ਦੇਸ਼

ਮਹਿਬੂਬਾ ਨੇ ਅਨੰਤਨਾਗ ਤੋਂ ਭਰੀ ਨਾਮਜ਼ਦਗੀ

ਸ੍ਰੀਨਗਰ। ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅਨੰਤਨਾਗ ਵਿਧਾਨ ਸਭਾ ਸੀਟ ‘ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਉਸ ਦੇ ਪਿਤਾ ਤੇ ਤੱਤਕਾਲੀ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਅਦ ਦਾ ਇਯ ਵਰ੍ਹੇ 7 ਜਨਵਰੀ ਨੂੰ ਦੇਹਾਂਤ ਹੋ ਿਗਆ ਸੀ, ਜਿਸ ਤੋਂ ਬਾਅਦ ਇਸ ਸੀਟ ‘ਤੇ ਜ਼ਿਮਨੀ ਚੋਣ ਹੋਣੀ ਸੀ।
ਉਧਰ 57 ਸਾਲਾ ਮਹਿਬੂਬਾ ਲਈ ਮੁੱਖ ਮੰਤਰੀ ਬਣਨ ਦੇ ਛੇ ਮਹੀਨਿਆਂ ਅੰਦਰ ਰਾਜ ਵਿਧਾਨਸਭਾ ਦਾ ਮੈਂਬਰ ਚੁਣਿਆ ਜਾਣਾ ਲਾਜ਼ਮੀ ਹੈ। ਫਿਲਹਾਲ ਉਹ ਦੱਖਣੀ ਕਸ਼ਮੀਰ ਦੇ ਅਨੰਤਨਾਗ ਲੋਕ ਸਭਾ ਸੀਟ ਤੋਂ ਸਾਂਸਦ ਹਨ।
ਚੋਣ ਅਧਿਕਾਰੀ ਦੇ ਸਾਹਮਣੇ ਨਾਮਜ਼ਦਗੀ ਭਰਨ ਤੋਂ ਬਾਅਦ ਪੀਡੀਪੀ ਮੁਖੀ ਨੇ ਆਸ ਪ੍ਰਗਟਾਈ ਕਿ ਲੋਕ ਇੱਕ ਵਾਰ ਫਿਰ ਉਨ੍ਹਾਂ ਦੇ ਪਿਤਾ ‘ਚ ਵਿਸ਼ਵਾਸ ਪ੍ਰਗਟਾਉਣਗੇ ਤੇ ਉਨ੍ਹਾਂ ਨੂੰ ਚੁਣਨਗੇ ਤਾਂ ਕਿ ਉਹ ਆਪਣੇ ਪਿਤਾ ਵੱਲੋਂ ਸ਼ੁਰੂ ਕੀਤੇ ਗÂੈ ਕਾਰਜਾਂ ਨੂੰ ਪੂਰਾ ਕਰ ਸਕਣ। ਭਾਸ਼ਾ

ਪ੍ਰਸਿੱਧ ਖਬਰਾਂ

To Top