ਪੁਲਿਸ ਨੇ ਮਾਮਲਾ ਦਰਜ਼ ਕੀਤਾ
ਸਤਪਾਲ ਥਿੰਦ, ਫਿਰੋਜ਼ਪੁਰ:ਬੀਤੀ 9 ਜੂਨ ਨੂੰ ਬੀਐੱਸਐਫ ਦੇ ਜਵਾਨਾਂ ਵੱਲੋਂ ਭਾਰਤ-ਪਾਕਿ ਬਾਰਡਰ ਪਾਰ ਕਰਦੇ ਹੋਏ ਕਾਬੂ ਕੀਤੇ ਗਏ ਇੱਕ ਬੰਗਲਾਦੇਸ਼ੀ ਵਿਅਕਤੀ ਖਿਲਾਫ਼ ਥਾਣਾ ਮਮਦੋਟ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ।
ਇਸ ਸਬੰਧੀ ਜਾਣਕਾਰੀ ਦਿੰਦੇ ਏਐੱਸਆਈ ਮੇਜਰ ਸਿੰਘ ਨੇ ਦੱਸਿਆ ਕਿ ਨੇ ਦੱਸਿਆ ਕਿ ਬੀਤੀ 9 ਜੂਨ ਨੂੰ ਬੀਐੱਸਐਫ ਦੇ ਜਵਾਨਾਂ ਵੱਲੋਂ ਚੌਕੀ ਮੱਬੋ ਕੇ ਵਿਖੇ ਭਾਰਤ-ਪਾਕਿਸਤਾਨ ਬਾਰਡਰ ਪਾਰ ਕਰਦੇ ਰੂਬਲ ਪੁੱਤਰ ਅਬਦਲ ਵਾਸੀ ਜਸਬਰ ( ਬੰਗਲਾਦੇਸ਼ ) ਨਾਂਅ ਦੇ ਬੰਗਲਾਦੇਸ਼ੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਕੀਤਾ ਗਿਆ , ਜਿਸਨੂੰ 109 ਸੀ.ਆਰ.ਪੀ.ਸੀ ਤਹਿਤ ਐੱਸ.ਡੀ.ਐਮ ਫਿਰੋਜ਼ਪੁਰ ਕੋਲ ਪੇਸ਼ ਕੀਤਾ ਗਿਆ ਸੀ, ਜਿਹਨਾਂ ਨੇ ਉਸਨੂੰ ਜੁਡੀਸੀਅਲ ਰਿਮਾਂਡ ਤੇ ਕੇਂਦਰੀ ਜ਼ੇਲ• ਫਿਰੋਜ਼ਪੁਰ ਭੇਜ ਦਿੱਤਾ ਸੀ ।
ਉਹਨਾਂ ਦੱਸਿਆ ਕਿ ਐਸਡੀਐਮ ਫਿਰੋਜ਼ਪੁਰ ਵੱਲੋਂ ਬੰਗਲਾਦੇਸ਼ੀ ਵਿਅਕਤੀ ਨੂੰ ਡਿਸਚਾਰਜ ਕਰਕੇ ਥਾਣਾ ਮਮਦੋਟ ਹਵਾਲੇ ਕੀਤਾ ਗਿਆ ਹੈ , ਜਿਸ ਖਿਲਾਫ਼ ਪੁਲਿਸ ਨੇ ਆਈ.ਪੀ.ਸੀ 14 ਐਫ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ।