ਬਿਜਨਸ

ਭਾਰਤ ਸਿਰਫ਼ ਬਾਜ਼ਾਰ ਨਹੀਂ : ਮੋਦੀ

ਵਾਸ਼ਿੰਗਟਨ। ਵਿਕਸਿਤ ਦੇਸ਼ਾਂ ਨੂੰ ਭਾਰਤ ਵਰਗੇ ਦੇਸ਼ਾਂ ਦੀਆਂ ਵਸਤੂ ਤੇ ਸੇਵਾਵਾਂ ਲਈ ਬਾਜ਼ਾਰ ਖੋਲ੍ਹਣ ਦੀ ਅਪੀਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਾਧੇ ਦੇ ਇੱਕ ਨਵੇਂ ਇੰਜਣ ਵਜੋਂ ਕੌਮਾਂਤਰੀ ਆਰਥਿਕ ਵਿਕਾਸ ‘ਚ ਯੋਗਗਦਾਨ ਕਰਨ ਲਈ ਤਿਆਰ ਬਰ ਤਿਆਰ ਹੈ। ਪੀਐੱਮ ਨੇ ਇੱਥੇ ਅਮਰੀਕਾ-ਭਾਰਤ ਵਪਾਰ ਪਰਿਸ਼ਦ ਦੇ ਸਾਲਾਨਾ ਸਮਰੋਹ ‘ਚ ਅਮਰੀਕੀ ਕਾਰੋਬਾਰੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਵਿਸ਼ਵ ਨੂੰ ਵਾਧੇ ਦੇ ਨਵੇਂ ਇੰਜਣ ਦੀ ਲੋੜ ਹੈ। ਚੰਗਾ ਹੋਵੇਗਾ ਕਿ ਨਵੇਂ ਇੰਜਣ ਲੋਕਤੰਤਰੀ ਇੰਜਣ ਹੋਵੇ। ਪ੍ਰਧਾਨ ਮੰਤਰੀਨ ੇਕਿਹਾ ਕਿ ਅੱਜ ਭਾਰਤ ਕੌਮਾਂਤਰੀ ਵਾਧੇ ‘ਚ ਨਵੇਂ ਇੰਜਣ ਦੀ ਭੂਮਿਕਾ ਅਦਾ ਕਰਨ ਲਈ ਤਿਆਰ ਹੈ।

ਪ੍ਰਸਿੱਧ ਖਬਰਾਂ

To Top