ਖੇਡ ਮੈਦਾਨ

ਭਾਰਤ ਨੇ ਜਰਮਨੀ ਨੂੰ ਹਰਾਉਣ ਦਾ ਮੌਕਾ ਗਵਾਇਆ

ਲੰਡਨ (ਏਜੰਸੀ) ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਭਾਰਤ ਕੋਲ ਓਲੰਪਿਕ ਚੈਂਪੀਅਨ ਜਰਮਨੀ ਖਿਲਾਫ਼ ਐੱਫਆਈਐੱਚ ਚੈਂਪੀਅੰਜ਼ ਟਰਾਫ਼ੀ ‘ਚ 3-1 ਦੇ ਵਾਧੇ ਨਾਲ ਜਿੱਤ ਹਾਸਲ ਕਰਨ ਦਾ ਮੌਕਾ ਸੀ ਪਰ ਇਹ ਮੌਕਾ ਭਾਰਤ ਹੱਥੋਂ ਨਿੱਕਲ ਗਿਆ ਅਤੇ ਮੈਚ 3-3 ਨਾਲ ਡਰਾਅ ਰਿਹਾ ਭਾਰਤ ਮੈਚ ਦੇ 32ਵੇਂ ਮਿੰਟ ਤੱਕ 3-1 ਨਾਲ ਅੱਗੇ ਸੀ ਪਰ ਜਰਮਨੀ ਨੇ 36ਵੇਂ ਅਤੇ ਫਿਰ 57ਵੇਂ ਮਿੰਟ ‘ਚ ਪੈਨਲਟੀ ਸਟਰੋਕ ‘ਤੇ ਗੋਲ ਕਰਕੇ ਭਾਰਤ ਨੂੰ ਸਨਸਨੀਖੇਜ਼ ਜਿੱਤ ਹਾਸਲ ਕਰਨ ਤੋਂ ਰੋਕ ਦਿੱਤਾ ਭਾਰਤ ਲਈ ਵੀ ਰਘੂਨਾਥ ਨੇ 12ਵੇਂ, ਮਨਦੀਪ ਸਿੰਘ ਨੇ 26ਵੇਂ ਅਤੇ ਹਰਮਨਪ੍ਰੀਤ ਸਿੰਘ ਨੇ 32ਵੇਂ ਮਿੰਟ ‘ਚ ਗੋਲ ਕੀਤਾ ਜਦੋਂ ਕਿ ਪਿਛਲੀ ਚੈਂਪੀਅਨ ਜਰਮਨੀ ਲਈ ਟਾਮ ਗ੍ਰਾਮਬੁਸ਼ ਨੇ 26ਵੇਂ ਅਤੇ 36ਵੇਂ ਮਿੰਟ ‘ਚ ਅਤੇ ਜੋਨਾਸ ਗੋਮੋਲ ਨੇ 57ਵੇਂ ਮਿੰਟ ‘ਚ ਗੋਲ ਕੀਤੇ ਭਾਰਤ ਨੇ ਮੈਚ ਦੇ ਪਹਿਲੇ ਹਾਫ਼ ‘ਚ ਦਬਦਬਾ ਬਣਾਇਆ ਜਦੋਂ ਕਿ ਜਰਮਨੀ ਨੇ ਦੂਜੇ ਹਾਫ਼ ‘ਚ ਸ਼ਾਨਦਾਰ ਵਾਪਸੀ ਕੀਤੀ

ਪ੍ਰਸਿੱਧ ਖਬਰਾਂ

To Top