ਦੇਸ਼

ਮਾਂ-ਧੀ ਨੂੰ ਦੀ ਗੈਰ-ਕਾਨੂੰਨੀ ਗ੍ਰਿਫ਼ਤਾਰੀ, ਮੱਧ ਪ੍ਰਦੇਸ਼ ਸਰਕਾਰ ‘ਤੇ ਜ਼ੁਰਮਾਨਾ

ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਅਮਰੀਕਾ ‘ਚ ਰਹਿਣ ਵਾਲੀ ਭਾਰਤੀ ਡਾਕਟਰ ਤੇ ਉਸ ਦੀ ਮਾਂ ਨੂੰ 2012 ‘ਚ ਗੈਰ ਕਾਨੂੰਨੀ ਢੰਗ ਨਾਲ ਗ੍ਰਿਫ਼ਤਾਰ ਕਰਨ ਲਈ ਮੱਧ ਪ੍ਰਦੇਸ਼ ਨੂੰ ਜੰਮ ਕੇ ਝਾੜ ਪਈ ਤੇ ਪੰਜ-ਪੰਜ ਲੱਖ ਰੁਪਏ ਦਾ ਹਰਜ਼ਾਨਾ ਦੇਣ ਦਾ ਆਦੇਸ਼ਦਿੱਤਾ।
ਜਸਟਿਸ ਦੀਪਕ ਮਿਸ਼ਰਾ ਤੇ ਜਸਟਿਸ ਸ਼ਿਵਕੀਰਤੀ ਸਿੰਘ ਦੀ ਬੈਂਚ ਨੇ ਨਾ ਸਿਰਫ਼ ਉਨ੍ਹਾਂ ਖਿਲਾਫ਼ ਦਰਜ ਮੁਕੱਦਮਾ ਰੱਦ ਕਰ ਦਿੱਤਾ ਸਗੋਂ ਦੋਵਾਂ ਨੂੰ ਪੰਜ-ਪੰਜ ਲੱਖ ਰੁਪਏ ਹਰਜ਼ਾਨਾ ਵੀ ਦੇਣ ਦਾ ਅਦੇਸ਼ ਦਿੱਤਾ। ਮੱਧ ਪ੍ਰਦੇਸ਼ ਪੁਲਿਸ ਦੋਵਾਂ ਨੂੰ ਕੰਪਿਊਟਰਾਂ ਦੇ ਲੈਣ-ਦੇਣ ਸਬੰਧੀ ਕਥਿਤ ਵਿਵਾਦ ‘ਚ ਪੂਨੇ ਤੋਂ ਭੋਪਾਲ ਲੈ ਗਈ ਸੀ।

ਪ੍ਰਸਿੱਧ ਖਬਰਾਂ

To Top