ਸੰਪਾਦਕੀ

ਮਥੁਰਾ ਕਾਂਡ ਤੇ ਪੁਲਿਸ ਢਾਂਚਾ

ਮਥੁਰਾ ਕਾਂਡ ਵਾਪਰਿਆ ਤਾਂ ਸਿਰਫ਼ ਦੋ ਦਿਨ ਪਹਿਲਾਂ ਹੈ ਪਰ ਇਸ ਦੇ ਬੀਜ ਤਾਂ ਕਈ ਦਹਾਕੇ ਪਹਿਲਾਂ ਉਦੋਂ ਬੀਜੇ ਜਾ ਚੁੱਕੇ ਸਨ ਜਦੋਂ ਪੁਲਿਸ, ਪ੍ਰਸ਼ਾਸਨ, ਸਰਕਾਰਾਂ ਤੇ ਸਿਆਸੀ ਪਾਰਟੀਆਂ ਕਾਨੂੰਨ ਦਾ ਰਾਜ ਚਲਾਉਣ ਤੋਂ ਪਾਸਾ ਵੱਟ ਚੁੱਕੀਆਂ ਸਨ ਸਿਰਫ਼ ਉੱਤਰ ਪ੍ਰਦੇਸ਼ ਨਹੀਂ ਸਗੋਂ ਪੰਜਾਬ, ਹਰਿਆਣਾ, ਦਿੱਲੀ, ਬਿਹਾਰ ਸਮੇਤ ਉੱਤਰ ਭਾਰਤ ਦੇ ਕਈ ਰਾਜਾਂ ‘ਚ ਇਹ ਹਾਲਾਤ ਬਣੇ ਹੋਏ ਸਨ ਕਿ ਗੈਂਗਸਟਰਾਂ ਤੇ ਸਿਆਸਤਦਾਨਾਂ ਦੀ ਨੇੜਤਾ ਵਧ ਚੁੱਕੀ ਸੀ ਹਾਲਾਤ ਇਹ ਹਨ ਕਿ ਸਰਕਾਰੀ, ਗੈਰ-ਸਰਕਾਰੀ ਜ਼ਮੀਨਾਂ ‘ਤੇ ਕਬਜ਼ੇ ਕਰਨਾ ਆਮ ਗੱਲ ਹੋ ਗਈ ਸਿਆਸੀ ਪਾਰਟੀਆਂ ਦੀ ਸ਼ਹਿ ‘ਤੇ ਗੈਂਗਸਟਰਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਜੇਲ੍ਹਾਂ ਅੰਦਰ ਇਹ ਗੈਂਗਸਟਰ ਬਿਨਾ ਡਰ ਭੈਅ ਤੋਂ ਰਹਿ ਰਹੇ ਸਨ ਸਿਆਸੀ ਆਗੂਆਂ ਤੇ ਗੈਂਗਸਟਰਾਂ ਦੇ ਗਠਜੋੜ ‘ਚ ਪੁਲਿਸ ਸੁਸਤ ਹੋ ਚੁੱਕੀ ਸੀ ਜਿਸ ਦਾ ਖਮਿਆਜ਼ਾ ਉੱਤਰ ਪ੍ਰਦੇਸ਼ ‘ਚ ਸਾਫ਼ ਨਜ਼ਰ ਆ ਰਿਹਾ ਹੈ ਰੌਕੀ ਕਤਲ ਕਾਂਡ ਤੋਂ ਬਾਦ ਪੰਜਾਬ ਤੇ ਹਰਿਆਣਾ ਸਰਕਾਰਾਂ ਸਰਗਰਮ ਹੋਈਆਂ ਤੇ ਪੁਲਿਸ ਮੁਕਾਬਲਿਆਂ ‘ਚ ਕਈ ਗੈਂਗਸਟਰ ਮਾਰੇ ਗਏ ਮਥੁਰਾ ਕਾਂਡ ਤਾਂ ਇਸ ਲਾਪਰਵਾਹੀ ਦੀ ਇੰਤਹਾ ਹੈ ਕਿ 280 ਏਕੜ ‘ਤੇ ਕਬਜ਼ਾ ਕਰੀ ਬੈਠਾ ਰਾਮ ਵ੍ਰਿਕਸ਼ ਯਾਦਵ ਤੇ ਉਸ ਦੇ ਸਾਥੀ ਅੰਦਰੋ-ਅੰਦਰੀ ਇੱਕ ਫੌਜੀ ਟੁਕੜੀ ਵਾਂਗ ਪੁਲਿਸ ਦਾ ਸਾਹਮਣਾ ਕਰਨ ਦੇ ਸਮਰੱਥ ਹੋ ਚੁੱਕੇ ਸਨ ਪੁਲਿਸ ਦੇ ਸੂਹੀਆ ਵਿੰਗ ਦੀ ਸੁਸਤੀ ਵੇਖੋ ਕਿ ਹਮਲੇ ਦੌਰਾਨ ਪੁਲਿਸ ਨੂੰ ਜ਼ਰਾ ਜਿੰਨਾ ਵੀ ਇਲਮ ਨਹੀਂ ਸੀ  ਕਿ ਕਬਜ਼ਾਧਾਰੀ ਏਨਾ ਵੱਡਾ ਹਮਲਾ ਕਰ ਸਕਦੇ ਹਨ ਰਾਮ ਵ੍ਰਿਕਸ਼ ਯਾਦਵ ਵਰਗਾ ਵਿਅਕਤੀ ਹਥਿਆਰਾਂ ਸਮੇਤ ਘੁੰਮਦਾ ਰਿਹਾ ਪਰ ਪੁਲਿਸ ਉਸਦੀ ਤਾਕਤ ਪ੍ਰਤੀ ਸੁੱਤੀ ਰਹੀ ਯਾਦਵ ਖਿਲਾਫ਼ ਅੱਠ ਅਪਰਾਧਿਕ ਮਾਮਲੇ ਪਹਿਲਾਂ ਤੋਂ ਚੱਲ ਰਹੇ ਸਨ ਮਥੁਰਾ ਕਾਂਡ ਨੂੰ ਪਠਾਨਕੋਟ ਕਾਂਡ ਤੋਂ ਘੱਟ ਕਰਕੇ ਨਹੀਂ ਆਂਕਿਆ ਜਾ ਸਕਦਾ, ਖਾਸ ਕਰਕੇ ਇਸ ਗੱਲ ਤੋਂ ਕਿ ਏਥੇ ਪਠਾਨਕੋਟ ਨਾਲੋਂ ਵੀ ਵੱਧ ਮੌਤਾਂ ਹੋਈਆਂ 22 ਕਬਜ਼ਾਧਾਰੀਆਂ ਤੋਂ ਇਲਾਵਾ ਪੁਲਿਸ ਨੂੰ ਆਪਣੇ ਦੋ ਕੀਮਤੀ ਜਵਾਨ ਇੱਕ ਐੱਸਪੀ ਤੇ ਇੱਕ ਇੰਸਪੈਕਟਰ ਵੀ ਗੁਆਉਣਾ ਪੈ ਗਿਆ ਰਣਨੀਤੀ ਪੱਖੋਂ ਪੁਲਿਸ ਤੇ ਪ੍ਰਸ਼ਾਸਨ ਦੀ ਭੂਮਿਕਾ ਬਿਲਕੁਲ ਅਨਾੜੀਆਂ ਵਾਲੀ ਸੀ ਖੂਨੀ ਕਾਂਡ ਨੂੰ ਟਾਲਣ ਲਈ ਪੁਲਿਸ ਕੋਲ ਨਾ ਤਾਂ ਸਮਾਂ ਸੀ ਤੇ ਨਾ ਹੀ ਕੋਈ ਰਣਨੀਤੀ ਇੱਕਦਮ ਹਿੰਸਕ ਬਣੇ ਹਾਲਾਤਾਂ ਸਾਹਮਣੇ ਪੁਲਿਸ ਨੂੰ ਮੁਕਾਬਲੇ ਤੋਂ ਕੁਝ ਵੀ ਨਹੀਂ ਸੁੱਝਿਆ ਕਬਜ਼ਾਧਾਰੀ ਸਾਲਾਂ ਤੋਂ ਹਥਿਆਰਾਂ ਦਾ ਜ਼ਖੀਰਾ ਇਕੱਠਾ ਕਰ ਚੁੱਕੇ ਸਨ ਇਹ ਸਵਾਲ ਵੀ ਬੜਾ ਅਹਿਮ ਹੈ ਕਿ ਜਿਹੜੀ ਪੁਲਿਸ ਇੱਕ ਕਬਜ਼ਾਧਾਰੀ ਗਰੁੱਪ ਦੀ ਤਾਕਤ ਨੂੰ ਨਹੀਂ ਭਾਂਪ ਸਕੀ ਉਹ ਪੁਲਿਸ ਵਿਦੇਸ਼ੀ ਅੱਤਵਾਦ ਦਾ ਸਾਹਮਣਾ ਕਿਵੇਂ ਕਰੇਗੀ ਬਿਨਾ ਸ਼ੱਕ ਸਾਡੀ ਪੁਲਿਸਿੰਗ ਪ੍ਰਣਾਲੀ ਬੇਹੱਦ ਕਮਜ਼ੋਰ ਹੋ ਚੁੱਕੀ ਹੈ ਅਧਿਕਾਰੀ ਫਰਜ਼ ਤੇ ਜ਼ਿੰਮੇਵਾਰੀ ਨੂੰ ਸਮਝਣ ਦੀ ਬਜਾਇ ਸਿਰਫ਼ ਆਪਣੇ ਹੁਕਮਰਾਨਾਂ ਦੇ ਦੌਰਿਆਂ, ਰੈਲੀਆਂ ਨੂੰ ਸਫਲ ਬਣਾਉਣ ‘ਚ ਲੱਗੇ ਹੋਏ ਹਨ ਆਮ ਆਦਮੀ ਅਸੁਰੱਖਿਅਤ ਹੈ ਰੋਜ਼ਾਨਾ ਡਾਕੇ, ਲੁੱਟਾਂ-ਖੋਹਾਂ, ਚੋਰੀਆਂ ਦਾ ਆਲਮ ਹੈ ਮਥੁਰਾ ਸਾਡੇ ਸੂਬਿਆਂ ਦੀਆਂ ਸਰਕਾਰਾਂ ਤੇ ਪੁਲਿਸ ਲਈ ਵੱਡਾ ਸਬਕ ਹੈ ਪੁਲਿਸ ਨੂੰ ਸਿਆਸੀ ਦਖ਼ਲਅੰਦਾਜ਼ੀ ਤੋਂ ਮੁਕਤ ਕਰਨ ਦੇ ਨਾਲ-ਨਾਲ ਵਿਸ਼ੇਸ਼ ਟ੍ਰੇਨਿੰਗ ਦੇਣ ਦੀ ਜ਼ਰੂਰਤ ਹੈ ਤਾਂ ਕਿ ਅਣਕਿਆਸੇ ਹਾਲਾਤਾਂ ਨਾਲ ਨਜਿੱਠਿਆ ਜਾ ਸਕੇ ਪੁਲਿਸ ਦੀ ਸੁਸਤੀ ਦੀ ਇਸ ਤੋਂ ਵੱਡੀ ਉਦਾਹਰਨ ਕੀ ਹੋ ਸਕਦੀ ਹੈ ਕਿ ਪਹਿਲਾਂ ਦੀਨਾਨਗਰ ‘ਚ ਅੱਤਵਾਦੀ ਪੁਲਿਸ ਥਾਣੇ ‘ਤੇ ਹਮਲਾ ਕਰਨ ‘ਚ ਕਾਮਯਾਬ ਹੋ ਗਏ ਤੇ ਦੂਜੇ ਗੇੜ ‘ਚ ਐੱਸ ਪੀ ਹੀ ਅਗਵਾ ਕਰ ਲਿਆ

ਪ੍ਰਸਿੱਧ ਖਬਰਾਂ

To Top