ਕੁੱਲ ਜਹਾਨ

ਭਾਰਤ ਨੇ ਗੱਲਬਾਤ ਦੇ ਮੌਕੇ ਦੀ ਕਦੇ ਖਿੜਕੀ ਨਹੀਂ ਖੋਲ੍ਹੀ : ਅਜੀਜ

ਇਸਲਾਮਾਬਾਦ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜੀਜ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨਾਲ ਗੱਲਬਾਤ ਤੇ ਸਦਭਾਵਨ ਦੇ ਮੌਕੇ ਲਈ ਕਦੇ ਖਿੜਕੀ ਨਹੀਂ ਖੋਲ੍ਹੀ। ਸ੍ਰੀ ਅਜੀਜ ਨੇ ਜਿਓ ਨਿਊਜ਼ ਦੇ ਨਵਾਂ ਪਾਕਿਸਤਾਨ ਪ੍ਰੋਗਰਾਮ ‘ਚ ਕਿਹਾ ਕਿ ਗੱਲਬਾਤ ਲਈ ਉਦੋਂ ਵੀ ਯਤਨ ਹੋਏ, ਉਨ੍ਹਾਂ ਨੂੰ ਅਸਫ਼ਲ ਕਰ ਦਿੱਤਾ ਗਿਆ ਤੇ ਪਠਾਨਕੋਟ ਹਮਲੇ ਤੋਂ ਬਾਅਦ ਤਾਂ ਇਸ ਨੂੰ ਰੱਦ ਹੀ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 9 ਦਸੰਬਰ ਨੂੰ ਇਸਲਾਮਾਬਾਦ ‘ਚ ਗੰਲਬਾਤ ਦਾ ਨਿਸ਼ਚਾ ਕੀਤਾ ਗਿਆ, ਪਰ ਉਦੋਂ ਤੱਕ ਪਠਾਨਕੋਟ ਦੀ ਘਟਨਾ ਘਟ ਗਈ ਤੇ ਸਭ ਕੁਝ ਖ਼ਤਮ ਹੋ ਗਿਆ।

ਪ੍ਰਸਿੱਧ ਖਬਰਾਂ

To Top