ਭੌਤਿਕ ਟੀਚਿਆਂ ਲਈ ਕੁਦਰਤੀ ਵਸੀਲਿਆਂ ਦੀ ਤਬਾਹੀ ਖਤਰਨਾਕ

ਸੁਧੀਰ ਕੁਮਾਰ
ਪਿਛਲੇ ਦਿਨੀਂ ਭਾਰਤੀ ਮੌਸਮ ਵਿਭਾਗ ਨੇ ਅਗਲੀ ਮਾਰਚ ਤੋਂ ਮਈ ਮਹੀਨੇ ਲਈ ਜਾਰੀ ਆਪਣੇ ਗਰਮੀ ਸਬੰਧੀ ਭਵਿੱਖਬਾਣੀ ‘ਚ ਕਿਹਾ ਹੈ ਕਿ ਪਿਛਲੇ ਸਾਲ ਵਾਂਗ ,  ਇਸ ਸਾਲ ਵੀ ਦੇਸ਼  ਦੇ ਅੱਧੇ ਤੋਂ ਜ਼ਿਆਦਾ ਸੂਬੇ ਸੂਰਜ ਦੀ ਤਪਸ਼ ਦੀ ਚਪੇਟ ‘ਚ ਹੋਣਗ ਰਿਪੋਰਟ ‘ਚ ਕਿਹਾ ਗਿਆ ਹੈ ਕਿ ਗਰਮੀ  ਦੇ ਦਿਨਾਂ ‘ਚ ਰਾਜਸਥਾਨ, ਗੁਜਰਾਤ, ਪੰਜਾਬ ,  ਹਰਿਆਣਾ, ਮੱਧ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਵਰਗੇ  ਸੂਬਿਆਂ ‘ਚ ਤਾਪਮਾਨ ਆਮ ਤੋਂ ਇੱਕ ਡਿਗਰੀ ਜਾਂ ਉਸ ਤੋਂ ਵੱਧ ਵੀ ਹੋ ਸਕਦਾ ਹੈ ਪਿਛਲੇ ਸਾਲ  ਗਰਮੀ ਜਾਨਲੇਵਾ ਸਾਬਤ ਹੋਈ ਸੀ ਤੇ ਦੇਸ਼  ਦੇ ਲੱਗਭੱਗ ਸੱਤ ਸੌ ਲੋਕਾਂ ਦੀ ਮੌਤ ਦਾ ਕਾਰਨ ਉੱਤਰ ਭਾਰਤ ‘ਚ ਗਰਮੀ ਦੇ ਦਿਨਾਂ ‘ਚ ਚੱਲਣ ਵਾਲੀ ਤੱਤੀ ਲੋਅ ਬਣੀ ਸੀ ਉਸੇ ਦੌਰ ‘ਚ, ਰਾਜਸਥਾਨ ਦੇ ਫਲੌਦੀ ‘ਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ 51 ਡਿਗਰੀ ਦਰਜ ਕੀਤਾ ਗਿਆ ਸੀ ਨਵਾਂ ਸਾਲ  ਆਉਣ ਦੇ ਨਾਲ ਹੀ ਮੌਸਮ ‘ਚ ਜਿਸ ਤਰ੍ਹਾਂ ਦਾ ਬਦਲਾਅ ਵੇਖਿਆ ਜਾ ਰਿਹਾ ਹੈ, ਉਹ ਆਉਣ ਵਾਲੇ ਦੋ-ਚਾਰ ਮਹੀਨਿਆਂ  ਦੇ ਬੇਹੱਦ ਕਸ਼ਟਕਾਰੀ ਹੋਣ ਦੇ ਸੰਕੇਤ ਹਨ  ਮੌਸਮ ਵਿਭਾਗ ਨੇ ਵੀ ਸਪੱਸ਼ਟ ਕੀਤਾ ਹੈ ਕਿ ਜਨਵਰੀ ਦਾ ਮਹੀਨਾ ਪਿਛਲੇ 116 ਸਾਲਾਂ ‘ਚ ਹੁਣ ਤੱਕ ਦਾ ਵੱਧ ਗਰਮ ਰਿਹਾ ਜ਼ਿਕਰਯੋਗ ਹੈ ਕਿ ਕੁਦਰਤੀ ਨਿਯਮਾਂ  ਮੁਤਾਬਕ ਜਨਵਰੀ ‘ਚ ਠੰਢ ਤੇ ਫਰਵਰੀ ‘ਚ  ਬਸੰਤ  ਰੁੱਤ ਹੁੰਦੀ ਹੈ, ਪਰ ਜਿਸ ਤਰ੍ਹਾਂ ਦੀ ਤਲਖ਼ੀ ਇਸ ਵਕਤ  ਸੂਰਜ ਦੀ ਰੋਸ਼ਨੀ ‘ਚ ਵੇਖੀ ਜਾ ਰਹੀ ਹੈ, ਉਹ ਡਰਾਉਣੇ ਭਵਿੱਖ ਵੱਲ ਇਸ਼ਾਰਾ ਕਰਨ ਲਈ ਕਾਫ਼ੀ ਹੈ
ਸਵਾਲ ਇਹ ਹੈ ਕਿ ਧਰਤੀ ‘ਤੇ ਇਨਸਾਨੀ ਜੀਵਨ  ਦੇ ਵਿਰੋਧੀ ਹਾਲਾਤ ਪੈਦਾ ਕਰਨ ਲਈ ਕੌਣ ਜ਼ਿੰਮੇਵਾਰ ਹੈ?  ਜਾਹਿਰ ਹੈ ਕਿ ਇਸ ਲਈ ਅਸੀਂ ਖੁਦ ਤੇ ਕੁਦਰਤ  ਨਾਲ ਸਾਡੀ ਬੇਲੋੜੀ ਛੇੜਛਾੜ ਹੀ ਜਿੰਮੇਵਾਰ ਹੈ   ਅਸੀਂ ਸਾਰੇ ਜਾਣਦੇ ਹਾਂ ਕਿ ਸਾਡੀ ਧਰਤੀ ਸੌਰਮੰਡਲ ਦਾ ਇਕਲੌਤਾ ਗ੍ਰਹਿ ਹੈ,ਜਿੱਥੇ ਜੀਵਨ ਦੇ ਅਨੁਕੂਲ ਹਾਲਾਤ ਮੌਜੂਦ ਹਨ  ਇੱਥੇ ਅਸੀਂ ਖੁੱਲੀ ਹਵਾ ‘ਚ ਸਾਹ ਲੈਂਦੇ ਹਾਂ,ਸ਼ੁੱਧ ਪਾਣੀ ਪੀਂਦੇ ਹਾਂ ਤੇ ਆਰਾਮ ਨਾਲ ਰਹਿੰਦੇ ਹਾਂ ਪਰ ਇਸ ਦੇ ਬਾਵਜੂਦ  ਵਣਮਹਾਂਉਤਸਵ ,  ਪਾਣੀ ਤੇ ਵਾਤਾਵਰਣ ਦੀ ਸੁਰੱਖਿਆ ਨਾਲ  ਜੁੜੇ ਵਿਸ਼ੇ ਅੱਜ ਸਿਰਫ਼ ਕਿਤਾਬਾਂ, ਅਖ਼ਬਾਰਾਂ ਤੇ ਲਿਖਣ ਤੱਕ ਹੀ ਸੀਮਤ ਰਹਿ ਗਏ ਹਨ ਤੇ ਸੰਵਿਧਾਨ ਮੁਤਾਬਕ ਮੂਲ ਕਰਤੱਵਾਂ ਦੀ ਸੂਚੀ ‘ਚ ਇੱਕ ਤੱਤ  ਦੇ ਰੁਪ ‘ਚ ਸ਼ੋਭਾ ਵਧਾ ਰਹੇ ਹਨ ਇੱਕ ਵੱਡਾ ਤਬਕਾ ਕੁਦਰਤ  ਨਾਲ ਹਮਦਰਦੀ ਤਾਂ ਰੱਖ ਰਿਹਾ ਹੈ ਪਰ ਇਸ ਦਿਸ਼ਾ ‘ਚ ਕਿਸੇ ਵੀ ਤਰ੍ਹਾਂ ਦੀ ਪਹਿਲ ਨਾ ਕਰਨ ਦੀ ਆਪਣੀ ਆਦਤ ਤੋਂ ਮਜ਼ਬੂਰ ਵੀ ਹੈ ਹੁਣ,  ਜਦੋਂ ਕਿ ਸਾਡਾ ਵਾਤਾਵਰਣ ਬੁਰੇ ਦੌਰ ‘ਚ ਗੁਜਰ ਰਿਹਾ ਹੈ ,  ਤਾਂ ਇਸ ਗੱਲ ਦੀ ਚਰਚਾ ਪ੍ਰਸੰਗਿਕ ਹੋ ਜਾਂਦੀ ਹੈ ਕਿ ਆਖਰ ਕੀ ਵਜ੍ਹਾ ਹੈ ਕਿ ਕੁਦਰਤ ਮਨੁੱਖ ਨਾਲ ਚੰਗਾ ਵਿਹਾਰ ਨਹੀਂ ਕਰ ਰਹੀ ? ਸੋਚਣ ਵਾਲੀ ਗੱਲ ਹੈ ਕਿ ਲੰਘੇ ਕੁਝ ਸਾਲਾਂ ‘ਚ ਅਜਿਹਾ ਕੀ ਵਾਪਰਿਆ ਕਿ ਧਰਤੀ ‘ਤੇ ਜੀਵਨ ਲਈ ਅਨੁਕੂਲ ਹਾਲਾਤ ਦਿਨੋ -ਦਿਨ ਮਨੁੱਖ ਲਈ ਕਠੋਰ ਤੋਂ ਕਠੋਰ ਹੁੰਦੇ ਜਾ ਰਹੇ ਹਨ
ਦਰਅਸਲ ,  ਉਦਯੋਗਿਕ ਵਿਕਾਸ ਕਾਰਨ ਪਿਛਲੇ ਇੱਕ-ਦੋ ਦਹਾਕੇ ਵਾਤਾਵਰਣ  ਦੇ ਨਜ਼ਰੀਏ ਤੋਂ ਚਿੰਤਾ ਦਾ ਵਿਸ਼ਾ ਰਿਹਾ ਹੈ    ਜੀਵਨ  ਦੇ ਭੌਤਿਕ- ਵਾਦੀ ਟੀਚਿਆਂ ਦੀ ਪ੍ਰਾਪਤੀ ਲਈ ਕੁਦਰਤੀ ਵਸੀਲਿਆਂ ਦਾ ਬੇਮੁਹਾਰੀ ਵਰਤੋਂ ਕਰ ਕੇ ਕੁਦਰਤੀ ਚੱਕਰ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿਸ ਕਾਰਨ  ਅੱਜ ਕੁਦਰਤੀ ਅਸੰਤੁਲਨ ਪੈਦਾ ਹੋਇਆ ਹੈ  ਉਦਯੋਗਿਕ ਵਿਕਾਸ ਦੀ ਆੜ ‘ਚ ਧਰਤੀ ਨਾਲ ਮਨੁੱਖ ਦਾ ਮਤਰੇਆ ਵਿਹਾਰ ਹੀ ਜੀਵਨ ਵਿਰੋਧੀ ਹਾਲਾਤ ਪੈਦਾ ਕਰਨ ਲਈ ਜ਼ਿੰਮੇਵਾਰ ਰਿਹਾ ਹੈ ਹਾਲਾਂਕਿ, ਕੁਦਰਤੀ ਵਸੀਲਿਆਂ ਦਾ ਉਪਭੋਗ ਹੁਣ ਸ਼ੋਸ਼ਣ ‘ਚ ਬਦਲ ਚੁੱਕਾ ਹੈ,  ਇਸ ਲਈ ਕੁਦਰਤੀ  ਤੰਤਰ  ਦੇ ਟੁੱਟਣ ਕਾਰਨ ਰੋਜ਼ਾਨਾ ਧਰਤੀ ਦਾ ਕੋਈ ਹਿੱਸਾ ਮੁਸੀਬਤਾਂ ‘ਚ ਘਿਰਿਆ ਰਹਿੰਦਾ ਹੈ   ਨਤੀਜੇ ਵਜੋਂ ਹੜ੍ਹ, ਸੋਕਾ ਤੇ ਭੁਚਾਲ ਵਰਗੀਆਂ ਮੁਸੀਬਤਾਂ ਆ ਰਹੀਆਂ ਹਨ
ਕੁਦਰਤੀ ਵਸੀਲਿਆਂ ਪ੍ਰਤੀ ਆਪਣੀਆਂ ਨੈਤਿਕ ਜ਼ਿੰਮੇਦਾਰੀਆਂ ਤੋਂ ਪੂਰੀ ਤਰ੍ਹਾਂ ਅਣਜਾਣ ਮਨੁੱਖ ਸਮਾਜ ਦਾ ਕੁਦਰਤੀ ਜੈਵ ਮੰਡਲ ‘ਚ ਦਖ਼ਲ ਕਈ ਸਮੱਸਿਆਵਾਂ ਪੈਦਾ ਕਰਨ ਦਾ ਜ਼ਿਮੇਵਾਰ ਹੈ ਦਰਅਸਲ , ਏਕਾਧਿਕਾਰਵਾਦੀ ਉਦਯੋਗਿਕ ਵਿਕਾਸ ਦੀ ਤੇਜੀ ਨਾਲ ਵਧ ਰਹੇ ਕਥਿਤ ਆਧੁਨਿਕ ਸਮਾਜ ‘ਚ ਜੀਵਨ ਜਿਉਣ ਦੇ ਕੁਦਰਤੀ ਹਾਲਾਤ ਵੱਧ ਮੁਸ਼ਕਲ ਹੁੰਦੇ  ਜਾ ਰਹੇ ਹਨ ਤੇ ਇਸ ਤਰ੍ਹਾਂ ਅਸੀਂ  ਕੁਦਰਤੀ ਤੇ ਮਨੁੱਖ  ਵੱਲੋਂ ਸਹੇੜੀਆਂ ਸਮੱਸਿਆਵਾਂ ਨੂੰ ਸ਼ਰੇਆਮ ਸੱਦਾ ਵੀ ਦੇ ਰਹੇ ਹਾਂ ਹੁਣ ਜਦੋਂ ਕਿ ,  ਵਿਸ਼ਵ ਦੇ ਤਾਪਮਾਨ ‘ਚ ਲਗਾਤਾਰ ਹੁੰਦਾ ਵਾਧਾ ,  ਦੂਸ਼ਿਤ ਮਿੱਟੀ, ਪਾਣੀ, ਹਵਾ ਤੇ ਜੰਗਲਾਂ   ਦੇ ਘਟ ਰਹੇ ਖੇਤਰ ਨੇ ਮਨੁੱਖ ਸਾਹਮਣੇ ਨਵੀਂਆਂ ਚੁਣੌਤੀਆਂ ਪੇਸ਼ ਕੀਤੀਆਂ ਹਨ ਤਾਂ ਵੀ ਸੰਸਾਰ ਦੀ ਇੱਕ ਵੱਡੀ ਆਬਾਦੀ ਦੀਆਂ ਗਤੀਵਿਧੀਆਂ ਇਸ ਮਾਮਲੇ ‘ਚ ਸਵਾਲਾਂ ਦੇ ਘੇਰੇ ‘ਚ ਹੈ
ਹਾਲਾਂਕਿ, ਕੁਦਰਤੀ ਅਸੰਤੁਲਨ ਦੇ ਪੈਦਾ ਹੋਏ ਇਹ ਹਾਲਾਤ ਮਨੁੱਖ ਦੀਆਂ  ਸਵਾਰਥੀ ਕਰਤੂਤਾਂ ਦਾ ਹੀ ਨਤੀਜਾ ਹਨ,  ਲਿਹਾਜਾ ਉਸਦੇ ਗੁੱਸੇ ਦੇ ਸ਼ਿਕਾਰ ਵੀ ਅਸੀਂ ਆਪ ਬਣ ਰਹੇ ਹਾਂ, ਇਸ ਦੇ ਬਾਵਜੂਦ ਕੁਦਰਤੀ ਨਿਯਮਾਂ ਵਿਰੁੱਧ ਮਨੱਖੀ ਕਾਰਵਾਈਆਂ ‘ਚ ਕਿਸੇ ਵੀ ਤਰ੍ਹਾਂ ਕਮੀ ਨਜ਼ਰ ਨਹੀਂ ਆ ਰਹੀ ਦਰਅਸਲ ,  ਮੌਜ਼ੂਦਾ ਭੌਤਿਕਵਾਦੀ ਜਰੂਰਤਾਂ ਪੂਰਨ ਦੀ ਹੋੜ ‘ਚ ਅਸੀਂ ਜੀਵਨ ਨੂੰ ਸਥਿਰ ਬਣਾਉਣ ‘ਚ ਮੱਦਦਗਾਰ ਵਾਤਾਵਰਣ ਨੂੰ ਅੱਜ ਅਸੀਂ ਦੂਜੇ ਦਰਜੇ ਦਾ ਵਿਸ਼ਾ ਬਣਾ ਦਿੱਤਾ ਹੈ ਇਹ ਅਵੇਸਲਾਪਣ ਉਦੋਂ ਹੈ ਜਦੋਂ ਪੂਰਾ ਸੰਸਾਰ ਵਾਤਾਵਰਣ ਦੀ ਸਾਂਭ-ਸੰਭਾਲ ਲਈ ਯਤਨਸ਼ੀਲ ਹੈ
ਖੇਤੀਬਾੜੀ ਤੇ ਪੇਂਡੂ ਅਰਥਚਾਰੇ ਦੇ ਉਦਯੋਗਿਕ ਤੇ ਸ਼ਹਿਰੀ ਅਰਥਚਾਰੇ ‘ਚ ਬਦਲਣ ਕਾਰਨ ਪੈਦਾ ਹੋਏ ਕੁਦਰਤੀ ਅਸੁੰਤਲਨ ਨੇ ਮਨੁੱਖ ਦੇ ਸਾਹਮਣੇ ਜਲਵਾਯੂ ਤਬਦੀਲੀ  ਦੇ ਖਤਰੇ ਨਾਲ ਨਜਿੱਠਣ ਦੀ ਇੱਕ ਵੱਡੀ ਚੁਣੌਤੀ ਖੜ੍ਹੀ ਕੀਤੀ ਹੈ ਇੱਕ ਪਾਸੇ,  ਜਨਸੰਖਿਆ ਵਿਸਫ਼ੋਟ ਦੀ ਸਮੱਸਿਆ ਤੇ ਦੂਜੇ ਪਾਸੇ ਉਸਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਧਰਤੀ ਦਾ ਸ਼ੋਸ਼ਣ ਸਿਖਰ ‘ਤੇ ਪਹੁੰਚ ਚੁੱਕਾ ਹੈ
ਅੱਜ ਜੀਵਨਦਾਤੀ ਧਰਤੀ ਚਹੁੰਮੁਖੀ ਸਮੱਸਿਆਵਾਂ ਨਾਲ ਘਿਰੀ ਹੈ ਕਦੇ-ਕਦੇ ਲੱਗਦਾ ਹੈ ਕਿ ਇੱਥੇ ਜੀਵਨ ਦੀ ਕੋਈ ਗਾਰੰਟੀ ਨਹੀਂ ਸ਼ੁੱਧ ਆਕਸੀਜਨ ਗ੍ਰਹਿਣ  ਕਰਨ ਲਈ ਮਾਹੌਲ ਸਾਨੂੰ ਨਸੀਬ ਨਹੀਂ ਹੋ ਰਿਹਾ   ਸਵੇਰੇ ਤੋਂ ਸ਼ਾਮ ਤੱਕ ਵਿਅਕਤੀ ਪ੍ਰਦੂਸ਼ਣ  ਦੇ ਮਾਰ ਝੱਲਦਾ ਹੈ ਅੱਜ ਸਾਡੀ ਧਰਤੀ ਵੀ ਬੀਮਾਰ ਹੋ ਗਈ ਹੈ ਅੱਜ ਧਰਤੀ ਨੂੰ ਬਿਹਤਰ ਇਲਾਜ ਦੀ ਲੋੜ ਹੈ   ਬ੍ਰਹਿਮੰਡ ਦਾ  ਬੇਮਿਸਾਲ ਗ੍ਰਹਿ ਹੋਣ ਦੇ ਬਾਵਜੂਦ ਅਸੀਂ ਇਸ ਦੀ ਅਹਿਮੀਅਤ ਨੂੰ ਸਮਝ ਨਹੀਂ ਰਹੇ  ਮੰਦਭਾਗਾ ਹੈ ਕਿ ਆਪਣੀਆਂ ਬੇਲੋੜੀਆਂ ਕਾਰਵਾਈਆਂ ‘ਤੇ ਕਾਬੂ ਪਾਉਣ ਦੀ ਬਜਾਏ ਸਿੱਧੇ -ਅਸਿੱਧੇ ਤੌਰ ‘ਤੇ ਇਸ ਦੀ ਕੁਦਰਤੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਕੇ ਆਪਣੇ ਲਈ ਖਤਰੇ ਸਹੇੜ ਰਹੇ ਹਾਂ
ਧਰਤੀ ‘ਤੇ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਜਰੂਰੀ ਹੈ ਕਿ ਧਰਤੀ ਨੂੰ ਤੰਦਰੁਸਤ ਰੱਖਿਆ ਜਾਵੇ ਧਰਤੀ ਦੀ ਸਿਹਤ ਦਾ ਰਾਜ਼ ਹੈ, ਵੱਧ ਤੋਂ ਵੱਧ ਰੁੱਖ ਲਾਉਣਾ ਵਾਤਾਵਰਣ ਸਬੰਧੀ ਸਾਰੀਆਂ ਸਮੱਸਿਆਵਾਂ ਦੀ ਜੜ ਜੰਗਲਾਂ ਦਾ ਖਾਤਮਾ ਹੈ ਸੰਸਾਰਕ ਗਰਮੀ, ਹੜ੍ਹ ,  ਸੋਕੇ ਵਰਗੀਆਂ ਸਮੱਸਿਆਵਾਂ, ਵਣਾਂ  ਦੇ ਖਾਤਮੇ ਕਾਰਨ ਹੀ ਪੈਦਾ ਹੋਈਆਂ ਹਨ  ਮਜੇ ਦੀ ਗੱਲ ਇਹ ਹੈ ਕਿ ਇਸਦਾ ਹੱਲ ਵੀ ਰੁੱਖ ਲਾਉਣਾ ਹੀ ਹੈ ਬੂਟੇ ਵੱਡੇ ਪੱਧਰੇ ‘ਤੇ ਲਾਏ ਉਨ੍ਹਾਂ ਦੀ ਸਾਂਭ ਸੰਭਾਲ ਕਰਨਾ  ਔਖਾ ਜਰੂਰ ਹੈ ਪਰ ਸੰਭਵ ਹੈ ਜੰਗਲ, ਧਰਤੀ ਦਾ ਅਹਿਮ ਹਿੱਸਾ ਹਨ ਇੱਕ ਸਮੇਂ ਧਰਤੀ ਦਾ ਸਾਰਾ ਹਿੱਸਾ ਜੰਗਲਾਂ ਨਾਲ ਢਕਿਆ ਸੀ  ਪਰ ਅੱਜ  ਜੰਗਲ ਸਿਮਟਦੇ ਜਾ ਰਹੇ ਹਨ ਮਾਨਸੂਨ ਚੱਕਰ ਨੂੰ ਬਣਾਈ ਰੱਖਣ,  ਜੈਵ- ਵਿਭਿੰਨਤਾ ਨੂੰ ਸਾਂਭਣ ਅਤੇ ਰੋਜਾਨਾ ਵਰਤੋਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਲਈ ਜੰਗਲ ਬੇਹੱਦ ਜਰੂਰੀ ਹਨ   ਭੋਜਨ ਲੜੀ ਟੁੱਟਣ ਤੇ ਜੈਵ – ਵਿਭਿੰਨਤਾ ‘ਚ ਕਮੀ ਲਿਆਉਣ ਦਾ ਇੱਕ ਵੱਡਾ ਕਾਰਨ ਜੰਗਲਾਂ ਦਾ ਸਫ਼ਾਇਆ ਕਰਨਾ ਹੈ  ਇਸ ਦੇ ਨਾਲ ਹੀ ਇਹ ਸੋਕੇ ਦੀ ਸਮੱਸਿਆ ਤੇ ਕੁਦਰਤੀ ਅਸੰਤੁਲਨ ਲਈ ਵੀ ਜ਼ਿੰਮੇਦਾਰ ਹੈ
ਅੱਜ ਸਾਡੀ ਧਰਤੀ ਅਨੇਕ ਸਮੱਸਿਆਵਾਂ ਨਾਲ ਜੂਝ ਰਹੀ ਹੈ ਇਨ੍ਹਾਂ ਹਾਲਾਤ ਬੇਕਾਬੂ ਤੇ ਅੰਨ੍ਹੇਵਾਹ ਵਿਕਾਸ ਦੀ ਦੌੜ ਕਾਰਨ ਪੈਦਾ ਹੋਏ ਹਨ ਧਰਤੀ ਦੀ ਸੁਰੱਖਿਆ ਲਈ ਮਿਲਕੇ ਹੰਭਲੇ ਮਾਰਨ ਦੀ ਸਖ਼ਤ ਲੋੜ ਹੈ ਅੱਜ ਸਾਡਾ ਇੱਕ ਰੁੱਖ ਲਾਉਣ ਦਾ ਸੰਕਲਪ ਕਈ ਮਾਅਨਿਆਂ ‘ਚ ਖਾਸ ਹੋ ਸਕਦਾ ਹੈ  ਚੰਗੇ ਭਵਿੱਖ ਦੀ ਇਹ ਇੱਕ ਜ਼ਰੁਰੀ ਸ਼ਰਤ ਵੀ ਹੈ ਘਰ  ਦੇ ਵੱਡੇ – ਬਜ਼ੁਰਗ, ਛੋਟੇ ਬੱਚਿਆਂ ਨੂੰ ਰੁੱਖ ਲਾਉਣ ਲਈ ਉਤਸ਼ਾਹਿਤ ਕਰ ਸਕਦੇ ਹਨ ਹਰ ਇੱਕ ਵਿਅਕਤੀ ਲਈ ਬੂਟੇ ਲਾਉਣਾ ਇੱਕ ਸੰਸਕਾਰ ਵਾਂਗ ਹੋਣਾ ਚਾਹੀਦਾ ਹੈ  ਜਨਮਦਿਨ ,  ਸਫ਼ਲਤਾ ਪ੍ਰਾਪਤੀ ਤੇ ਹੋਰ ਖਾਸ ਮੌਕਿਆਂ ‘ਤੇ ਬੂਟੇ ਲਾਕੇ ਸੁਖੀ ਜੀਵਨ ਵੱਲ ਕਦਮ ਵਧਾਏ ਜਾ ਸਕਦੇ ਹਨ