ਮਖੂ ‘ਚ ਨਾਮ ਚਰਚਾ ‘ਤੇ ਹਮਲਾ ਮਾਮਲਾ : ਸਾਧ-ਸੰਗਤ ਵੱਲੋਂ ਪੁਲਿਸ ਨੂੰ ਬੁੱਧਵਾਰ ਤੱਕ ਦਾ ਅਲਟੀਮੇਟਮ

ਮਖੂ ‘ਚ ਨਾਮ ਚਰਚਾ ‘ਤੇ ਹਮਲਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ
ਕਿਹਾ, ਹਮਲਾਵਰਾਂ ‘ਤੇ  ਪਹਿਲਾਂ ਵੀ ਅਪਰਾਧਿਕ ਮੁਕੱਦਮੇ ਦਰਜ ਹੋਣ ਦੇ ਬਾਵਜ਼ੂਦ ਪੁਲਿਸ ਨਹੀਂ ਕਰ ਰਹੀ ਕੋਈ ਕਾਰਵਾਈ
ਸਤਪਾਲ ਥਿੰਦ ਫਿਰੋਜ਼ਪੁਰ,  ।
ਕੈਨਾਲ ਕਲੋਨੀ ਮਖੂ ਵਿਖੇ ਸ਼ਾਂਤਮਈ ਢੰਗ ਨਾਲ ਨਾਮ ਚਰਚਾ ਕਰ ਰਹੇ ਡੇਰਾ ਸ਼ਰਧਾਲੂਆਂ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਅੱਜ ਸਾਧ-ਸੰਗਤ ਨੇ ਪੁਲਿਸ ਨੂੰ ਅਲਟੀਮੇਟ ਜਾਰੀ ਕਰਦਿਆਂ ਹਮਲਾਵਰਾਂ ਨੂੰ ਬੁੱਧਵਾਰ ਤੱਕ ਗ੍ਰਿਫਤਾਰ ਕਰਨ ਦੀ ਚਿਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਚ ਮਖੂ ਪੁਲਿਸ ਨੇ 32 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ, ਜਿਸ ਕਰਕੇ ਡੇਰਾ ਸ਼ਰਧਾਲੂਆਂ ਨੇ ਅੱਜ ਪੁਲਿਸ ਨੂੰ ਅਲਟੀਮੇਟ ਦਿੱਤਾ ਹੈਇਸ ਸਬੰਧੀ ਬਲਕਾਰ ਸਿੰਘ ਇੰਸਾਂ ਤੇ ਅੱਛਰ ਸਿੰਘ ਇੰਸਾਂ 45 ਮੈਂਬਰੀ ਕਮੇਟੀ ਨੇ ਦੱਸਿਆ ਕਿ ਇਹ ਸ਼ਰਾਰਤੀ ਅਨਸਰ ਜਾਣਬੁੱਝ ਕੇ ਪੰਜਾਬ ਦਾ ਸ਼ਾਂਤ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਕਿਉਂਕਿ ਇਸ ਤੋਂ ਪਹਿਲਾਂ ਵੀ ਵੱਖ -ਵੱਖ ਥਾਣਿਆਂ ਵਿਚ ਦਿਲਬਾਗ ਸਿੰਘ ਆਰਿਫ ਖਿਲਾਫ ਡੇਰਾ ਪ੍ਰੇਮੀਆਂ ‘ਤੇ ਹਮਲਾ ਕਰਨ ਦੇ ਮਾਮਲੇ ਦਰਜ ਹਨ ਤੇ ਇਸ ਵਿਅਕਤੀ ਨੇ ਇੱਕ ਫਿਰ ਡੇਰਾ ਪ੍ਰੇਮੀਆਂ ਵੱਲੋਂ ਕੀਤੀ ਜਾ ਰਹੀ ਨਾਮ ਚਰਚਾ ਦੌਰਾਨ ਉਹਨਾਂ ‘ਤੇ ਹਮਲਾ ਕਰਕੇ ਡੇਰਾ ਪ੍ਰੇਮੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਹਨਾਂ ਕਿਹਾ ਕਿ ਥਾਣਾ ਮੱਖੂ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਜੇਕਰ ਪੁਲਿਸ ਨੇ ਉਕਤ ਵਿਅਕਤੀਆਂ ਨੂੰ ਬੁੱਧਵਾਰ ਤੱਕ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਡੇਰਾ ਪ੍ਰੇਮੀਆਂ ਵੱਲੋਂ ਸ਼ਖਤ ਕਦਮ ਉਠਾਏ ਜਾਣਗੇ, ਜਿਸਦੀ ਜ਼ਿੰਮੇਵਾਰ ਪੁਲਿਸ ਖੁਦ ਹੋਵੇਗੀ । ਇਸ ਮੌਕੇ ਰਾਜ ਕੁਮਾਰ 15 ਮੈਂਬਰ , ਪਰਦੀਪ ਇੰਸਾਂ 15 ਮੈਂਬਰ , ਕੁਲਵੰਤ ਇੰਸਾਂ ਬਲਾਕ ਭੰਗੀਦਾਸ , ਸਤੀਸ਼ ਕੁਮਾਰ , ਜੈ ਸਿੰਘ ਆਦਿ ਹਾਜ਼ਰ ਸਨ ।