ਸੰਪਾਦਕੀ

ਭ੍ਰਿਸ਼ਟਾਚਾਰ ਤੇ ਸਿਆਸੀ ਤਲਖ਼ੀ

ਰਾਬਰਟ ਵਾਡਰਾ ਦੇ ਵਿਦੇਸ਼ਾਂ ‘ਚ ਕਥਿਤ ਬੰਗਲੇ ਤੇ ਹਥਿਆਰਾਂ ਦੀ ਖ਼ਰੀਦੋ-ਫਰੋਖ਼ਤ ‘ਚ ਕਥਿਤ ਸ਼ਮੂਲੀਅਤ ਨੂੰ ਲੈ ਕੇ ਕਾਂਗਰਸ ਤੇ ਭਾਜਪਾ ਦਰਮਿਆਨ ਤਿੱਖ਼ੀ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ ਵਾਡਰਾ ‘ਤੇ ਹਮਲਾ ਨਹਿਰੂ-ਗਾਂਧੀ ਪਰਿਵਾਰ ‘ਤੇ ਨਿੱਜੀ ਹਮਲਾ ਹੋਣ ਕਾਰਨ ਕਾਂਗਰਸ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ ਭਾਜਪਾ ਲਈ ਗਾਂਧੀ ਪਰਿਵਾਰ ‘ਤੇ ਹਮਲੇ ਕਾਂਗਰਸ ਖਿਲਾਫ਼ ਵੱਡੀ ਮੁਹਿੰਮ ਬਣ ਜਾਂਦੇ ਹਨ ਇਸ ਲਈ ਭਾਜਪਾ ਵੀ ਇਸ ਨੂੰ ਜ਼ੋਰ-ਸ਼ੋਰ ਨਾਲ ਉਠਾ ਰਹੀ ਹੈ ਭਾਵੇਂ ਇਹ ਗੱਲ ਦੇਸ਼ ਦੀ ਸਿਆਸਤ ਦਾ ਅੰਗ ਬਣ ਚੁੱਕੀ ਹੈ ਕਿ ਦੂਸ਼ਣਬਾਜ਼ੀ ਨਾਲ ਰਣਨੀਤੀ ਮਜ਼ਬੂਤ ਹੁੰਦੀ ਹੈ ਫ਼ਿਰ ਵੀ ਜਵਾਬਦੇਹੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਾਂਗਰਸ ਰਾਬਰਟ ਖਿਲਾਫ਼ ਲਾਏ ਜਾ ਰਹੇ ਦੋਸ਼ਾਂ ਨੂੰ ਸਿਰਫ਼ ਭਾਜਪਾ ਦੀ ਸਾਜਿਸ਼ ਕਰਾਰ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੀ ਸਗੋਂ ਇਸ ਮਾਮਲੇ ‘ਚ ਸਫ਼ਾਈ ਦਿੰਦਿਆਂ ਸਬੂਤਾਂ ਤੇ ਤਰਕਾਂ ਨਾਲ ਜਵਾਬ ਦੇਣਾ ਚਾਹੀਦਾ ਹੈ ਭ੍ਰਿਸ਼ਟਾਚਾਰ ਇੱਕ ਬਹੁਤ ਵੱਡੀ ਸਮੱਸਿਆ ਹੈ ਹਰ ਆਗੂ ਦਾ ਫਰਜ਼ ਹੈ ਕਿ ਉਹ ਜਨਤਾ ਸਾਹਮਣੇ ਆਪਣਾ ਪੱਖ ਸਪੱਸ਼ਟ ਕਰੇ ਜਿੱਥੋਂ ਤੱਕ ਭਾਜਪਾ ਦੇ ਹਮਲਿਆਂ ਦਾ ਸਬੰਧ ਹੈ ਪਿਛਲੀ ਯੂਪੀਏ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵੱਡਾ ਮੁੱਦਾ ਬਣ ਕੇ Àੁੱਭਰਿਆ ਸੀ ਭਾਜਪਾ ਇਸ ਮੁੱਦੇ ‘ਤੇ ਸਰਕਾਰ ਬਣਾਉਣ ‘ਚ ਸਫ਼ਲ ਹੋਈ ਸੀ ਭ੍ਰਿਸ਼ਟਾਚਾਰ ਦਾ ਅੰਤ ਹੋਣਾ ਚਾਹੀਦਾ ਹੈ ਰੱਖਿਆ ਮਾਮਲਿਆਂ ‘ਚ ਭ੍ਰਿਸ਼ਟਾਚਾਰ ਬੇਹੱਦ ਚਿੰਤਾਜ਼ਨਕ ਹੈ ਮਾਮਲੇ ਦੀ ਨਿਰਪੱਖਤਾ ਨਾਲ ਪੂਰੀ ਤਹਿ ਤੱਕ ਜਾਂਚ ਹੋਣੀ ਚਾਹੀਦੀ ਹੈ ਉਂਜ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਬਿਆਨਬਾਜ਼ੀ ਪਾਰਟੀਆਂ ਦੀ ਰਣਨੀਤੀ ਦਾ ਹਿੱਸਾ ਬਣ ਚੁੱਕੀ ਹੈ ਗੰਭੀਰ ਮਾਮਲਿਆਂ ‘ਚ ਸੰਜਮ ਦੀ ਜ਼ਰੂਰਤ ਹੁੰਦੀ ਹੈ ਵਿਰੋਧੀ ਬਿਆਨਬਾਜ਼ੀ ਨਾਲੋਂ ਜ਼ਿਆਦਾ ਜ਼ੋਰ ਮਸਲੇ ਦੀ ਸਹੀ ਜਾਂਚ ਤੇ ਕਾਰਵਾਈ ‘ਤੇ ਹੋਣੀ ਚਾਹੀਦੀ ਹੈ ਕੋਈ ਵੀ ਗੁਨਾਹ ਕਰੇ ਉਸ ਖਿਲਾਫ਼ ਦੋਸ਼ ਸਾਬਤ ਕਰਨ ਲਈ ਪ੍ਰਕਿਰਿਆ ਹੋਣੀ ਚਾਹੀਦੀ ਹੈ ਭ੍ਰਿਸ਼ਟਾਚਾਰ ਖਿਲਾਫ਼ ਇਹ ਲੜਾਈ ਪਰਿਵਾਰਕ ਜਾਂ ਨਿੱਜੀ ਲੜਾਈ ਬਣਾਉਣ ਦਾ ਰੁਝਾਨ ਖ਼ਤਮ ਕੀਤਾ ਜਾਏ ਇਹ ਗੱਲ ਸਿਆਸੀ ਪਾਰਟੀਆਂ ਨੇ ਹੀ ਤੈਅ ਕਰਨੀ ਹੈ ਕਿ ਉਨ੍ਹਾਂ ਦੇ ਵਰਕਰ ਬਿਆਨਬਾਜ਼ੀ ‘ਚ ਉਲਝਣ ਦੀ ਬਜਾਇ ਕਾਨੂੰਨ ਤੇ ਨਿਆਂਪਾਲਿਕਾ ਨੂੰ ਪ੍ਰਮੁੱਖਤਾ ਦੇਣ  ਆਗੂਆਂ ਤੇ ਵਰਕਰਾਂ ਨੂੰ ਇਹ ਵੀ ਸਿਖਾਇਆ ਜਾਣਾ ਚਾਹੀਦਾ ਹੈ ਕਿ ਉਹ ਆਪਣੇ ਸੀਨੀਅਰ ਲੀਡਰਾਂ ‘ਤੇ ਉੱਠੀ ਉਂਗਲ ‘ਤੇ ਲਾਲ-ਪੀਲੇ ਹੋਣ ਦੀ ਬਜਾਇ ਉਨ੍ਹਾਂ ਨੂੰ ਆਮ ਜਨਤਾ ਦੀ ਕਚਹਿਰੀ ‘ਚ ਆਪਣਾ ਪੱਖ ਪੇਸ਼ ਕਰਨ ਤੱਕ ਸੰਜਮ ਵਰਤਣ ਕਿਸੇ ਵੀ ਆਗੂ ਖਿਲਾਫ਼ ਕੋਈ ਦੋਸ਼ ਲੱਗਣ ‘ਤੇ ਮਰਨ-ਮਰਾਉਣ ਦੀਆਂ ਧਮਕੀਆਂ ਲੋਕਤੰਤਰ ਦਾ ਹਿੱਸਾ ਨਹੀਂ ਹੇਠਲੇ ਆਗੂ ਤੇ ਵਰਕਰ ਅਜੇ ਵੀ ਮੱਧਕਾਲੀ ਮਾਨਸਿਕਤਾ ਤੋਂ ਮੁਕਤ ਨਹੀਂ ਹੋ ਸਕੇ ਆਪਣੇ ਆਗੂ ਖਿਲਾਫ਼ ਇੱਕ ਵੀ ਸ਼ਬਦ ਨਾ ਸੁਣਨਾ ਵੀ ਗਲਤ ਸੀਨੀਅਰ ਆਗੂਆਂ ਨੂੰ ਜਨਤਾ ਤੇ ਕਾਨੂੰਨ ਸਾਹਮਣੇ ਆਮ ਨਾਗਰਿਕ ਮੰਨਣ ਦੀ ਧਾਰਨਾ ਅਜੇ ਪੈਦਾ ਹੁੰਦੀ ਨਜ਼ਰ ਨਹੀਂ ਆ ਰਹੀ ਇਹ ਮਾਨਸਿਕਤਾ ਬਦਲੇ ਬਿਨਾ ਲੋਕਤੰਤਰ ਦੀ ਸਥਾਪਨਾ ਦਾ ਉਦੇਸ਼ ਪੂਰਾ ਹੋਣਾ ਕਾਫ਼ੀ ਔਖਾ ਹੈ

ਪ੍ਰਸਿੱਧ ਖਬਰਾਂ

To Top