ਹਰਿਆਣਾ

ਭੂਨਾ ਬੱਸ ਧਮਾਕਾ ਮਾਮਲਾ:ਦੋਸ਼ੀ ਨੇ ਕੀਤਾ ਸੀ ਆਤਮ ਹੱਤਿਆ ਦਾ ਯਤਨ

ਫਤਿਹਾਬਾਦ, (ਵਿਜੈ ਬਜਾਜ ) ਭੂਨਾ ਕੋਲ ਬੱਸ ‘ਚ ਹੋਏ ਬੰਬ ਧਮਾਕੇ ਮਾਮਲੇ ‘ਚ ਪੁਲਿਸ ਮੁਖੀ ਓਮਪ੍ਰਕਾਸ਼ ਨਰਵਾਲ ਨੇ ਦੱਸਿਆ ਕਿ ਦੋਸ਼ੀ ਮੁਕੇਸ਼ ਮੌਕੇ ਤੋਂ ਖੇਤਾਂ ਦੇ ਰਸਤੇ ਉਸ ਵੱਲੋਂ ਰਾਖੀ ‘ਤੇ ਲਏ ਖੇਤਾਂ ਵੱਲ ਭੱਜ ਗਿਆ
ਖੇਤਾਂ ‘ਚ ਉਸ ਨੂੰ ਦਰਸ਼ਨ ਨਿਵਾਸੀ ਜਾਂਡਲੀ ਅਤੇ ਰਜਿੰਦਰ ਨਿਵਾਸੀ ਮੌਚੀ ਮਿਲੇ, ਜਿਹਨਾਂ ਤੋਂ ਉਸ ਨੇ ਪਿੰਡ ‘ਚ ਛੱਡਣ ਦੀ ਬੇਨਤੀ ਕੀਤੀ ਪਰ ਉਕਤ ਵਿਅਕਤੀਆਂ ਨੇ ਕਿਹਾ ਕਿ ਉਹ ਖੇਤ ‘ਚ ਪਾਣੀ ਲਾ ਰਹੇ ਹਨ, ਉਹ ਖੁਦ ਹੀ ਘਰ ਚਲਿਆ ਜਾਵੇ ਇਸ ‘ਤੇ ਉਹ ਆਪਣੇ ਆਪ ਪਿੰਡ ਆ ਗਿਆ ਅਤੇ ਉਸ ਨੇ ਆਪਣਾ ਕਮੀਜ਼ ਭੱਜਦਿਆਂ ਰਸਤੇ ‘ਚ ਸੁੱਟ ਦਿੱਤਾ ਅਤੇ ਪਜ਼ਾਮਾ ਦਰਸ਼ਨ ਦੇ ਟਿਊਬਵੈੱਲ ਦੇ ਕੋਠੇ ‘ਤੇ ਛੱਡ ਦਿੱਤਾ ਘਰ ‘ਤੇ ਉਸ ਨੇ ਆਪਣੀ ਪਤਨੀ ਨੂੰ ਖੇਤ ‘ਚ ਕਿਸੇ ਨਾਲ ਝਗੜਾ ਹੋਣ ਦੀ ਗੱਲ ਕਹੀ ਅਤੇ ਮਾਂ-ਬਾਪ ਨੂੰ ਪੂਰੀ ਘਟਨਾ ਬਾਰੇ ਦੱਸਿਆ ਖਾਣਾ ਖਾਣ ਤੋਂ ਬਾਅਦ ਉਹ ਆਪਣੇ ਤਾਏ ਦੀ ਬੈਠਕ ‘ਚ  ਚਲਾ ਗਿਆ ਜਿੱਥੇ ਬੈਠੇ ਲੋਕ ਇਹ ਗੱਲਾਂ ਕਰ ਰਹੇ ਸਨ ਕਿ ਬੱਸ ਹਾਦਸੇ ‘ਚ 15-16 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਕੁਝ ਜ਼ਖਮੀ ਹਨ ਇਹ ਗੱਲ ਸੁਣ ਕੇ ਮੁਕੇਸ਼ ਡਰ ਗਿਆ ਅਤੇ ਆਪਣੇ ਆਪ ਨਾਲ ਨਫ਼ਰਤ ਮਹਿਸੂਸ ਹੋਈ
ਉਸ ਨੇ ਰਾਤ ਨੂੰ ਉੱਠ ਕੇ ਦੋ-ਤਿੰਨ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦੀ ਮਾਂ ਦੇ ਜਾਗਦੇ ਰਹਿਣ ਕਾਰਨ ਉਹ ਬਾਹਰ ਨਹੀਂ ਜਾ ਸਕਿਆ

ਖੋਜ ਮੁਹਿੰਮ ‘ਚ ਲਾਏ 150 ਜਵਾਨ:-

ਐੱਸਪੀ ਨੇ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਵੱਲੋਂ ਜਾਂਚ ਦੌਰਾਨ ਘਟਨਾ ਵਾਲੀ ਥਾਂ ਤੋਂ ਮਿਲੇ ਅਹਿਮ ਸੁਰਾਗਾਂ ਦੇ ਆਧਾਰ ‘ਤੇ ਜਾਂਚ ਅੱਗੇ ਵਧਾਈ ਗਈ
ਭੂਨਾ ਥਾਣਾ ਮੁਖੀ ਵਿਮਲਾ ਦੇਵੀ ਵੱਲੋਂ ਢਾਣੀਆਂ ‘ਚ ਪੁੱਛ-ਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਇੱਕ ਵਿਅਕਤੀ ਘਟਨਾ ਵਾਲੀ ਥਾਂ ਤੋਂ ਦੱਖਣ ਵੱਲ ਸੜਿਆ ਹੋਇਆ ਕਮੀਜ ਪਾਈ ਭੱਜਦਾ ਵੇਖਿਆ ਗਿਆ ਹੈ ਸਹਾਇਕ ਪੁਲਿਸ ਅਧੀਕਸ਼ਕ ਗੰਗਾਰਾਮ ਪੂਨੀਆਂ ਦੀ ਅਗਵਾਈ ‘ਚ ਚਾਰ ਟੀਮਾਂ ਬਣਾਈਆਂ ਗਈਆਂ ਅਤੇ ਇਲਾਕੇ ਦੀ ਤਲਾਸ਼ੀ ਲਈ 150 ਜਵਾਨਾਂ ਨੂੰ ਲਾਇਆ ਗਿਆ ਸੀ
ਸਰਚ ਦੌਰਾਨ ਘਟਨਾ ਵਾਲੀ ਥਾਂ ਤੋਂ ਇੱਕ ਕਿਲੋਮੀਟਰ ਅੱਗੇ ਖੇਤਾਂ ‘ਚ ਸੜਿਆ ਹੋਇਆ ਕਮੀਜ ਮਿਲਿਆ ਜਿਸ ਦੇ ਆਧਾਰ ‘ਤੇ ਜਾਂਚ ਨੂੰ ਅੱਗੇ ਵਧਾਇਆ ਗਿਆ ਜਾਂਡਲੀ ਖੁਰਦ, ਜਾਂਡਲੀ ਕਲਾਂ ਅਤੇ ਮੌਚੀ-ਚੌਬਾਰਾ ਦੇ ਖੇਤਾਂ ‘ਚ ਕੰਮ ਕਰਨ ਵਾਲੇ ਲੋਕਾਂ ਤੋਂ ਪੁੱਛ-ਗਿੱਛ ਕੀਤੀ
ਖੇਤ ਦੇ ਮਾਲਕ ਰਜਿੰਦਰ ਨਿਵਾਸੀ ਮੌਚੀ ਅਤੇ ਦਰਸ਼ਨ ਨਿਵਾਸੀ ਜਾਂਡਲੀ ਖੁਰਦ ਨੇ ਦੱਸਿਆ ਕਿ ਜਾਂਡਲੀ ਕਲਾਂ ਦਾ ਮੁਕੇਸ਼ ਬਿਨਾਂ ਕੁਰਤਾ ਪਹਿਨਿਆਂ ਉੱਥੇ ਆਇਆ ਸੀ ਅਤੇ ਉਸਦਾ ਪਜ਼ਾਮਾ ਵੀ ਸੜਿਆ ਹੋਇਆ ਸੀ ਇਸ ਸੂਚਨਾ ਤੋਂ ਬਾਅਦ ਪੁਲਿਸ ਨੇ ਮੁਕੇਸ਼ ਦੇ ਘਰ ਛਾਪਾ ਮਾਰ ਕੇ ਉਸ ਨੂੰ ਕਾਬੂ ਕਰ ਲਿਆ

ਪ੍ਰਸਿੱਧ ਖਬਰਾਂ

To Top