ਭੋਲਾ ਡਰੱਗ ਮਾਮਲਾ: ਈ.ਡੀ. ਦੇ ਜੁਆਇੰਟ ਡਾਇਰੈਕਟਰ ਦਾ ਤਬਾਦਲਾ

0
341
Bhola Drug Case, ED, Girish Bali

ਭੋਲਾ ਡਰੱਗ ਮਾਮਲਾ: ਈ.ਡੀ. ਦੇ ਜੁਆਇੰਟ ਡਾਇਰੈਕਟਰ ਦਾ ਤਬਾਦਲਾ

ਚੰਡੀਗੜ੍ਹ (ਏਜੰਸੀ)। ਜਗਦੀਸ਼ ਭੋਲਾ ਡਰੱਗ ਦੇ 6 ਸਾਲ ਪੁਰਾਣੇ ਮਾਮਲੇ ਦੀ ਜਾਂਚ ਕਰ ਰਹੇ ਈ. ਡੀ. ਦੇ ਜੁਆਇੰਟ ਡਾਇਰੈਕਟਰ ਡਾ. ਗਿਰੀਸ਼ ਬਾਲੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ ਗਿਰੀਸ਼ ਬਾਲੀ ਇਨਕਮ ਟੈਕਸ ਵਿਭਾਗ ’ਚ ਕਮਿਸ਼ਨਰ ਦੇ ਤੌਰ ’ਤੇ ਸੇਵਾਵਾਂ ਦੇਣਗੇ। ਇਸ ਤੋਂ ਪਹਿਲਾਂ ਉਹ ਮੋਹਾਲੀ ’ਚ ਇਨਕਮ ਟੈਕਸ ਅਧਿਕਾਰੀ ਦੇ ਰੂਪ ’ਚ ਕੰਮ ਕਰ ਚੁੱਕੇ ਹਨ। ਭੋਲਾ ਡਰੱਗ ਤਸਕਰੀ ਮਾਮਲੇ ’ਚ ਉਹ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਨੇਤਾ ਮਜੀਠੀਆ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੇ ਸਨ। ਇਸ ਮਾਮਲੇ ’ਚ ਅਰਜੁਨ ਐਵਾਰਡੀ ਪਹਿਲਵਾਨ, ਰਰੁਸਤਮ-ਏ-ਹਿੰਦ ਅਤੇ ਬਰਖਾਸਤ ਪੰਜਾਬ ਪੁਲਸ ਦੇ ਡੀ. ਐੱਸ. ਪੀ. ਜਗਦੀਸ਼ ਸਿੰਘ ਭੋਲਾ ਸਮੇਤ 25 ਲੋਕਾਂ ਨੂੰ ਐੱਨ. ਡੀ. ਪੀ. ਐੱਸ. ਸਮੇਤ ਕਈ ਧਰਾਵਾਂ ’ਚ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਸੁਣਾਈ ਗਈ ਹੈ ਜਦਕਿ 25 ਮੁਲਜ਼ਮ ਬਰੀ ਹੋ ਗਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।