ਭਾਰਤ ਨੇ ਰਚਿਆ ਇਤਿਹਾਸ : ਇਕੱਠੇ 104 ਸੈਟੇਲਾਈਟ ਛੱਡੇ

ਵਧਾਈਆਂ ਦਾ ਲੱਗਿਆ ਤਾਂਤਾ
ਏਜੰਸੀ ਨਵੀਂ ਦਿੱਲੀ,
ਭਾਰਤ ਨੇ ਅੱਜ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿੱਤ ਸਤੀਸ਼ ਧਵਨ ਕੇਂਦਰ ਤੋਂ ਇਕੱਠੇ 104 ਉਪ ਗ੍ਰਹਿਆਂ ਨੂੰ ਛੱਡ ਕੇ ਪੁਲਾੜ ਖੇਤਰ ‘ਚ ਨਾ ਸਿਰਫ਼ ਇੱਕ ਨਵਾਂ ਇਤਿਹਾਸ ਰਚਿਆ ਹੈ ਸਗੋਂ ਪੂਰੇ ਵਿਸ਼ਵ ‘ਚ ਇੱਕ ਨਵਾਂ ਰਿਕਾਰਡ ਵੀ ਕਾਇਮ ਕੀਤਾ ਹੈ ਭਾਰਤ ਪੁਲਾੜ ਖੋਜ ਸੰਗਠਨ (ਈਸਰੋ) ਦੇ ਵਿਗਿਆਨਿਕਾਂ ਨੇ ਪੀਐਸਐਲਵੀ-ਸੀ 37 ਤੋਂ ਇਨ੍ਹਾਂ ਉਪਗ੍ਰਹਿਆਂ ਨੂੰ ਸਵੇਰੇ 9:28 ਮਿੰਟ ‘ਤੇ ਛੱਡਿਆ ਇਨ੍ਹਾਂ ‘ਚ ਦੋ ਕਾਰਟੋਸੈਟ-2 ਸੀਰੀਜ਼ ਦੇ ਸਵਦੇਸ਼ੀ ਉਪਗ੍ਰਹਿ ਤੇ 101 ਵਿਦੇਸ਼ੀ ਅਤਿ ਸੂਖਮ ਨੈਨੋ
ਉਪਗ੍ਰਹਿ ਹਨ ਤੇ 96 ਉਪਗ੍ਰਹਿ ਸਿਰਫ਼ ਅਮਰੀਕਾ ਦੇ ਹਨ
ਰਾਸ਼ਟਰਪਤੀ ਪ੍ਰਣਬ ਮੁਖਰਜੀ, ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ
ਪੁਲਾੜ ‘ਚ…
ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਕਈ ਆਗੂਆਂ ਨੇ ਉਗ੍ਰਹਿਆਂ ਦੇ ਸਫ਼ਲ ਪ੍ਰੀਖਦ ‘ਤੇ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਤੇ ਇਸ ਨੂੰ ਇਤਿਹਾਸਕ ਪ੍ਰਾਪਤੀ ਦੱਸਿਆ ਉਨ੍ਹਾਂ ਕਿਹਾ ਕਿ ਇਸ ਨਾਲ ਪੂਰੀ ਦੁਨੀਆ ‘ਚ ਭਾਰਤ ਦਾ ਨਾਂਅ ਰੌਸ਼ਨ ਹੋਇਆ ਹੈ ਤੇ ਉਸਦਾ ਮਾਣ ਵਧਿਆ ਹੈ