ਮਾਈਕ੍ਰੋ ਫਾਇਨੈਂਸਿੰਗ ਦੀ ਭਰੋਸੇਯੋਗਤਾ

ਮਾਇਕ੍ਰੋ ਫਾਇਨੈਂਸਿੰਗ ਨੇ ਨਾ ਸਿਰਫ਼ ਵਿਕਾਸ ਨਾਲ ਜੁੜੇ ਲੋਕਾਂ ਸਗੋਂ ਸਿਆਸੀ ਪੱਧਰ ‘ਤੇ ਵੀ ਉਤਸ਼ਾਹ ਪੈਦਾ ਕੀਤਾ ਹੈ ਮਾਇਕ੍ਰੋ ਫਾਇਨੈਂਸਿੰਗ ਦਾ ਮੂਲ ਇਹ ਹੈ ਕਿ ਛੋਟੀ ਰਾਸ਼ੀ ਕਰਜ਼ਾ ਦੇ ਕੇ ਲੱਖਾਂ ਗਰੀਬ ਲੋਕ ਆਪਣੀ ਸਮਰੱਥਾ  ਮੁਤਾਬਕ ਆਪਣਾ ਕਾਰੋਬਾਰ ਸ਼ੁਰੂ ਕਰਦੇ ਹਨ ਅਤੇ ਇਸੇ ਕਾਰਨ ਉਦਾਰਵਾਦੀ ਤੇ ਪਰੰਪਰਾਵਾਦੀ ਦੋਵੇਂ ਇਸ ਵੱਲ ਆਕਰਸ਼ਿਤ ਹੋਏ ਹਨ ਪਰ ਘੱਟ ਆਮਦਨ ਵਾਲੇ ਵਰਗ ਦੇ ਜੀਵਨ ‘ਚ ਸੁਧਾਰ ਬਾਰੇ ਮਾਇਕ੍ਰੋ ਫਾਇਨੈਂਸਿੰਗ ਦੀ ਭੂਮਿਕਾ ਨੂੰ ਵਧਾ-ਚੜ੍ਹਾ ਕੇ ਪ੍ਰਚਾਰਿਆ ਗਿਆ ਮਾਇਕ੍ਰੋ ਫਾਇਨੈਂਸਿੰਗ ਕੀ ਹੈ? ਇਹ ਅਸਲ ‘ਚ ਵਿੱਤੀ ਸੇਵਾ ਹੈ    ਆਮ ਤੌਰ ‘ਤੇ ਇਸ ਮੁਤਾਬਕ ਗਰੀਬ ਗਾਹਕਾਂ, ਜਿਨ੍ਹਾਂ ਕੋਲ ਜ਼ਮਾਨਤ ਦੇਣ ਲਈ ਕੁਝ ਨਹੀਂ ਹੁੰਦਾ,  ਉਨ੍ਹਾਂ ਦਾ ਕਰਜ਼ਾ ਲੈਣ  ਦਾ ਜ਼ਰੀਆ ਨਹੀਂ ਹੁੰਦਾ ਜਾਂ ਉਨ੍ਹਾਂ ਕੋਲ ਰਸਮੀ ਵਿੱਤੀ ਪ੍ਰਣਾਲੀ ‘ਚ ਪ੍ਰਵੇਸ਼ ਕਰਨ ਲਈ ਹੋਰ ਜਾਇਦਾਦ ਨਹੀਂ ਹੁੰਦੀ ਉਨ੍ਹਾਂ ਨੂੰ ਛੋਟੀ ਰਾਸ਼ੀ ਦਾ ਕਰਜ਼ਾ ਦਿੱਤਾ ਜਾਂਦਾ ਹੈ   ਮਾਇਕ੍ਰੋ ਫਾਇਨੈਂਸਿੰਗ ਦੀ ਭਰੋਸੇਯੋਗਤਾ ਕਿਤੇ ਨਾ ਕਿਤੇ ਇਸ ਧਾਰਨਾ ‘ਤੇ ਆਧਾਰਿਤ ਹੈ ਕਿ ਛੋਟੇ-ਛੋਟੇ ਕਾਰੋਬਾਰਾਂ ‘ਚ ਜ਼ਿਆਦਾ ਮੁਨਾਫ਼ਾ ਹੈ ਤੇ ਸਮਾਜ  ਦੇ ਹੇਠਲੇ ਪੱਧਰ ‘ਤੇ ਜਿਨ੍ਹਾਂ ਲੋਕਾਂ ਨੂੰ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਨ ਦੇ ਮੌਕੇ ਨਹੀਂ ਮਿਲਦੇ, ਉਨ੍ਹਾਂ ਨੂੰ ਸਸਤੀਆਂ ਦਰਾਂ ‘ਤੇ ਕਰਜ਼ਾ ਮਿਲ ਸਕੇ
ਪਰੰਤੂ ਮਾਇਕ੍ਰੋ ਫਾਇਨੈਂਸਿੰਗ ਸੰਸਥਾਵਾਂ ‘ਚ ਇਹ ਧਾਰਨਾ ਵਧਦੀ ਜਾ ਰਹੀ ਹੈ ਕਿ ਕਰਜ਼ੇ ਨਾਲ ਬਦਲਾਅ ਨਹੀਂ ਆ ਰਿਹਾ  ਹਾਲਾਂਕਿ ਕੁੱਝ ਲੋਕ ਮਾਇਕ੍ਰੋ ਫਾਇਨੈਂਸ ਦੀ ਵਰਤੋਂ ਕਰ ਕੇ ਆਪਣਾ ਕਾਰੋਬਾਰ ਸਥਾਪਤ ਕਰਨ ‘ਚ ਸਫ਼ਲ ਹੋਏ ਹਨ ਪਰ ਜ਼ਿਆਦਾਤਰ ਲੋਕ ਅਜਿਹਾ ਨਹੀਂ ਕਰ ਸਕੇ ਜ਼ਿਆਦਾਤਰ ਲੋਕਾਂ ਨੇ ਇਸ ਕਰਜ਼ੇ ਦੀ ਵਰਤੋਂ ਆਪਣੀਆਂ ਹੋਰਨਾਂ ਜ਼ਰੂਰਤਾਂ ਪੂਰਨ ਲਈ ਕੀਤੀ ਹੈ ਅਤੇ ਇਸ ਨਾਲ ਉਨ੍ਹਾਂ ਦਾ ਕਾਰੋਬਾਰ ਸਥਾਪਤ ਨਹੀਂ ਹੋਇਆ ਕਿਉਂਕਿ ਉਨ੍ਹਾਂ  ਦੇ  ਸਾਹਮਣੇ ਅਨੇਕ ਸਮੱਸਿਆਵਾਂ ਸਨ ਪਰ ਇਸ ਨਾਲ ਗਰੀਬ ਲੋਕਾਂ ਨੂੰ ਇੱਕ ਮਹੱਤਵਪੂਰਨ ਫ਼ਾਇਦਾ  ਇਹ ਹੋਇਆ ਕਿ ਉਹ ਆਪਣੀ ਗਰੀਬੀ ਨਾਲ ਕੁੱਝ ਹੱਦ ਤੱਕ ਨਜਿੱਠਣ ‘ਚ ਸਫ਼ਲ ਹੋÂ ਹਨ ਇਸ ਬਾਰੇ ਕੋਈ ਕੁੱਝ ਵੀ ਕਹੇ ਪਰ ਸਾਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਘੱਟ ਆਮਦਨ ਵਰਗ ਲਈ ਮਾਇਕ੍ਰੋ ਫਾਇਨੈਂਸਿੰਗ ਮਹੱਤਵਪੂਰਨ ਹੈ ਤੇ ਇਸ ਜ਼ਰੀਏ ਉਹ ਆਪਣੀਆਂ ਅਨੇਕ ਵਿੱਤੀ ਜ਼ਰੂਰਤਾਂ ਦੀ ਪੂਰਤੀ ਕਰਦੇ ਹਨ
ਸਟੂਅਰਟ ਰਦਰਫੋਰਡ  ਦੇ ਸਿਧਾਂਤ ਮੁਤਾਬਕ ਮਾਇਕ੍ਰੋ ਫਾਇਨੈਂਸਿੰਗ ਸੰਸਥਾਵਾਂ ਮੁੱਖ ਤੌਰ ‘ਤੇ  ਗਰੀਬ ਲੋਕਾਂ ਦੀਆਂ ਵਿੱਤੀ ਜ਼ਰੂਰਤਾਂ ਦੀ ਪਛਾਣ ਕਰਦੀਆਂ ਹਨ ਜਿਨ੍ਹਾਂ ‘ਚ ਪਹਿਲੀਆਂ ਜੀਵਨ ਚੱਕਰ ਜ਼ਰੂਰਤਾਂ ਹਨ    ਇਨ੍ਹਾਂ ਜ਼ਰੂਰਤਾਂ ਮੁਤਾਬਕ ਗਰੀਬ ਲੋਕਾਂ ‘ਤੇ ਵਿੱਤੀ ਬੋਝ ਵਧਦਾ ਹੈ ਤੇ ਇਸ ਵਿੱਚ ਜਨਮ,ਮੌਤ, ਸਿੱਖਿਆ ,ਵਿਆਹ,ਮਕਾਨ ਬਣਾਉਣ, ਬੁਢਾਪਾ,  ਵਿਧਵਾਪਣ ਆਦਿ ਸ਼ਾਮਲ ਹੈ ਆਪਾਤਕਾਲੀਨ ਜਰੂਰਤਾਂ ਜਿਨ੍ਹਾਂ ‘ਚ ਹੜ੍ਹ,  ਤੂਫਾਨ, ਅੱਗ ਆਦਿ ਨਾਲ ਪੈਦਾ ਆਪਾਤ ਹਾਲਾਤ ਤੇ ਰੋਗ, ਹਾਦਸੇ ,  ਤਲਾਕ ਆਦਿ ਸ਼ਾਮਲ ਹੈ, ਮੌਕਿਆਂ ਨਾਲ ਜੁੜੀਆਂ ਜ਼ਰੂਰਤਾਂ ਵਿੱਤੀ ਅਤੇ ਜੀਵਨ ਸ਼ੈਲੀ ਮੌਕਿਆਂ ਲਈ ਵੱਡੀ ਧਨਰਾਸ਼ੀ ਦੀ ਲੋੜ ਹੁੰਦੀ ਹੈ ਤੇ ਉਦੋਂ ਉਤਪਾਦਕ ਸੰਪੱਤੀ ਜੁਟਾਈ ਜਾ ਸਕਦੀ ਹੈ ਜਾਂ ਕਾਰੋਬਾਰ ਚਲਾਇਆ ਜਾ ਸਕਦਾ ਹੈ ਜਾਂ ਜੀਵਨ ਸ਼ੈਲੀ ਵਿੱਚ ਸੁਧਾਰ ਲਈ ਖਪਤਕਾਰ ਵਸਤੁਵਾਂ ਜਿਵੇਂ ਟੀਵੀ, ਫ੍ਰਿੱਜ ਆਦਿ ਖਰੀਦੇ ਜਾ ਸਕਦੇ ਹਨ
ਇਸ ਗੱਲ  ਦੇ ਸਪੱਸ਼ਟ ਸਬੂਤ ਹਨ ਕਿ ਇਹ ਛੋਟੇ ਕਰਜ਼ੇ ਗਰੀਬ ਆਦਮੀ ਲਈ ਮੁੱਖ ਆਧਾਰ ਬਣ ਗਏ ਹਨ ਤੇ ਇਨ੍ਹਾਂ ਜ਼ਰੀਏ ਉਹ ਆਪਣੀਆਂ ਆਪਾਤ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਇਹ ਵੀ ਕਿਹਾ ਜਾ ਸਕਦਾ ਹੈ ਕਿ ਕਈ ਲੋਕ ਆਪਣੀਆਂ ਅਜਿਹੀਆਂ ਜ਼ਰੂਰਤਾਂ ਲਈ ਹੀ ਕਰਜ਼ਾ ਲੈਂਦੇ ਹਨ ਕਿਸੇ ਰੋਗ ਦਾ ਇਲਾਜ਼ ਨਾ ਕਰਾਉਣ ‘ਤੇ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਆਮ ਤੌਰ ‘ਤੇ ਪੈਸਾ ਰਾਸ਼ਟਰੀਕ੍ਰਿਤ ਬੈਂਕਾਂ, ਸਹਿਕਾਰੀ ਬੈਂਕਾਂ,  ਮਾਇਕ੍ਰੋ ਫਾਇਨੈਂਸਿੰਗ ਸੰਸਥਾਵਾਂ ਜਾਂ ਸ਼ਾਹੂਕਾਰਾਂ ਤੋਂ ਲਿਆ ਜਾਂਦਾ ਹੈ ਬੈਂਕਾਂ ਨੇ ਅਜਿਹੇ ਕਰਜ਼ੇ ਦੇਣੇ ਬੰਦ ਕਰ ਦਿੱਤੇ ਹਨ ਕਿਉਂਕਿ  ਉਨ੍ਹਾਂ ਨੂੰ ਇਸ ਕਾਰਨ ਭਾਰੀ ਘਾਟਾ ਪਿਆ ਹੈ ਖਾਸ ਤੌਰ ‘ਤੇ ਪੇਂਡੂ ਖੇਤਰ ‘ਚ ਗਰੀਬ ਘਰਾਂ ਦੀ ਕਮਾਈ ਸਥਿਰ ਨਹੀਂ ਹੁੰਦੀ    ਇਸ ਦੇ ਕਈ ਕਾਰਨ ਹਨ ਜਿਨ੍ਹਾਂ ‘ਚ ਬਿਮਾਰੀ ,  ਪਰਿਵਾਰਕ ਮੈਂਬਰਾਂ ਦੀ ਮੌਤ,ਮੌਸਮੀ ਰੁਜ਼ਗਾਰ ,  ਮੌਸਮ ਦੀ ਬੇਭਰੋਸਗੀ ਆਦਿ ਸ਼ਾਮਲ ਹੈ ਉਨ੍ਹਾਂ ਦੀ ਕਮਾਈ ਦੀ ਬੇਭਰੋਸਗੀ ਕਾਰਨ ਇਹ ਪਰਿਵਾਰ ਬੈਂਕਾਂ  ਦੇ ਬਜਾਇ ਰਸਮੀ ਮਾਇਕ੍ਰੋ ਫਾਇਨੈਂਸਿੰਗ ਸੰਸਥਾਵਾਂ ‘ਤੇ ਨਿਰਭਰ ਰਹਿੰਦੇ ਹਨ ਕਿਉਂਕਿ ਇਹ ਜ਼ਿਆਦਾ ਭਰੋਸੇਯੋਗ ਹਨ ਬੈਂਕ ਸਸਤਾ ਕਰਜ਼ਾ ਦਿੰਦੇ ਹਨ ਪਰ ਉਨ੍ਹਾਂ ਵਿੱਚ ਲਾਲਫੀਤਾਸ਼ਾਹੀ ਜ਼ਿਆਦਾ ਹੈ
ਚਾਲਮਰਸ ਬ੍ਰਾਇਨ ਫਿੱਕਰਟ ਰਸ਼ੇਲ ਮਾਸਕ ਨੇ ਆਪਣੀ ਕਿਤਾਬ ‘ਫ੍ਰਾਮ ਡਿਪੈਂਡੈਂਸ ਟੂ ਡਿਗਨਿਟੀ ‘ਚ ਸਪੱਸ਼ਟ ਕੀਤਾ ਹੈ ਕਿ ਕਿਸ ਤਰ੍ਹਾਂ ਮਾਇਕ੍ਰੋ ਫਾਇਨੈਂਸਿੰਗ ਸੰਸਥਾਵਾਂ ਵੱਲੋਂ ਉਪਭੋਗ ਕਰਜ਼ੇ ਜ਼ਰੀਏ ਗਰੀਬ ਲੋਕਾਂ  ਦੇ ਜੀਵਨ ‘ਚ ਅਹਿਮ ਭੂਮਿਕਾ ਨਿਭਾਈ ਗਈ ਹੈ   ਹਾਲਾਂਕਿ ਕਿਸੇ ਪਰਿਵਾਰ  ਦੀ ਖਪਤ ਨੂੰ ਸਥਿਰ ਕਰਨਾ ਉਹਨੂੰ ਵਧਾਉਣ ਦੇ ਮੁਕਾਬਲੇ ਘੱਟ ਉਤਸ਼ਾਹਵਧਾਊ ਲੱਗਦਾ ਹੈ ਪਰ ਇਸਦਾ ਪ੍ਰਭਾਵ ਬਹੁਤ ਡੂੰਘਾ ਹੁੰਦਾ ਹੈ ਜਦੋਂ ਕਿਸੇ ਪਰਿਵਾਰ ਨੂੰ ਅਤਿਅੰਤ ਗਰੀਬੀ ‘ਚੋਂ ਕੱਢਿਆ ਜਾਂਦਾ ਹੈ ਤਾਂ ਉਸਦੇ ਪ੍ਰਭਾਵ ਨਾਟਕੀ ਹੁੰਦੇ ਹਨ  ਗਰੀਬ ਪਰਿਵਾਰਾਂ  ਲਈ ਮਾਇਕ੍ਰੋ ਫਾਇਨੈਂਸਿੰਗ ਦਾ ਮਹੱਤਵ ਇਸ ਦੀ ਮੰਗ ਤੋਂ ਵੀ ਸਪੱਸ਼ਟ ਹੁੰਦਾ ਹੈ ਇਹ ਪਰਿਵਾਰ ਇਨ੍ਹਾਂ ਕਰਜ਼ਿਆਂ ਦੀ ਪੂਰੀ ਲਾਗਤ ਦੇਣ ਲਈ ਤਿਆਰ ਰਹਿੰਦੇ ਹਨ ਤੇ ਇਨ੍ਹਾਂ ‘ਚ ਕਰਜ਼ੇ ਦੇ ਭੁਗਤਾਨ ਦੀ ਦਰ ਵੀ ਉੱਚੀ ਹੈ ਜੋ ਉਨ੍ਹਾਂ  ਦੇ ਭਰੋਸੇ ਨੂੰ ਦਰਸਾਉਂਦਾ ਹੈ  ਹਾਲਾਂਕਿ ਛੋਟੀ ਰਾਸ਼ੀ  ਦੇ ਕਰਜ਼ੇ ਨਾਲ ਵਿਅਕਤੀ ਆਪਣੇ ਕਾਰੋਬਾਰ ਨੂੰ ਨਵੇਂ ਪੱਧਰ ਤੱਕ ਨਹੀਂ ਲਿਆ ਜਾ ਸਕਦਾ
ਛੋਟੀ ਰਾਸ਼ੀ ਨਾਲ ਸਥਿਰ ਆਮਦਨ ਨਹੀਂ ਹੋ ਸਕਦੀ ਜਾਂ ਕਾਰੋਬਾਰ ‘ਚ ਜ਼ਿਆਦਾ ਮੁਨਾਫ਼ਾ ਨਹੀਂ ਕਮਾਇਆ ਜਾ ਸਕਦਾ ਮਾਇਕ੍ਰੋ ਫਾਇਨੈਂਸਿੰਗ ਦੁਆਰਾ ਹਮੇਸ਼ਾ ਆਰਥਿਕ ਵਾਧੇ ਦੀ ਸਮਰੱਥਾ ਦੀ ਧਾਰਨਾ ਸਹੀ ਨਹੀਂ ਹੈ ਮਾਇਕ੍ਰੋ ਫਾਇਨੈਂਸਿੰਗ ਦਾ ਪ੍ਰਤੱਖ ਪ੍ਰਭਾਵ ਜ਼ਿਆਦਾ ਨਹੀਂ ਹੈ ਕੁੱਝ ਮਾਮਲਿਆਂ ‘ਚ ਮਾਇਕ੍ਰੋ ਫਾਇਨੈਂਸਿੰਗ ਨਾਲ ਗਰੀਬ ਲੋਕਾਂ  ਦੇ ਮੌਕੇ ਘੱਟ ਹੋਏ ਹਨ ਮਾਇਕ੍ਰੋ ਫਾਇਨੈਂਸਿੰਗ ਸੰਸਥਾਵਾਂ ਹਮੇਸ਼ਾ ਇਹ ਜਤਾਉਂਦੀਆਂ ਹਨ ਕਿ ਗਰੀਬ ਲੋਕ ਹਮੇਸ਼ਾ ਆਪਣੇ ਕਰਜ਼ੇ ਦਾ ਪੂਰਨ ਭੁਗਤਾਨ ਕਰਦੇ ਹਨ ਕਿਉਂਕਿ ਉਹ ਕਾਰੋਬਾਰੀ ਮੌਕਿਆਂ ਦਾ ਲਾਹਾ ਲੈਣ ‘ਚ ਸਮਰੱਥਾ ਹੁੰਦੇ ਹਨ ਦਰਅਸਲ ਇਹ ਮਾਇਕ੍ਰੋ ਫਾਇਨੈਂਸਿੰਗ ਮਾਇਕ੍ਰੋ ਕਰਜ਼ਾ ਹੈ ਮਾਇਕ੍ਰੋ ਕਰਜ਼ਾ ਉਨ੍ਹਾਂ ਲੋਕਾਂ ਲਈ ਮੌਕੇ ਪੈਦਾ ਨਹੀਂ ਕਰਦਾ ਜੋ ਇਸ ਦੀ ਵਰਤੋਂ ਆਮਦਨ ਵਧਾਉਣ ਜਾਂ ਗਰੀਬੀ ਘੱਟ ਕਰਨ ਲਈ ਕਰਦੇ ਹਨ  ਮਾਇਕ੍ਰੋ ਕਰਜ਼ਿਆਂ  ਦਾ ਹਮੇਸ਼ਾ ਅਜਿਹੇ ਕਾਰੋਬਾਰਾਂ ‘ਚ ਨਿਵੇਸ਼ ਨਹੀਂ ਹੁੰਦਾ ਜਿਨ੍ਹਾਂ ਨਾਲ ਆਮਦਨ ‘ਚ ਹਮੇਸ਼ਾ ਵਾਧਾ ਹੋਵੇ ਤੇ ਮਾਇਕ੍ਰੋ ਕਰਜ਼ੇ ਨਾਲ ਹਮੇਸ਼ਾ ਲਾਹੇਵੰਦ ਨਤੀਜੇ ਨਹੀਂ ਨਿੱਕਲਦੇ
ਬਹੁਤੇ ਮਾਇਕ੍ਰੋ ਫਾਇਨੈਂਸਿੰਗ ਗਾਹਕ ਘੱਟ ਸਿੱਖਿਅਤ ਹੁੰਦੇ ਹਨ  ਉਨ੍ਹਾਂ ਨੂੰ ਕੋਈ ਟ੍ਰੇਨਿੰਗ ਪ੍ਰਾਪਤ ਨਹੀਂ ਹੁੰਦੀ  ਤੇ ਉਨ੍ਹਾਂ ਦੇ ਸਾਹਮਣੇ ਕਾਰੋਬਾਰ ਦਾ ਕੋਈ ਮਾਡਲ ਨਹੀਂ ਹੁੰਦਾ ਇਸ ਲਈ ਉਹ ਖੁਦ ਕੋਈ ਸਫਲ ਕਾਰੋਬਾਰ ਨਹੀਂ ਚਲਾ ਸਕਦੇ ਉਹ ਰਸਮੀ ਮਾਇਨਿਆਂ ‘ਚ Àੁੱਦਮੀ ਨਹੀਂ ਹਨ ਜੇਕਰ ਉਨ੍ਹਾਂ  ਦੇ ਵਰਗ ‘ਚ ਰੁਜਗਾਰ ਹੈ ਤੇ ਉਨ੍ਹਾਂ ਦਾ ਪਰਿਵਾਰ ਇਸ ਦੀ ਆਗਿਆ ਦਿੰਦਾ ਹੈ ਤਾਂ ਉਹ ਰੁਜਗਾਰ ਕਰਨਗੇ ਬਹੁਤੇ ਮਾਇਕ੍ਰੋ ਕਾਰੋਬਾਰ ਸਥਾਨਕ ਮੰਗ  ਦੇ ਘਾਟ, ਸਖ਼ਤ ਮੁਕਾਬਲੇਬਾਜ਼ੀ ਅਤੇ ਤਕਨੀਕੀ ਮੁਹਾਰਤ ਦੀ ਘਾਟ ਕਾਰਨ  ਫੇਲ੍ਹ ਹੋਏ ਹਨ ਵਿਸ਼ਵ ਬੈਂਕ  ਮੁਤਾਬਕ ਮਾਇਕ੍ਰੋ ਫਾਇਨੈਂਸਿੰਗ ਨਾਲ ਉਨ੍ਹਾਂ ਲੋਕਾਂ ਨੂੰ ਫ਼ਾਇਦਾ ਹੋਇਆ ਹੈ ਜਿਨ੍ਹਾਂ  ਕੋਲ ਮੁਹਾਰਤ  ਹੈ ਤੇ ਜਿਨ੍ਹਾਂ ਦਾ ਬਿਹਤਰ ਵਪਾਰਕ ਨੈੱਟਵਰਕ ਹੈ
ਹਰ ਕੋਈ ਕਾਰੋਬਾਰੀ ਨਹੀਂ ਹੁੰਦਾ ਜੇਕਰ ਕੋਈ ਕਰਜਾ ਵਾਪਸ ਕਰਨਾ ਚਾਹੁੰਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਕਰਜਾ ਦੇਣ ਲਈ ਸਹੀ ਹੈ   ਇਸ ਲਈ ਮਾਇਕ੍ਰੋ ਫਾਇਨੈਂਸਿੰਗ ਸੰਸਥਾਵਾਂ ਨੂੰ ਬਿਹਤਰ ਨਤੀਜਿਆਂ ਲਈ ਆਪਣੇ ਕਾਰਜ ਨੂੰ ਪੁਨਰਗਠਿਤ ਕਰਨਾ ਪਵੇਗਾ ਤੇ ਇੱਕ ਵੱਖਰਾ ਕਰਜ਼ਾ ਡਿਜਾਇਨ ਦੀ ਵਰਤੋਂ ਕਰਨੀ ਪਵੇਗੀ
ਜਨਤਾ ਦੀਆਂ ਨਿਗਾਹਾਂ ‘ਚ ਮਾਇਕ੍ਰੋ ਫਾਇਨੈਂਸਿੰਗ ਦਾ ਸਨਮਾਨ ਵਧਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਦੇ ਹਮਾਇਤੀਆਂ ਨੇ ਇਸ ਦੀ ਸਫ਼ਲਤਾ ਦੀਆਂ ਕਈ ਕਹਾਣੀਆਂ ਘੜੀਆਂ ਹਨ ਅਜਿਹਾ ਹੋਇਆ ਵੀ ਹੈ ਪਰ ਹਮੇਸ਼ਾ ਅਜਿਹਾ ਨਹੀਂ ਹੋਇਆ ਹੈ ਜੋ ਗਰੀਬ ਲੋਕ ਕਰਜ਼ਾ ਲੈਂਦੇ ਹਨ ਉਹ ਵੱਖ-ਵੱਖ ਤਰੀਕੇ ਨਾਲ ਉਸ ਦੀ ਵਰਤੋਂ ਕਰਦੇ ਹਨ ਤੇ ਉਸ ਦੇ ਵੱਖ-ਵੱਖ ਨਤੀਜੇ ਵੀ ਨਿੱਕਲਦੇ ਹਨ ਕੁੱਝ ਸਫ਼ਲ ਹੁੰਦੇ ਹਨ ਤੇ ਕੁੱਝ ਸਫਲ ਨਹੀਂ ਹੋ ਸਕਦੇ   ਜ਼ਿਆਦਾਤਰ ਲੋਕ ਅਸਫ਼ਲ ਹੁੰਦੇ ਹਨ ਪਰ ਅਸਫ਼ਲ ਲੋਕਾਂ ਬਾਰੇ ਮਾਇਕ੍ਰੋ ਫਾਇਨੈਂਸਿੰਗ ਦੇ ਹਮਾਇਤੀ  ਨਹੀਂ ਦੱਸਦੇ ਮਾਇਕ੍ਰੋ ਫਾਇਨੈਂਸਿੰਗ ਵਿਕਾਸ ਲਈ ਇੱਕ ਚੰਗਾ ਸਾਧਨ ਹੈ ਪਰ ਇਸ ਨੂੰ ਵਧਾ- ਚੜ੍ਹਾ ਕੇ ਪ੍ਰਚਾਰਿਆ ਗਿਆ ਤੇ ਇਸ ਪ੍ਰਚਾਰ ਵਿੱਚ ਇਸ ਗੱਲ ਦੀ ਅਣਦੇਖੀ ਕੀਤੀ ਗਈ ਜੋ ਮਾਇਕ੍ਰੋ ਫਾਇਨੈਂਸਿੰਗ ਪ੍ਰਾਪਤ ਕਰ ਸਕਦਾ ਸੀ
ਵਾਕਈ ਮਾਇਕ੍ਰੋ ਫਾਇਨੈਂਸਿੰਗ ਇੱਕ ਵੱਡੇ ਵਿਕਾਸ ਏਜੰਡੇ ‘ਚ ਇੱਕ ਸਾਧਨ ਹੈ ਪਰ ਇਸ ਦੀਆਂ ਆਪਣੀਆਂ ਸ਼ਰਤਾਂ ਹਨ  ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਦੀਂ ਵਰਤੋਂ ਕਿਵੇਂ ਕਰਦੇ ਹਾਂ ਤੇ ਅਸੀਂ ਨਤੀਜਿਆਂ ਨੂੰ ਕਿਸ ਰੂਪ ‘ਚ ਵੇਖਦੇ ਹਾਂ    ਬਿਹਤਰ ਹੋਵੇਗਾ ਕਿ ਅਸੀਂ ਵਿੱਤੀ ਸਮਾਵੇਸ਼ਨ ਤੇ ਕਾਰੋਬਾਰ ਚਲਾਉਣ ਲਈ ਮਾਇਕ੍ਰੋ ਫਾਇਨੈਂਸਿੰਗ  ਦੇ ਸਕਾਰਾਤਮਕ ਪਹਿਲੂਆਂ ‘ਤੇ ਧਿਆਨ ਕੇਂਦਰਿਤ ਕਰੀਏ   ਪਰ ਜਲਦਬਾਜ਼ੀ ‘ਚ ਅਸੀਂ ਇਸ ਦਾ ਬਹੁਤ ਜ਼ਿਆਦਾ ਪ੍ਰਚਾਰ ਨਾ ਕਰੀਏ
ਮੋਇਨ ਕਾਜੀ