ਲੇਖ

ਮਹਿਸੂਸ ਹੋਣ ਲੱਗੀ ਬੁਲੇਟ ਟ੍ਰੇਨ ਦੀ ਆਹਟ

ਮੋਦੀ ਸਰਕਾਰ ਨੇ ਜੋ ਬੁਲੇਟ ਟ੍ਰੇਨ ਦਾ ਸੁਫ਼ਨਾ ਦੇਸ਼  ਨੂੰ ਵਿਖਾਇਆ ਸੀ, ਅੱਜ ਉਹ ਪੂਰਾ ਹੁੰਦਾ ਦਿਖ ਰਿਹਾ ਹੈ  ਮੋਦੀ ਸਰਕਾਰ ਨੇ ਵਿਕਾਸ ਅਤੇ ਰੁਜ਼ਗਾਰ ਲਈ ਇੱਕ ਕਦਮ  ਹੋਰ ਵਧਾਇਆ ਹੈ  ਭਾਰਤ ਨੇ ਬੁਲੇਟ ਟ੍ਰੇਨ ਦਾ ਸੁਫ਼ਨਾ ਸਾਕਾਰ ਕਰਨ ਦੀ ਦਿਸ਼ਾ ‘ਚ ਇੱਕ ਕਦਮ   ਹੋਰ ਅੱਗੇ ਵਧਾਉਂਦਿਆਂ ਸਪੇਨ ਦੀ ਟੈਲਗੋ ਕੰਪਨੀ  ਦੇ ਰੇਲ ਕੋਚ ਦਾ ਇੱਜਤਨਗਰ-ਭੋਜੀਪੁਰਾ ਸਟੇਸ਼ਨ ਦੇ ਵਿਚਕਾਰ ਸਫ਼ਲ ਸੈਂਸਰ ਟਰਾਇਲ ਪੂਰਾ ਕੀਤਾ ਹੈ ਭਾਰਤ ‘ਚ ਚੱਲਣ ਵਾਲੀ ਬੁਲੇਟ ਟ੍ਰੇਨ ਦੀ ਆਹਟ ਕੁੱਝ-ਕੁੱਝ ਮਹਿਸੂਸ ਹੋਣ ਲੱਗੀ ਹੈ   ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਦੇਸ਼ ‘ਚ ਬੁਲੇਟ ਟ੍ਰੇਨ  ਦੇ ਸੁਫਨੇ ਨੂੰ ਸਾਕਾਰ ਕਰਨ ਵੱਲ ਅੱਗੇ ਵਧਦੀ ਦਿਖਾਈ ਦੇ ਰਹੀ ਹੈ ਭਾਰਤ ‘ਚ ਦੋ ਹਾਈ ਸਪੀਡ ਟਰੇਨਾਂ ਦਾ ਸਫਲ ਟਰਾਇਲ ਹੋ ਚੁੱਕਾ ਹੈ
ਸਪੀਡ ਟ੍ਰੇਨ ਸਪੇਨ ਦੀ ਟੈਲਗੋ ਕੰਪਨੀ  ਦੇ ਰੇਲ ਕੋਚ ਟੈਲਗੋ ਟ੍ਰੇਨ ਹੈ ਜਿਸ ਦਾ ਪਹਿਲਾ ਟਰਾਇਲ ਸਫਲ ਰਿਹਾ ਹੈ ਟੈਲਗੋ ਦਾ ਪਹਿਲਾ ਟਰਾਇਲ ਬਰੇਲੀ -ਮੁਰਾਦਾਬਾਦ ਵਿਚਕਾਰ ਹੋਇਆ ਟਰਾਇਲ ‘ਚ ਟੈਲਗੋ ਕੋਚ ਦੀ ਰਫ਼ਤਾਰ 115 ਕਿਮੀ ਪ੍ਰਤੀ ਘੰਟੇ ਦੀ ਸੀ ਟੈਲਗੋ ਟ੍ਰੇਨ ਦੇ ਤਿੰਨ ਟਰਾਇਲ  ਕੀਤੇ ਜਾਣਗੇ  ਦੂਜਾ ਟਰਾਇਲ  ਮਥੁਰਾ -ਪਲਵਾਨ ਟ੍ਰੈਕ ‘ਤੇ 180 ਕਿਮੀ ਦੀ ਸਪੀਡ ‘ਤੇ ਦੌੜੇਗੀ ਤੇ ਤੀਜਾ ਟਰਾਇਲ  ਦਿੱਲੀ ਮੁੰਬਈ  ਵਿਚਕਾਰ 200 ਤੋਂ 220 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸਪੀਡ ਟਰਾਇਲ  ਕੀਤਾ ਜਾਵੇਗਾ 9 ਡੱਬਿਆਂ ਵਾਲੀ ਟੈਲਗੋ ਟ੍ਰੇਨ ‘ਚ 2 ਐਕਜੀਕਿਊਟਿਵ ਕਲਾਸ ਕਾਰ ,  4 ਚੇਅਰ ਕਾਰ ,  1 ਕੈਫੇਟੇਰੀਆ ਤੇ 1 ਪਾਵਰ ਕਾਰ ਤੇ 1 ਕਰਮਚਾਰੀਆਂ ਲਈ ਟੇਲ-ਐਂਡ ਕੋਚ ਆਦਿ ਉਪਕਰਨ ਹੋਣਗੇ
ਬਰੇਲੀ ਤੇ ਮੁਰਾਦਾਬਾਦ ਵਿਚਕਾਰ 90 ਕਿਮੀ  ਲੰਮੇ ਹਿੱਸੇ ‘ਤੇ ਪ੍ਰੀਖਿਆ 2 ਹਫ਼ਤੇ ਤੱਕ ਚੱਲੇਗਾ   ਇਸਦੇ ਬਾਅਦ ਇਸਦਾ ਪ੍ਰੀਖਣ ਮਥੁਰਾ ਤੇ ਪਲਵਲ   ਵਿਚਕਾਰ ਰਾਜਧਾਨੀ ਟ੍ਰੇਨ  ਦੇ ਰਸਤੇ ‘ਤੇ 180 ਕਿ . ਮੀ .  ਪ੍ਰਤੀ ਘੰਟੇ ਦੀ ਰਫ਼ਤਾਰ ਨਾਲ 40 ਦਿਨਾਂ ਤੱਕ ਕੀਤਾ ਜਾਵੇਗਾ ਤੀਜਾ ਪ੍ਰੀਖਣ ਦਿੱਲੀ ਤੇ ਮੁੰਬਈ ਵਿਚਕਾਰ ਦੋ ਹਫ਼ਤਿਆਂ ਤੱਕ ਚੱਲੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ‘ਚ ਵਿਕਾਸ ਲਈ ਮਾਹੌਲ ਤਿਆਰ ਕੀਤਾ ਹੈ  ਤਕਰੀਬਨ ਦੋ ਸਾਲ ਪੁਰਾਣੀ ਸਰਕਾਰ ਨੇ ਹਰ ਸੈਕਟਰ ‘ਚ ਵਿਕਾਸ  ਦੇ ਨਵੇਂ ਪੈਟਰਨ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ ਰੇਲਵੇ ਦੇ ਆਧੁਨਿਕੀਕਰਨ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਦੇਸ਼ ‘ਚ ਮੈਟਰੋ ਟ੍ਰੇਨ ਚਲਾਏ ਜਾਣ ਦੀ ਯੋਜਨਾ ਇਸ ਕਵਾਇਦ ਦਾ ਹਿੱਸਾ ਹੈ ਦੇਸ਼ ‘ਚ ਪਹਿਲੀ ਬੁਲੇਟ ਟ੍ਰੇਨ ਮੁੰਬਈ ਤੇ ਅਹਿਮਦਾਬਾਦ  ਵਿਚਕਾਰ ਚਲਾਈ ਜਾਣੀ ਹੈ ਇਸ ਲਈ ਤਿਆਰੀਆਂ ਵੀ ਜੋਰਾਂ- ਸ਼ੋਰਾਂ ਨਾਲ ਚੱਲ ਰਹੀਆਂ ਹਨ ਜਾਪਾਨ ਇਸ ਵਿੱਚ ਸਹਿਯੋਗ ਵੀ ਦੇਵੇਗਾ ਜਿਸ ਕਾਰਨ ਲਈ ਜਨਤਾ ਮੋਦੀ  ਸਰਕਾਰ ਨੂੰ ਲਿਆਈ ਹੈ  ਉਹ ਹੁਣ ਹੌਲੀ-ਹੌਲੀ ਸਫਲ ਹੁੰਦਾ ਦਿਖ ਰਿਹਾ ਹੈ  ਦੇਸ਼ ‘ਚ ਬੇਰੁਜਗਾਰੀ ਘੱਟ ਹੁੰਦੀ ਦਿਖ ਰਹੀ ਹੈ ਇਸ ਦੇ ਨਾਲ-ਨਾਲ ਦੇਸ਼ ਵਿਕਾਸ ਕਿ ਵੱਲ ਵਧ ਰਿਹਾ ਹੈ ਤੇ ਦੇਸ਼ ‘ਚ ਭ੍ਰਿਸ਼ਟਾਚਾਰ ‘ਤੇ ਵੀ ਰੋਕ ਲੱਗੀ ਹੈ ਅਜਿਹੇ ‘ਚ ਕਿਹਾ ਜਾ ਸਕਦਾ ਹੈ ਕਿ ਅਸੀਂ ਜੋ ਸਰਕਾਰ ਚੁਣੀ ਹੈ ਉਹ ਇੱਕਦਮ ਠੀਕ ਤੇ ਇਮਾਨਦਾਰ ਹੈ ਸੜਕਾਂ ਦੇ ਨਾਲ-ਨਾਲ ਦੇਸ਼ ਪਟੜੀਆਂ ‘ਤੇ ਵੀ ਦੌੜਨ ਲੱਗਾ ਹੈ ਤੇ ਆਉਣ ਵਾਲੇ ਸਮੇਂ ਹੋਰ ਤੇਜ਼ ਦੌੜੇਗਾ
ਜਿਸ ਰਫ਼ਤਾਰ ਨਾਲ ਮੋਦੀ ਸਰਕਾਰ ਕੰਮ ਕਰ ਰਹੀ ਹੈ ਉਸਨੂੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਸਾਨੂੰ ਛੇਤੀ ਹੀ ਬੁਲੇਟ ਟ੍ਰੇਨ ‘ਚ ਬੈਠਣ ਦਾ ਮੌਕਾ ਮਿਲੇਗਾ ਪੀਐਮ ਮੋਦੀ  ਨੇ ਜਨਤਾ ਨੂੰ ਜੋ ਸੁਫ਼ਨਾ ਵਿਖਾਇਆ ਹੈ ਉਸ ਤੋਂ ਉਹ ਮੁੱਕਰੇਗੀ ਨਹੀਂ ਤੇ ਬੁਲੇਟ ਟਰੇਨ ਦਾ ਸੁਫ਼ਨਾ ਛੇਤੀ ਹੀ ਪੂਰਾ ਹੋਵੇਗਾ ਤੁਹਾਨੂੰ ਯਾਤ ਕਰਾ ਦੇਈਏ ਕਿ ਦੇਸ਼ ਵਾਸੀਆਂ ਲਈ ਦੇਸ਼ ਨੇ ਕਰਜਾ ਲਿਆ ਹੈ  ਤੇ ਉਹ ਕਰਜਾ ਜਾਪਾਨ ਤੋਂ ਲਿਆ ਹੈ ਮੋਦੀ ਸਰਕਾਰ ਬੁਲੇਟ ਟ੍ਰੇਨ  ਦਾ ਸੁਫ਼ਨਾ ਪੂਰਾ ਕਰਨ ਲਈ ਜਾਪਾਨ ਤੋਂ ਕਰੀਬ 80 ਹਜਾਰ ਕਰੋੜ ਕਰਜਾ ਲਿਆ ਹੈ  ਰੇਲ ਮੰਤਰੀ  ਨੇ ਦੱਸਿਆ ਹੈ ਕਿ ਬੁਲੇਟ ਟ੍ਰੇਨ 2023 ਤੱਕ ਚਾਲੂ ਹੋ ਜਾਵੇਗੀ ਤੇ ਇਸਦਾ ਫਾਇਦਾ ਪੁਰੇ ਦੇਸ਼ ਨੂੰ ਮਿਲੇਗਾ ਬੁਲੇਟ ਟਰੇਨ  ਚਾਲੂ ਹੋਣ ਨਾਲ ਦੇਸ਼  ਬੁਲੇਟ ਟਰੇਨਾਂ ਵਾਲੇ ਦੇਸ਼ਾਂ ਦੀ ਲਿਸਟ ‘ਚ ਸ਼ਾਮਲ ਹੋ ਜਾਵੇਗਾ ਪੀਐਮ ਮੋਦੀ  ਦੇਸ਼ ਨੂੰ ਦੁਨੀਆ  ਦੇ ਸਾਹਮਣੇ ਇੱਕ ਅਜਿਹੇ ਮੁਕਾਮ ‘ਤੇ ਲੈ ਜਾ ਰਹੇ ਹਨ ਜਿਸ ਨੂੰ ਵੇਖਕੇ ਅੱਜ ਪੁਰੀ  ਦੁਨੀਆ ‘ਚ ਇੱਕ ਵੱਖਰੀ ਪਛਾਣ ਬਣ ਗਈ ਹੈ ਸਾਨੂੰ ਮਾਣ ਹੈ ਕਿ ਅਸੀਂ ਹਿੰਦੁਸਤਾਨੀ ਹਾਂ ਨਾਲ ਹੀ ਤੁਹਾਨੂ ਯਾਦ ਕਰਵਾ ਦੇਈਏ ਕਿ ਬੁਲੇਟ ਟਰੇਨ ਨੂੰ ਪਟੜੀ ‘ਤੇ ਆਉਣ ‘ਚ ਅਜੇ ਕੁਝ ਸਾਲ ਹੋਰ  ਲੱਗਣਗੇ ਦੋਵਾਂ ਦੇਸ਼ਾਂ  ਦੇ ਪ੍ਰਧਾਨ ਮੰਤਰੀਆਂ ਨੇ ਕਰੀਬ 980 ਅਰਬ ਰੁਪਏ ਲਾਗਤ ਦੇ ਰੇਲ ਪ੍ਰੋਜੈਕਟਾਂ ‘ਤੇ ਸਹਿਮਤੀ ਦਾ ਐਲਾਨ ਕੀਤਾ ਹੈ
ਬੁਲੇਟ ਟ੍ਰੇਨ ਸ਼ੁਰੂ ਕਰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ  ਜਨਤਾ ਪਾਰਟੀ ਦਾ ਪ੍ਰਮੁੱਖ ਚੋਣ ਵਾਅਦਾ ਰਿਹਾ ਹੈ  ਪਹਿਲੀ ਐਚਐਸਆਰ ਮੁੰਬਈ ਤੇ ਅਹਿਮਦਾਬਾਦ ਵਿਚਕਾਰ ਦੌੜੇਗੀ ਤੇ 505 ਕਿਲੋਮੀਟਰ ਦੀ ਦੂਰੀ ਨੂੰ ਸੱਤ ਘੰਟਿਆਂ  ਦੇ ਬਦਲੇ ਦੋ ਘੰਟਿਆਂ ‘ਚ ਪੂਰਾ ਕਰੇਗੀ ਜਾਪਾਨ ਇੰਟਰਨੈਸ਼ਨਲ ਕਾਰਪੋਰੇਸ਼ਨ ਏਜੰਸੀ ( ਜੇਆਈਸੀਏ )  ਤੇ ਭਾਰਤ ਦੇ ਰੇਲ ਮੰਤਰਾਲੇ ਨੇ ਦੋ ਸਾਲ ਪਹਿਲਾਂ ਹੀ ਹਾਈ ਸਪੀਡ ਰੇਲ ਬਣਾਉਣ ਤੇ ਚਲਾਉਣ ਸਬੰਧੀ ਪਹਿਲੂਆਂ ਦਾ ਅਧਿਐਨ  ਸ਼ੁਰੂ ਕੀਤਾ ਸੀ  ਪਹਿਲੀ 515 ਕਿਲੋਮੀਟਰ ਲੰਮੀ ਰੇਲਵੇ ਲਾਈਨ 1964 ‘ਚ ਟੋਕੀਓ ਤੇ ਸ਼ਿਨ ਓਸਾਕਾ ਵਿਚਕਾਰ ਸ਼ੁਰੂ ਹੋਈ ਸੀ ਕੁਝ-ਕੁਝ ਮੁੰਬਈ ਤੇ ਅਹਿਮਦਾਬਾਦ ਕਾਰੀਡੋਰ ਵਾਂਗ ਸਭ ਤੋਂ ਤੇਜ ਟ੍ਰੇਨ 285 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਟੋਕੀਓ ਤੇ ਸ਼ਿਨ ਓਸਾਕਾ ਦੀ ਦੂਰੀ ਤੈਅ ਕਰਨ ‘ਚ 2 ਘੰਟੇ 22 ਮਿੰਟ ਲੈਂਦੀ ਹੈ
ਜੇਆਈਸੀਏ ਦੀਆਂ ਸਿਫਾਰਿਸ਼ਾਂ ‘ਚ 1435 ਮਿਮੀ ਚੌੜਾ ਰੇਲਵੇ ਟ੍ਰੈਕ ਬਣਾਉਣ ਦੀ ਵੀ ਤਰਵੀਜ਼ ਹੈ ਜੋ ਐਚਐਸਆਰ ਟਰੇਨਾਂ ਲਈ ਸੰਸਾਰਕ ਮਾਣਕ ਹੈ ਤੇ ਜਿਸ ਨੂੰ ਸਟੈਂਡਰਡ ਗੇਜ਼ ਕਿਹਾ ਜਾਂਦਾ ਹੈ ਇਸਨੂੰ ਹੁਣ ਮੈਟਰੋ ਟਰੇਨਾਂ ਲਈ ਵੀ ਵਰਤਿਆਂ ਜਾ ਰਿਹਾ ਹੈ ( ਭਾਰਤੀ ਟਰੇਨਾਂ ਬਰਾਡ ਗੇਜ਼ ‘ਤੇ ਚੱਲਦੀਆਂ ਹਨ ਜਿਸਦਾ 1676 ਮਿਮੀ ਦਾ ਥੋੜ੍ਹਾ ਚੌੜਾ ਟ੍ਰੈਕ ਹੁੰਦਾ ਹੈ)  ਇਸ ਦੌਰਾਨ ਜਾਪਾਨ ਰੇਲਾਂ, ਟਰੇਨਾਂ ਤੇ ਸੰਚਾਲਨ ਪ੍ਰਣਾਲੀ ਤੱਕ ਹਰ ਤਰ੍ਹਾਂ ਦੇ ਉਪਕਰਨ ਉਪਲੱਬਧ ਕਰਵਾਏਗਾ  ਇਸ ਵਿੱਚ ਇੱਕ ਪਾਸੇ ਸੰਭਾਵਿਤ ਕਿਰਾਇਆ ਕਰੀਬ 2800 ਰੁਪਏ ਹੋਵੇਗਾ   ਮੁੰਬਈ-ਅਹਿਮਦਾਬਾਦ ਵਿਚਕਾਰ ਫਿਲਹਾਲ ਸਬ ਤੋਂ ਜ਼ਿਆਦਾ ਭਾੜਾ ਮੁੰਬਈ ਸ਼ਤਾਬਦੀ ਐਕਸਪ੍ਰੈਸ ਪਹਿਲੀ ਸ਼੍ਰੇਣੀ ਦਾ 1920 ਰੁਪਏ ਤੇ ਹਵਾਈ ਕਿਰਾਇਆ ਕਰੀਬ 1720 ਰੁਪਏ ਪ੍ਰਤੀ ਵਿਅਕਤੀ ਹੈ   ਇਸ ਵਿੱਚ ਹਵਾਈ ਯਾਤਰਾ ਰਾਹੀਂ ਸਿਰਫ਼ 70 ਮਿੰਟ ਲੱਗਦੇ ਹਨ  ਰਿਪੋਰਟ ‘ਚ ਕਿਹਾ ਗਿਆ ਹੈ ਕਿ ਮੁੰਬਈ – ਅਹਿਮਦਾਬਾਦ ਰੂਟ ‘ਚ 318 ਕਿਲੋਮੀਟਰ  ਦੇ ਪੁਸ਼ਤੇ ,  162 ਕਿਮੀ ਪੁਲ ਤੇ 27.01 ਕਿਲੋਮੀਟਰ ਦੀਆਂ 11 ਸੁਰੰਗਾਂ ਬਣਾਉਣਾ ਵੀ ਸ਼ਾਮਲ ਹੋਵੇਗਾ   ਇਸ ਲਾਈਨ ‘ਤੇ ਕੁਲ 12 ਸਟੇਸ਼ਨ ਹੋਣਗੇ ਜਿਨ੍ਹਾਂ ‘ਚ ਸੂਰਤ ਤੇ ਵਡੌਦਰਾ ‘ਚ ਦੋ-ਦੋ ਮਿੰਟ ਦਾ ਠਹਿਰਾਅ ਹੋਵੇਗਾ
ਸਟੇਸ਼ਨ ਤੇ ਟਰਮਿਨਲ ਆਪਣੀ ਥਾਂ ਦਾ ਕਾਰੋਬਾਰੀ  ਇਸਤੇਮਾਲ ਕਰਨਗੇ ਕਿਉਂਕਿ ਉਨ੍ਹਾਂ ਦੀਆਂ ਕੀਮਤਾਂ ਵਧਣਗੀਆਂ   ਜਿਵੇਂ – ਜਿਵੇਂ ਸੰਚਾਲਨ ਪ੍ਰਕਿਰਿਆ ਰਫ਼ਤਾਰ ਫੜੇਗੀ ,  ਉਹ ਸਥਿਰਤਾ ਹਾਸਲ ਕਰਨਗੇ ਤੇ ਉਨਾਂ ਦੇ  ਚਿੱਟੇ ਹਾਥੀ ਬਨਣ ਦੇ ਮੌਕੇ ਘੱਟ ਹੋਣਗੇ ਰੇਲਵੇ ਮੰਤਰਾਲੇ ਦੇ ਇੱਕ ਵੱਡੇ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਜੇਆਈਸੀਏ ਦੀ ਰਿਪੋਰਟ ‘ਚ ਇਹ ਵੀ ਅੰਦਾਜ਼ਾ ਹੈ ਕਿ 2023 ਤੱਕ ਕਰੀਬ 40, 000 ਯਾਤਰੀ ਰੋਜ਼ਾਨਾ ਇਸ ਸਹੂਲਤ ਦਾ ਲਾਹਾ ਲੈਣਗੇ ਮੋਦੀ ਸਰਕਾਰ ਹੌਲੀ-ਹੌਲੀ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ

ਅਵਨੀਸ਼ ਸਿੰਘ  ਭਦੌਰੀਆ

ਪ੍ਰਸਿੱਧ ਖਬਰਾਂ

To Top