Uncategorized

ਭਾਰਤ ਦੁਨੀਆ ਨੂੰ ਯੋਗ ਸੰਦੇਸ਼ ਦੇਵੇਗਾ

ਨਵੀਂ ਦਿੱਲੀ। ਦੇਸ਼-ਵਿਦੇਸ਼ ‘ਚ ਕੱਲ੍ਹ ਦੂਸਰੇ ਕੌਮਾਂਤਰੀ ਯੋਗ ਦਿਵਸ ‘ਤੇ ਹੋਣ ਵਾਲੇ ਸਮਾਰੋਹਾਂ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਤੇ ਭਾਰਤ ਇੱਕ ਵਾਰ ਫਿਰ ਪੂਰੀ ਦੁਨੀਆ ‘ਚ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕਤਾ ਫ਼ੈਲਾਉਣ ਲਈ ਯੋਗ ਦਾ ਸੰਦੇਸ ਦੇਵੇਗਾ।
ਭਾਰਤ ‘ਚ ਮੁੱਖ ਸਮਾਰੋਹ ਕੱਲ੍ਹ ਚੰਡੀਗੜ੍ਹ ‘ਚ ਹੋਵੇਗਾ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ ਛੇ ਵਜੇ ਯੋਗ ਅਭਿਆਸ ਕਰਕੇ ਦੇਸ਼ ਵਾਸੀਆਂ ਨੂੰ ਯੋਗ ਦਾ ਸੰਦੇਸ਼ ਦੇਣਗੇ ਜਦੋਂ ਕਿ ਰਾਸ਼ਟਰਪਤੀ ਭਵਨ ‘ਚ ਆਯੋਜਿਤ ਯੋਗ ਪ੍ਰੋਗਰਾਮ ‘ਚ ਰਾਸ਼ਟਰਪਤੀ ਪ੍ਰਣਬ ਮੁਖਰਜ਼ੀ ਸ਼ਾਮਲ ਹੋਣਗੇ।

ਪ੍ਰਸਿੱਧ ਖਬਰਾਂ

To Top