ਕੁੱਲ ਜਹਾਨ

ਭਾਰਤ-ਪਾਕਿ ਸਬੰਧਾਂ ‘ਚ ਸੁਧਾਰ ਦੇ ਪੱਖ ‘ਚ ਅਮਰੀਕਾ

ਆਪਸੀ ਸੰਘਰਸ਼ ‘ਚ ਪਰਮਾਣੂ ਵਰਤੋਂ ਦਾ ਪ੍ਰਗਟਾਇਆ ਖਦਸ਼ਾ
ਵਾਸ਼ਿੰਗਟਨ, (ਏਜੰਸੀ) ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਦੇ ਦੋਪੱਖੀ ਸਬੰਧਾਂ ‘ਚ ਸੁਧਾਰ ਦੀ ਅਪੀਲ ਕੀਤੀ ਹੈ ਅਤੇ ਦੱਖਣ ਏਸ਼ੀਆ ‘ਚ ਪਰਮਾਣੂ ਅਤੇ ਮਿਜ਼ਾਈਲ ਵਿਕਾਸ ‘ਤੇ ਚਿੰਤਾ ਪ੍ਰਗਟਾਈ ਹੈ ਉਸਨੇ ਕਿਹਾ ਕਿ ਦੋਵਾਂ ਗੁਆਂਢੀਆਂ ਦਰਮਿਆਨ ਸਤਤ ਅਤੇ ਸੁਗਮ ਵਾਰਤਾ ਪ੍ਰਕਿਰਿਆ ਮਹੱਤਵਪੂਰਨ ਹੈ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਗੱਲਬਾਤ ‘ਚ ਕਿਹਾ ਕਿ ਅਸੀਂ ਦੱਖਣ ਏਸ਼ੀਆ ‘ਚ ਪਰਮਾਣੂ ਅਤੇ ਮਿਜ਼ਾਈਲ ਵਿਕਾਸ ਨੂੰ ਲੈ ਕੇ ਚਿੰਤਤ ਹਾਂ ਉਨ੍ਹਾਂ ਨੇ ਕਿਹਾ ਇਹ ਗੱਲ ਉਦੋਂ ਕਹੀ ਜਦੋਂ ਉਨ੍ਹਾਂ ਤੋਂ ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਦੇ ਜਨਕ ਡਾ.ਅਬਦੁਲ ਕਾਦਿਰ ਖਾਨ ਦੇ ਉਸ ਹਾਲੀਆ ਬਿਆਨ ਬਾਰੇ ਪੁੱਛਿਆ ਗਿਆ ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਇਸਲਾਮਾਬਾਦ ਕੋਲ ਪੰਜ ਮਿੰਟਾਂ ਅੰਦਰ ਦਿੱਲੀ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਹੈ ਬੁਲਾਰੇ ਨੇ ਕਿਹਾ ਕਿ ਅਸੀਂ ਵਧਦੀ ਸੁਰੱਖਿਆ ਚੁਣੌਤੀਆਂ ਅਤੇ ਇਸ ਵਧਦੇ ਜੋਖ਼ਮ ਨੂੰ ਲੈ ਕੇ ਚਿੰਤਤ ਹਾਂ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਆਪਸੀ ਸੰਘਰਸ਼ ਦਾ ਨਤੀਜਾ ਪਰਮਾਣੂ ਹਥਿਆਰਾਂ ਦੀ ਵਰਤੋਂ ਦੇ ਰੂਪ ‘ਚ ਨਿਕਲ ਸਕਦਾ ਹੈ ਅਧਿਕਾਰੀ ਨੇ ਕੱਲ੍ਹ ਕਿਹਾ ਕਿ ਭਾਰਤ-ਪਾਕਿ ਦੋਪੱਖੀ ਸਬੰਧਾਂ ‘ਚ ਸੁਧਾਰ ਨਾਲ ਖੇਤਰ ‘ਚ ਸਥਾਈ ਸ਼ਾਂਤੀ, ਸਥਿਤਰਾ ਅਤੇ ਖੁਸ਼ਹਾਲੀ ਦੀ ਸੰਭਾਵਨਾ ਵਧੇਗੀ ਉਨ੍ਹਾਂ ਨੇ ਕਿਹਾ ਕਿ ਇਹ ਅਹਿਮ ਹੈ ਕਿ ਦੋਵਾਂ ਗੁਆਂਢੀਆਂ ਦਰਮਿਆਨ ਸਤਤ ਅਤੇ ਸੁਗਮ ਵਾਰਤਾ ਪ੍ਰਕਿਰਿਆ ਹੋਵੇ ਅਤੇ ਖੇਤਰ ‘ਚ ਸਾਰੇ ਪੱਖ ਤਣਾਅ ਨੂੰ ਘਟਾਉਣ  ਦੀ ਦਿਸ਼ਾ ‘ਚ ਲਗਾਤਾਰ ਜ਼ਿਆਦਾ ਸੰਯਮ ਨਾਲ ਮਿਲ ਕੇ ਕੰਮ ਕਰਨ ਇਹ ਦਰਮਿਆਨ, ਅਮਰੀਕੀ ਵਿਦੇਸ਼ ਵਿਭਾਗ ਨੇ ਇਹ ਵੀ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਯਾਤਰਾ ਸਬੰਧੀ ਬਹੁਤ ਆਸ਼ਵੰਦ ਹਨ

ਪ੍ਰਸਿੱਧ ਖਬਰਾਂ

To Top