Breaking News

ਭਾਰਤ ਬਾਰਡਰ-ਗਾਵਸਕਰ ਟਰਾਫੀ ਤੋਂ ਕੁਝ ਕਦਮ ਦੂਰ

ਭਾਰਤ ਨੂੰ ਜਿੱਤ ਲਈ ਸਿਰਫ 87 ਦੌੜਾਂ ਦੀ ਹੋਰ ਜ਼ਰੂਰਤ, ਸਾਰੀਆਂ 10 ਵਿਕਟਾਂ ਸੁਰੱਖਿਅਤ
ਭਾਰਤ ਨੇ ਪਹਿਲੀ ਪਾਰੀ ‘ਚ ਬਣਾਈਆਂ 332 ਦੌੜਾਂ, ਅਸਟਰੇਲੀਆ ਦੂਜੀ ਪਾਰੀ ‘ਚ 137 ਦੌੜਾਂ ‘ਤੇ ਢੇਰ
ਏਜੰਸੀ
ਧਰਮਸ਼ਾਲਾ, 
ਭਾਰਤ ਅਤੇ ਅਸਟਰੇਲੀਆ ਦਰਮਿਆਨ ਚੌਥੇ ਕ੍ਰਿਕਟ ਟੈਸਟ ਦਾ ਤੀਜਾ ਦਿਨ ਬੇਹੱਦ ਹੀ ਰੋਮਾਂਚਕ ਰਿਹਾ ਅਸਟਰੇਲੀਆ ਦੀ ਦੂਜੀ ਪਾਰੀ ਨੂੰ ਸਸਤੇ ‘ਚ ਨਿਪਟਾਉਣ ਤੋਂ ਬਾਅਦ 106 ਦੌੜਾਂ ਦੇ ਅਸਾਨ ਟੀਚੇ ਦਾ ਪਿੱਛਾ ਕਰ ਰਹੀ ਮੇਜ਼ਬਾਨ ਟੀਮ ਹੁਣ ਜਿੱਤ ਤੋਂ ਸਿਰਫ 87 ਦੌੜਾਂ ਦੂਰ ਹੈ ਜਦੋਂ ਕਿ ਉਸ ਦੀਆਂ ਸਾਰੀਆਂ 10 ਵਿਕਟਾਂ ਸੁਰੱਖਿਅਤ ਹਨ
ਸੀਰੀਜ਼ ਦੇ ਚੌਥੇ ਅਤੇ ਫੈਸਲਾਕੁਨ ਟੈਸਟ ਦੇ ਤੀਜੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਭਾਰਤ ਨੇ ਆਪਣੀ ਦੂਜੀ ਪਾਰੀ ‘ਚ ਛੇ ਓਵਰਾਂ ‘ਚ ਬਿਨਾ ਕਿਸੇ ਵਿਕਟ ਦੇ ਨੁਕਸਾਨ ਦੇ 19 ਦੌੜਾਂ ਬਣਾ ਲਈਆਂ ਹਨ ਬੱਲੇਬਾਜ਼ ਲੋਕੇਸ਼ ਰਾਹੁਲ 18 ਗੇਂਦਾਂ ‘ਚ ਤਿੰਨ ਚੌਕੇ ਲਾ ਕੇ 13 ਦੌੜਾਂ ਅਤੇ ਮੁਰਲੀ ਵਿਜੈ 18 ਗੇਂਦਾਂ ‘ਚ ਛੇ ਦੌੜਾਂ ਬਣਾ ਕੇ ਕੀ੍ਰਜ਼ ‘ਤੇ ਹਨ ਭਾਰਤ ਨੂੰ ਹੁਣ ਜਿੱਤ ਲਈ 87 ਦੌੜਾਂ ਦੀ ਹੋਰ ਜ਼ਰੂਰਤ ਹੈ ਇਸ ਤੋਂ ਪਹਿਲਾਂ ਸਵੇਰ ਅਸਟਰੇਲੀਆ ਨੇ ਭਾਰਤ ਦੀ ਪਹਿਲੀ ਪਾਰੀ ਨੂੰ 118-1 ਓਵਰਾਂ ‘ਚ 332 ਦੌੜਾਂ ‘ਤੇ ਸਮੇਟ ਦਿੱਤਾ ਸੀ ਜਿਸ ਨਾਲ ਭਾਰਤ ਨੂੰ 32 ਦੌੜਾਂ ਦਾ ਮਹੱਤਵਪੂਰਨ ਵਾਧਾ ਹਾਸਲ ਹੋਇਆ ਜੋ ਬਾਅਦ ‘ਚ ਕਾਫੀ ਅਹਿਮ ਸਾਬਤ ਵੀ ਹੋਇਆ ਲੰਚ ਤੋਂ ਬਾਅਦ ਸ਼ੁਰੂ ਹੋਈ ਅਸਟਰੇਲੀਆ ਦੀ ਦੂਜੀ ਪਾਰ ਨੂੰ ਫਿਰ ਮੇਜ਼ਬਾਨ ਟੀਮ ਨੇ ਚਾਹ ਸਮੇਂ ਦੇ ਕੁਝ ਦੇਰ ਬਾਅਦ 53.5 ਓਵਰਾਂ ‘ਚ 137 ਦੌੜਾਂ ਦੇ ਮਾਮੂਲੀ ਸਕੋਰ ‘ਤੇ ਢੇਰ ਕਰ ਦਿੱਤਾ ਇਸ ਦੀ ਬਦੌਲਤ ਅਸਟਰੇਲੀਆ ਨੂੰ ਸਿਰਫ 105 ਦੌੜਾਂ ਦਾ ਵਾਧਾ ਹਾਸਲ ਹੋਇਆ ਅਤੇ ਉਸ ਨੇ ਭਾਰਤ ਸਾਹਮਣੇ ਜਿੱਤ ਲਈ 106 ਦੌੜਾਂ ਦਾ ਅਸਾਨ ਟੀਚਾ ਰੱਖ ਦਿੱਤਾ ਸਵੇਰੇ ਖੇਡ ਦੀ ਸ਼ੁਰੂਆਤ ‘ਚ ਭਾਰਤ ਨੇ ਆਪਣੀ ਪਹਿਲੀ ਪਾਰੀ ਨੂੰ ਕੱਲ੍ਹ ਦੇ 248 ਦੌੜਾਂ ‘ਤੇ ਛੇ ਵਿਕਟਾਂ ਤੋਂ ਅੱਗੇ ਵਧਾਇਆ ਅਤੇ ਥੱਲੜੇ ਕ੍ਰਮ ‘ਚ ਜਡੇਜਾ ਅਤੇ ਸਾਹਾ ਨੇ ਸੱਤਵੇਂ ਵਿਕਟ ਲਈ 96 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ 300 ਦੇ ਪਾਰ ਪਹੁੰਚਾਇਆ ਅਤੇ 32 ਦੌੜਾਂ ਦਾ ਵਾਧਾ ਵੀ ਦਿਵਾਇਆ
ਲੰਚ ਤੋਂ ਬਾਅਦ ਅਸਟਰੇਲੀਆ ਦੀ ਦੂਜੀ ਪਾਰੀ ਸ਼ੁਰੂ ਹੋਈ ਪਰ ਉਸ ਦੀ ਸ਼ੁਰੂਆਤ ਹੀ ਖਰਾਬ ਰਹੀ ਅਤੇ ਅਸਟਰੇਲੀਆ ਨੇ ਚਾਹ ਸਮੇਂ ਤੱਕ 92 ਦੌੜਾਂ ‘ਤੇ ਆਪਣੇ ਪੰਜ ਵਿਕਟ ਗੁਆਏ ਅਤੇ ਚਾਹ ਸਮੇਂ ਤੋਂ ਕੁਝ ਦੇਰ ਬਾਅਦ 31 ਦੌੜਾਂ ਦੇ ਅੰਤਰ ‘ਤੇ ਉਸ ਦੀਆਂ ਬਾਕੀ ਪੰਜ ਵਿਕਟਾਂ ਵੀ ਡਿੱਗ ਗਈਆਂ ਉਹ ਮੁਸ਼ਕਿਲ ਨਾਲ ਹੀ 105 ਦੌੜਾਂ ਦਾ ਵਾਧਾ ਹਾਸਲ ਕਰ ਸਕਿਆ ਅਤੇ ਪੂਰੀ ਟੀਮ 137 ਦੌੜਾਂ ‘ਤੇ ਢੇਰ ਹੋ ਗਈ ਮਹਿਮਾਨ ਟੀਮ ਦੀ ਦੂਜੀ ਪਾਰੀ ‘ਚ ਇਕੱਲੇ ਗਲੈਨ ਮੈਕਸਵੈੱਲ ਦੀ 45 ਦੌੜਾਂ ਦੀ ਪਾਰੀ ਹੀ ਸਭ ਤੋਂ ਜਿਆਦਾ ਰਹੀ ਜਦੋਂ ਕਿ ਮੈਥਿਊਜ਼ ਵੇਡ 25 ਦੌੜਾਂ ‘ਤੇ ਨਾਬਾਦ ਰਹੇ ਅਸਟਰੇਲੀਆਈ ਪਾਰੀ ਨੂੰ ਸਸਤੇ ‘ਚ ਨਿਪਟਾਉਣ ਦਾ ਸਿਹਰਾ ਭਾਰਤੀ ਗੇਂਦਬਾਜ਼ਾਂ ਨੂੰ ਜਾਂਦਾ ਹੈ ਜਿਨ੍ਹਾਂ ‘ਚ ਸਪਿੱਨਰਾਂ ਨੇ ਹੀ ਛੇ ਵਿਕਟ ਕੱਢੇ ਖੱਬੇ ਹੱਥ ਦੇ ਸਪਿੱਨਰ ਜਡੇਜਾ ਨੇ 24 ਦੌੜਾਂ ‘ਤੇ ਤਿੰਨ ਵਿਕਟ ਅਤੇ ਆਫ ਸਪਿੱਨਰ ਅਸ਼ਵਿਨ ਨੇ 29 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ
ਤੇਜ ਗੇਂਦਬਾਜ਼ ਉਮੇਸ਼ ਯਾਦਵ ਨੇ 29 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ ਸਵੇਰ ਖੇਡ ਦੀ ਸ਼ੁਰੂਆਤ ‘ਚ ਭਾਰਤ ਨੇ ਆਪਣੀ ਪਹਿਲੀ ਪਾਰੀ ਨੂੰ ਕੱਲ੍ਹ ਦੇ 248 ਦੌੜਾਂ ‘ਤੇ ਛੇ ਵਿਕਟਾਂ ਤੋਂ ਅੱਗੇ ਵਧਾਇਆ ਅਤੇ ਹੇਠਲੇ ਕ੍ਰਮ ‘ਚ ਜਡੇਜਾ ਅਤੇ ਸਾਹਾ ਨੇ ਸੱਤਵੇਂ ਵਿਕਟ ਲਈ 96 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ 300 ਦੇ ਪਾਰ ਪਹੁੰਚਾਇਆ ਅਤੇ 32 ਦੌੜਾਂ ਦਾ ਵਾਧਾ ਵੀ ਦਿਵਾਇਆ

ਪ੍ਰਸਿੱਧ ਖਬਰਾਂ

To Top