ਭਾਰਤ ਦੀ ਇਤਿਹਾਸਕ ਕਾਮਯਾਬੀ

ਭਾਰਤੀ ਪੁਲਾੜ ਖੋਜ ਕੇਂਦਰ (ਇਸਰੋ) ਨੇ ਇੱਕੋ ਵੇਲੇ 104 ਸੈਟੇਲਾਈਟ  ਆਰਬਿਟ ‘ਚ ਸਥਾਪਤ ਕਰਕੇ ਪੂਰੀ ਦੁਨੀਆਂ ‘ਚ ਲੋਹਾ ਮਨਵਾ ਲਿਆ ਹੈ ਇਸ ਦੌੜ ‘ਚ ਰੂਸ ਤੇ ਅਮਰੀਕਾ ਵੀ ਪੱਛੜ ਗਏ ਹਨ ਭਾਰਤ ਨੇ ਇੱਕ ਵਾਰ ਫੇਰ ਵਿਸ਼ਵ ਗੁਰੂ ਹੋਣ ਦਾ ਸਬੂਤ ਦਿੱਤਾ ਹੈ ਕਦੇ ਸੈਟੇਲਾਈਟ ਦਾ ਸਮਾਨ ਗੱਡਿਆਂ ਤੇ ਸਾਈਕਲਾਂ ‘ਤੇ ਢੋਣ ਵਾਲੇ ਭਾਰਤੀ ਵਿਗਿਆਨੀਆਂ ਨੇ ਉਹਨਾਂ ਮੁਲਕਾਂ ਨੂੰ ਮੂੰਹ ‘ਚ ਉਂਗਲਾਂ ਪਾਉਣ ਲਈ ਮਜ਼ਬੂਰ ਕਰ ਦਿੱਤਾ ਹੈ ਜੋ ਭਾਰਤ ਦੇ ਸ਼ੁਰੂਆਤੀ ਕਦਮਾਂ ‘ਤੇ ਹੱਸਦੇ ਹੁੰਦੇ ਸਨ ਭਾਵੇਂ ਭਾਰਤੀ ਵਿਗਿਆਨੀ ਨਾਸਾ ਸਮੇਤ ਦੁਨੀਆਂ ਦੇ ਵੱਖ-ਵੱਖ ਖੋਜ ਕੇਂਦਰਾਂ ‘ਚ ਸੇਵਾਵਾਂ ਦੇ ਰਹੇ ਹਨ ਪਰ ਇਸਰੋ ਦੀਆਂ ਪ੍ਰਾਪਤੀਆਂ ਨੇ ਭਾਰਤ ਦਾ ਸਿਰ ਸ਼ਾਨ ਨਾਲ Àੁੱਚਾ ਕਰ ਦਿੱਤਾ ਹੈ ਖਾਸ ਗੱਲ ਇਹ ਵੀ ਹੈ ਕਿ ਅਮਰੀਕਾ ਦੇ ਵੱਡੇ ਮੀਡੀਆ ਸੈਂਟਰਾਂ ਨੇ ਵੀ ਭਾਰਤ ਦੀਆਂ ਤਾਜ਼ਾ ਪ੍ਰਾਪਤੀਆਂ ਦੀ ਦਿਲ ਖੋਲ੍ਹ ਕੇ ਸ਼ਲਾਘਾ ਕੀਤੀ ਹੈ ਤਕਨੀਕ ਦੇ ਨਾਲ ਖਰਚ ਪੱਖੋਂ ਭਾਰਤ ਨੇ ਕਾਫ਼ੀ ਪੈਸਾ ਬਚਾਇਆ ਹੈ ਵਿਗਿਆਨ ਦੇ ਖੇਤਰ ‘ਚ ਭਾਰਤ ਪ੍ਰਚੀਨ ਸਮੇਂ ਤੋਂ ਚਾਨਣ ਦਾ ਮੁਨਾਰਾ ਰਿਹਾ ਹੈ ਆਧੁਨਿਕ ਯੁਗ ਦੇ ਪ੍ਰਮਾਣੂ ਤੇ ਹਾਈਡ੍ਰੋਜਨ ਬੰਬ ਰਾਵਣ ਪਹਿਲਾਂ ਹੀ ਬਣਾ ਚੁੱਕਾ ਸੀ ਇਸ ਤਰ੍ਹਾਂ  ਸੂਰਜੀ ਊਰਜਾ ਦੀ ਵਰਤੋਂ ਤੋਂ ਇਲਾਵਾ ਚੰਦਰਮਾ ਦੀ ਊਰਜਾ ਵੀ ਵਿਕਾਸ ਕਾਰਜਾਂ ਲਈ ਵਰਤੀ ਜਾਂਦੀ ਰਹੀ ਹੈ ਪਰ ਮੱਧ ਕਾਲ ਤੋਂ ਬਾਦ ਭਾਰਤ ਵਿਸ਼ਵ ਦੇ ਨਕਸ਼ੇ ‘ਤੇ ਬੁਰੀ ਤਰ੍ਹਾਂ ਪੱਛੜ ਗਿਆ ਪੱਛਮੀ ਮੁਲਕਾਂ ਨੇ ਆਪਣੀਆਂ ਵਿਗਿਆਨਕ ਪ੍ਰਾਪਤੀਆਂ ਨੂੰ ਵਿਗਿਆਨ ਦੀ ਸ਼ੁਰੂਆਤ ਦਾ ਨਾਂਅ ਦੇ ਦਿੱਤਾ ਜੋ ਪ੍ਰਾਚੀਨ ਭਾਰਤ ਦੀਆਂ ਵਿਗਿਆਨਕ ਖੋਜਾਂ ਨੂੰ ਨਜਰਅੰਦਾਜ਼ ਕਰਕੇ ਇਹ ਗੱਲ ਕਹੀ ਗਈ ਭਾਰਤ ਨੇ ਹੁਣ ਫਿਰ ਆਪਣਾ ਅਤੀਤ ਦੁਹਰਾਉਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ ਤਾਜ਼ਾ ਘਟਨਾ ਚੱਕਰ ਇਸ ਗੱਲ ਦਾ ਵੀ ਸੰਦੇਸ਼ ਦਿੰਦਾ ਹੈ ਕਿ ਭਾਰਤੀ ਵਿਗਿਆਨਕ ਖੋਜ਼ਾਂ ਨਾਲ ਸਿਰਫ਼ ਆਪਣੇ ਮੁਲਕ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੇ ਸਗੋਂ ਪੂਰੇ ਵਿਸ਼ਵ ਦਾ ਮਾਰਗ- ਦਰਸ਼ਨ ਕਰ ਸਕਦੇ ਹਨ ਸਿੱਖਿਆ, ਇਲਾਜ, ਸੰਚਾਰ, ਕੁਦਰਤੀ ਆਫ਼ਤਾਂ ਤੋਂ ਬਚਾਓ ਤੇ ਕਈ ਹੋਰ ਖੇਤਰਾਂ ‘ਚ ਭਾਰਤ ਵਿਗਿਆਨ ਦੀ ਸੁਚੱਜੀ ਵਰਤੋਂ ਕਰ ਸਕਦਾ ਹੈ ਰੱਖਿਆ ਦੇ ਖੇਤਰ ‘ਚ ਭਾਰਤ ਨੇ ਇੱਕ ਵਿਕਾਸਸ਼ੀਲ ਮੁਲਕ ਹੋਣ ਦੇ ਬਾਵਜ਼ੂਦ ਅਗਨੀ ਮਿਜ਼ਾਇਲਾਂ ਵਿਕਸਿਤ ਕਰਕੇ ਅਮਰੀਕਾ, ਚੀਨ ਸਮੇਤ ਪੂਰੇ ਯੂਰਪ ਨੂੰ ਆਪਣੀ ਗੋਦ ‘ਚ ਲੈ ਲਿਆ ਹੈ ਅਮਨ ਕਾਇਮ ਰੱਖਣ ਲਈ ਜੰਗ ‘ਚ ਲੜਨ ਦੀ ਤਿਆਰੀ ਦੀ ਮਜ਼ਬੂਰੀ ‘ਚ ਅਜਿਹੇ ਹਥਿਆਰ ਵਿਕਸਿਤ ਕੀਤੇ ਜਾ ਰਹੇ ਹਨ ਜੇਕਰ ਸਾਰਾ ਵਿਸ਼ਵ ਹਥਿਆਰਾਂ ਦੀ ਦੌੜ ਛੱਡੇ ਤੇ ਸੁਰੱਖਿਆ ਯਕੀਨੀ ਬਣੇ ਤਾਂ ਕਲਿਆਣਕਾਰੀ ਕਾਰਜਾਂ ਰਾਹੀਂ ਵਿਗਿਆਨ ਪੂਰੀ ਦੁਨੀਆਂ ਦੀ ਤਸਵੀਰ ਬਦਲ ਸਕਦਾ ਹੈ ਇਸਰੋ ਦੀਆਂ ਪ੍ਰਾਪਤੀਆਂ ਭਾਰਤੀ ਵਿਦਿਆਰਥੀਆਂ ਤੇ ਵਿਗਿਆਨੀਆਂ ‘ਚ ਸਵੈਮਾਣ, ਆਤਮ ਵਿਸ਼ਵਾਸ ਤੇ ਉਤਸ਼ਾਹ ਦਾ ਸੰਚਾਰ ਕਰਨਗੀਆਂ ਵਿਦੇਸ਼ਾਂ ‘ਚ  ਰੁਜ਼ਗਾਰ ਦੀ ਭਾਲਦੇ ਵਿਦਿਆਰਥੀ ਆਪਣੇ ਮੁਲਕ ਅੰਦਰ ਕੰਮ ਕਰਨ   ਨੂੰ ਸਨਮਾਣ ਦੀ ਭਾਵਨਾ ਨਾਲ ਵੇਖਣਗੇ ਗੁਆਚੀ ਹੋਈ ਸ਼ਾਨ ਲੱਭਣਾ ਵੱਡੀ ਗੱਲ ਹੈ, ਮੰਜ਼ਲਾਂ ਹੋਰ ਵੀ ਬਾਕੀ ਹਨ ਭਾਰਤੀ ਵਿਗਿਆਨੀ ਵਧਾਈ ਦੇ ਹੱਕਦਾਰ ਹਨ ਜਿਨ੍ਹਾਂ ਦੀ ਹਿੰਮਤ ਰੰਗ ਲਿਆਈ ਹੈ