ਕੁੱਲ ਜਹਾਨ

ਭਾਰਤ-ਮੋਰੱਕੋ ਚੈਂਬਰ ਆਫ਼ ਕਾੱਮਰਸ ‘ਚ ਭਾਰਤ ਦੇ ਨਕਸ਼ੇ ‘ਚ ਦਿਖਾਇਆ ਪਾਕਿਸਤਾਨ

ਮੋਰੱਕੋ ; ਭਾਰਤ ਤੇ ਮੋਰੱਕੋ ਨੇ ਭਾਰਤ-ਮੋਰੱਕੋ ਚੈਂਬਰ ਆਫ਼ ਕਾੱਮਰਸ ਐਂਡ ਇੰਡਸਟ੍ਰੀਜ਼ (ਆਈਐੱਮਸੀਸੀਆਈ) ਬਣਾਇਆ ਤਾਂਕਿ ਦੋਵਾਂ ਦੇਸ਼ਾਂ ਦਰਮਿਆਨ ਆਰਥਿਕ ਵਿਕਾਸ ਦੀ ਗਤੀ ਤੇਜ਼ ਹੋਵੇ।
ਇਸ ਚੈਂਬਰ ਦਾ ਉਦਘਾਟਨ ਉਥੋਂ ਦੀ ਯਾਤਰਾ ‘ਤੇ ਆਏ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਤੇ ਮੋਰੱਕੋ ਦੇ ਪ੍ਰਧਾਨ ਮੰਤਰੀ ਅਬਦੇਲੀਲਾ ਬੇਨਿਕਰਾਨੇ ਨੇ ਇੱਕ ਸਮਾਰੋਹ ਦੌਰਾਨ ਕੀਤਾ।
ਇਸ ਮੌਕੇ ‘ਤੇ ਅੰਸਾਰੀ ਨੇ ਕਿਹਾ ਕਿ ਅਸੀ ਇਸ ‘ਤੇ ਵੱਧ ਧਿਆਨ ਨਹੀਂ ਦਿੱਤਾ ਇਸ ਲਈ ਚੈਂਬਰ ਆਫ਼ ਕਾਮਰਸ ਨਹੀਂ ਬਣ ਸਕਿਆ। ਉਨ੍ਹਾਂ ਕਿਹਾ ਕਿ ਦੁਨੀਆ ਬਦਲ ਰਹੀ ਹੈ ਤੇ ਇਸ ਦਾ ਵਿਸ਼ਵੀਕਰਨ ਹੋ ਗਿਆ ਹੈ।
ਉਧਰ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੇ ਪ੍ਰੋਗਰਾਮ ‘ਚ ਲੱਗੇ ਇੱਕ ਬੈਨਰਜ ‘ਚ ਭਾਰਤ ਦਾ ਗ਼ਲਤ ਨਕਸ਼ਾ ਛਪ ਗਿਆ। ਇਸ ਨਕਸ਼ੇ ‘ਚ ਪਾਕਿਸਤਾਨ ਨੂੰ ਭਾਰਤ ਦਾ ਹਿੱਸਾ ਦੱਸਿਆ ਗਿਆ ਹੈ।
ਰਾਜਧਾਨੀ ਰਬਾਤ ਦੀ ਇੱਕ ਯੂਨੀਵਰਸਿਟੀ ‘ਚ ਅੰਸਾਰੀ ਦਾ ਭਾਸ਼ਣ ਹੋਣਾ ਹੈ। ਮੁਹੰਮਦ ਵੀ ਯੂਨੀਵਰਸਿਟੀ ਦੇ ਬਾਹਰ ਪ੍ਰੋਗਰਾਮ ਨਾਲ ਜੁੜੇ ਬੈਨਰ ਲੱਗੇ ਹਨ। ਇਸ ਬੈਨਰ ‘ਤੇ ਇੱਕ ਪਾਸੇ ਮੋਰੱਕੋ ਤਾਂ ਦੂਜੇ ਪਾਸੇ ਭਾਰਤ ਦਾ ਨਕਸ਼ਾ ਲੱਗਿਆ ਹੈ ਪਰ ਭਾਰਤ ਦੇ ਨਕਸ਼ੇ ‘ਚ ਪਾਕਿਸਤਾਨ ਨੂੰ ਵੀ ਵਿਖਾਇਆ ਗਿਆ ਹੈ।

ਪ੍ਰਸਿੱਧ ਖਬਰਾਂ

To Top