ਵਿਚਾਰ

ਭਾਰਤ ਦਾ ਦਬਾਅ ਕੰਮ ਆਇਆ

India, Pressure,Palestine, Pakistan, Diplomat, Editorial

ਇਹ ਭਾਰਤ ਸਰਕਾਰ ਦੇ ਦਬਾਅ ਦਾ ਹੀ ਅਸਰ ਹੈ ਕਿ ਫਲਸਤੀਨ ਨੇ ਪਾਕਿ ਵਿਚਲੇ ਆਪਣੇ ਰਾਜਦੂਤ ਅਬੂ ਅਲੀ ਵਾਲਿਦ ਨੂੰ ਅੱਤਵਾਦੀ ਹਾਫ਼ਿਜ਼ ਮੁਹੰਮਦ ਸਈਅਦ ਨਾਲ ਸਟੇਜ ਸਾਂਝੀ ਕਰਨ ਕਰਕੇ ਵਾਪਸ ਬੁਲਾ ਲਿਆ ਅੰਤਰਰਾਸ਼ਟਰੀ ਪੱਧਰ ‘ਤੇ ਇਹ ਗੱਲ ਭਾਰਤ ਦੀ ਕੂਟਨੀਤਕ ਜਿੱਤ ਹੈ ਫਲਸਤੀਨ ਨੇ ਇਸ ਗੱਲ ਦੀ ਸਫ਼ਾਈ ਵੀ ਦਿੱਤੀ ਹੈ ਕਿ ਉਸ ਦਾ ਰਾਜਦੂਤ ਸਈਅਦ ਬਾਰੇ ਕੁਝ ਵੀ ਜਾਣਦਾ ਹੀ ਨਹੀਂ ਸੀ

ਇਹ ਘਟਨਾ ਪਾਕਿ ਨੂੰ ਸਪੱਸ਼ਟ ਸੰਦੇਸ਼ ਦਿੰਦੀ ਹੈ ਕਿ ਸਈਅਦ ਵਰਗੇ ਅੱਤਵਾਦੀਆਂ ਨੂੰ ਖੁੱਲ੍ਹੇਆਮ ਛੱਡ ਕੇ ਉਹ ਪੂਰੀ ਦੁਨੀਆਂ ਦੀ ਨਜ਼ਰ ਡਿੱਗ ਗਿਆ ਹੈ ਭਾਰਤ ਵੱਲੋਂ ਵਾਰ-ਵਾਰ ਸਈਅਦ ਦੀ ਗ੍ਰਿਫ਼ਤਾਰੀ ਦੀ ਮੰਗ ਦਾ ਹੀ ਨਤੀਜਾ ਹੈ ਕਿ ਉਹ ਆਪਣੇ ਅੱਤਵਾਦੀ ਚਿਹਰੇ ਨੂੰ ਛੁਪਾਉਣ ਲਈ ਸਿਆਸਤ ਦੇ ਮੁਖੌਟੇ ਹੇਠ ਲੁਕੋਣਾ ਚਾਹੁੰਦਾ ਹੈ ਉਸ ਨੇ ਸਿਆਸੀ ਪਾਰਟੀ ਬਣਾ ਕੇ ਆਪਣੇ-ਆਪ ਨੂੰ ਕਾਨੂੰਨੀ ਤੇ ਅੰਤਰਰਾਸ਼ਟਰੀ ਭਾਈਚਾਰੇ ਦੀ ਨਜ਼ਰ ਤੋਂ ਬਚਾਉਣ ਦਾ ਯਤਨ ਕੀਤਾ ਹੈ ਭਾਰਤ ਸਈਅਦ ‘ਤੇ ਆਪਣਾ ਦਬਾਅ ਲਗਾਤਾਰ ਬਣਾਈ ਰੱਖੇ ਤਾਂ ਪਾਕਿ ਵਿਚਲੇ ਅੱਤਵਾਦ ਨੂੰ ਦਬਾਉਣ ‘ਚ ਕਾਮਯਾਬੀ ਮਿਲੇਗੀ

ਪਾਕਿ ਸਰਕਾਰ ਆਪਣੀ ਅੜੀਅਲ ਤੇ ਦੋਗਲੀ ਨੀਤੀ ਛੱਡ ਕੇ ਇਮਾਨਦਾਰੀ ਨਾਲ ਅੱਤਵਾਦ ਖਿਲਾਫ਼ ਕਾਰਵਾਈ ਕਰੇ ਇਸ ਤੋਂ ਪਹਿਲਾਂ ਕੁਲਭੂਸ਼ਣ ਜਾਧਵ ਮਾਮਲੇ ‘ਚ ਵੀ ਪਾਕਿ ਦੀਆਂ ਦੋਗਲੀਆਂ ਤੇ ਮੱਕਾਰੀ ਭਰੀਆਂ ਨੀਤੀਆਂ ਦਾ ਪਰਦਾਫਾਸ਼ ਹੋ ਚੁੱਕਾ ਹੈ ਭਾਰਤ ਵੱਲੋਂ ਕੌਮਾਂਤਰੀ ਅਦਾਲਤ ‘ਚ ਕੀਤੀ ਗਈ ਪੈਰਵੀ ਨਾਲ ਜਾਧਵ ਦੀ ਫਾਂਸੀ ‘ਤੇ ਰੋਕ ਲੱਗੀ ਭਾਰਤ ਵਿਰੋਧੀ ਨਜ਼ਰੀਏ ਕਾਰਨ ਹੀ ਪਾਕਿ ਨੇ ਜਾਧਵ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ‘ਤੇ ਰੋਕ ਲਾਈ ਰੱਖੀ ਅਖ਼ੀਰ ਪਾਕਿ ਨੂੰ ਮੁਲਾਕਾਤ ਕਰਨ ਦੀ ਮਨਜ਼ੂਰੀ ਦੇਣੀ ਪਈ ਭਾਰਤ ਲਈ ਇਹ ਪ੍ਰਾਪਤੀ ਵਾਲੀ ਗੱਲ ਹੈ ਕਿ ਅੰਤਰਰਾਸ਼ਟਰੀ ਪੱਧਰ ‘ਤੇ ਉਸ ਦੇ ਸਟੈਂਡ ਨੂੰ ਮਜ਼ਬੂਤੀ ਮਿਲੀ ਹੈ ਤੇ ਪਾਕਿ ਲਗਾਤਾਰ ਮੂਧੇ ਮੂੰਹ ਡਿੱਗਦਾ ਆ ਰਿਹਾ ਹੈ

ਇਹ ਘਟਨਾਚੱਕਰ ਪਰਵੇਸ਼ ਮੁਸ਼ੱਰਫ਼ ਵਰਗੇ ਸਾਬਕਾ ਤਾਨਾਸ਼ਾਹ ਲਈ ਵੀ ਵੱਡਾ ਸਬਕ ਹੈ ਜੋ ਸਈਅਦ ਦੇ ਸਹਾਰੇ ਸੱਤਾ ਦੀਆਂ ਪੌੜੀਆਂ ਚੜ੍ਹਨ ਲਈ ਉਤਾਵਲੇ ਹਨ ਮੁਸ਼ੱਰਫ਼ ਨੇ ਕਿਹਾ ਸੀ ਕਿ ਉਹ ਆਮ ਚੋਣਾਂ ‘ਚ ਸਈਅਦ ਦੀ ਪਾਰਟੀ ਨਾਲ ਗੱਠਜੋੜ ਕਰਨ ‘ਤੇ ਵੀ ਵਿਚਾਰ ਕਰ ਸਕਦੇ ਹਨ ਭਾਵੇਂ ਪਾਕਿ ਦੀਆਂ ਅਦਾਲਤਾਂ ਸਈਅਦ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਚਾਈ ਜਾਣ ਪਰ ਸੱਚਾਈ ਨੂੰ ਲੁਕੋਣਾ ਸੌਖਾ ਨਹੀਂ ਹੈ

ਇੱਥੇ ਇਹ ਵੀ ਜ਼ਰੂਰੀ ਹੈ ਕਿ ਕੌਮਾਂਤਰੀ ਪੱਧਰ ‘ਤੇ ਅੱਤਵਾਦ ਬਾਰੇ ਠੋਸ ਮਾਪਦੰਡ ਤੈਅ ਕੀਤੇ ਜਾਣ ਹਰ ਦੇਸ਼ ਵਿਦੇਸ਼ਾਂ ਵਿਚਲੇ ਆਪਣੇ ਰਾਜਦੂਤਾਂ ਲਈ ਇਹ ਲਾਜ਼ਮੀ ਕਰੇ ਕਿ ਉਹ ਅੱਤਵਾਦੀ ਜਾਂ ਅੱਤਵਾਦ ਨਾਲ ਜੁੜੇ ਕਿਸੇ ਵੀ ਵਿਅਕਤੀ ਤੋਂ ਸੁਚੇਤ ਰਹਿਣ ਫਲਸਤੀਨ ਦੀ ਰਾਜਦੂਤ ਨੂੰ ਵਾਪਸ ਬੁਲਾਉਣ ਦੀ ਕਾਰਵਾਈ ਸਿਰਫ਼ ਭਾਰਤ ਨਾਲ ਸਬੰਧ ਕਰਕੇ ਹੀ ਨਾ ਹੋਵੇ ਸਗੋਂ ਇਹ ਅੱਤਵਾਦ ਲਈ ਇੱਕਸਾਰ ਨਿਯਮਾਂ ਨਾਲ ਜੁੜੀ ਹੋਣੀ ਚਾਹੀਦੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top