ਦੇਸ਼

ਭਾਰੀ ਮੀਂਹ ਨਾਲ ਸਬਜ਼ੀਆਂ ਦੇ ਭਾਅ 40 ਫੀਸਦੀ ਵਧੇ

ਨਵੀਂ ਦਿੱਲੀ। ਦੇਸ ਦੇ ਵੱਖ-ਵੱਖ ‘ਚ ਹੋਈ ਭਾਰੀ ਮੀਂਹ ਨਾਲ ਸਪਲਾਈ ਠੱਪ ਹੋਣ ਕਾਰਨ ਪਿਛਲੇ ਇੱਕ ਮਹੀਨੇ ‘ਚ ਦਿੱਲੀ ਤੇ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ‘ਚ ਸਬਜ਼ੀਆਂ ਖਾਸ ਕਰਕੇ ਭਿੰਡੀ, ਬੰਦਗੋਭੀ, ਬੀਨਸ, ਬੈਂਗਣ ਤੇ ਕਰੇਲੇ ਦੀਆਂ ਕੀਮਤਾਂ ‘ਚ 35 ਤੋਂ 40 ਫੀਸਦੀ ਤੱਕ ਦਾ ਵਾਧਾ ਹੋਇਆ ਹੈ।
ਉਦਯੋਗ ਤੇ ਵਣਜ ਸੰਗਠਨ ਐਸੋਚੈਮ ਨੇ ਫਲਾਂ ਤੇ ਸਬਜੀਆਂ ਦੀ ਏਸ਼ੀਆ ਦੀ ਸਭ ਤੋਂ ਵੱਡੀ ਥੋਕ ਮੰਡੀ ਆਜਾਦਪੁਰ ਦੇ ਕਾਰੋਬਾਰੀਆਂ ਦੇ ਹਵਾਲੇ ਨਾਲ ਭਾਰੀ ਮੀਂਹ ਦੇ ਕਾਰਨ ਖੇਤਾਂ ‘ਚ ਪਾਣੀ ਜਮ੍ਹਾ ਹੋਣ ਨਾਲ ਸਬਜ਼ੀਆਂ ਦੀ ਤੁੜਾਈ ਨਹੀਂ ਹੋ ਰਹੀ। ਇਯ ਨਾਲ ਮੰਡੀ ਤੱਕ ਸਬਜ਼ੀਆਂ ਦੀ ਸਪਲਾਈ ਠੱਪ ਹੋਣ ਨਾਲ ਪਿਛਲੇ ਇੱਕ ਮਹੀਨੇ ‘ਚ ਇਨ੍ਹਾਂ ਦੀਆਂ ਕੀਮਤਾਂ 40 ਫੀਸਦੀ ਤੱਕ ਵਧੀਆਂ ਹਨ।

ਪ੍ਰਸਿੱਧ ਖਬਰਾਂ

To Top