ਮਾਓਵਾਦੀਆਂ ਨਾਲ ਸਬੰਧ ਰੱਖਣ ਦਾ ਮਾਮਲਾ :ਜੀਐਨ ਸਾਈ ਬਾਬਾ ਸਮੇਤ 5 ਨੂੰ ਉਮਰ ਕੈਦ

ਏਜੰਸੀ ਨਵੀਂ ਦਿੱਲੀ,
ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ ਐਨ. ਸਾਈਬਾਬਾ, ਜੇਐੱਨਯੂ ਵਿਦਿਆਰਥੀ ਹੇਮ ਮਿਸ਼ਰਾ ਤੇ ਸਾਬਕਾ ਪੱਤਰਕਾਰ ਪ੍ਰਸ਼ਾਂਤ ਰਾਹੀ ਤੇ ਦੋ ਹੋਰਨਾਂ ਨੂੰ ਗੜਚਿਰੌਲੀ ਕੋਰਟ ‘ਚ ਮਾਓਵਾਦੀਆਂ ਨਾਲ ਸੰਪਰਕ ਰੱਖਣ ਤੇ ਭਾਰਤ ਖਿਲਾਫ਼ ਸਾਜਿਸ਼ ਘੜਨ ਦਾ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਛੇਵੇਂ ਦੋਸ਼ੀ ਵਿਜੈ ਤਿਰਕੀ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਪਾਉਣ ਵਾਲਿਆਂ ‘ਚ
ਮਹੇਸ਼ ਤਿਰਕੀ ਤੇ ਪਾਂਡੂ ਨਰੋਟ ਵੀ ਸ਼ਾਮਲ ਹਨ
ਕੋਰਟ ਨੇ ਸਾਈਬਾਬਾ ਤੇ ਪੰਜ ਹੋਰਨਾਂ ਨੂੰ ਭਾਰਤ ਖਿਲਾਫ਼ ਜੰਗ ਦੀ ਸਾਜਿਸ਼ ਘੜਨ ਦਾ ਦੋਸ਼ੀ ਪਾਇਆ ਹੈ ਸਾਈਬਾਬਾ ਦਿੱਲੀ ਯੂਨੀਵਰਸਿਟੀ ਦੇ ਰਾਮ ਲਾਲ ਆਨੰਦ
ਕਾਲਜ ਦੇ ਪ੍ਰੋਫੈਸਰ ਸਨ ਜੱਜ ਐਸ. ਐਸ. ਸ਼ਿੰਦੇ ਨੇ ਸਾਰੇ ਦੋਸ਼ੀਆਂ ਨੂੰ ਗੈਰ ਕਾਨੂੰਨੀ ਗਤੀਵਿਧੀ (ਪ੍ਰੀਵੇਨਸ਼ਨ) ਐਕਟ ਦੀ ਧਾਰਾ 13,18, 20, 38 ਤੇ 39 ਦਾ ਦੋਸ਼ੀ ਪਾਇਆ ਮੁਦੱਈ ਧਿਰ ਦੇ ਵਕੀਲ ਪ੍ਰਸ਼ਾਂਤ ਸ਼ਾਠੀਨਾਦਨ ਨੇ ਇਸ ਨੂੰ ਉਮਰ ਕੈਦ ਦੀ ਸਜ਼ਾ ਦੀ ਮੰਗ ਕੀਤੀ ਸੀ ਉਨ੍ਹਾਂ ਦਲੀਲਨ ਦਿੱਤੀ ਸੀ ਕਿ ਭਾਵੇਂ ਸਾਈਬਾਬਾ ਸਰੀਰਕ ਤੌਰ ‘ਤੇ ਸਮਰੱਥ ਹਨ ਤੇ ਵਹੀਲਚੇਅਰ ਦੇ ਸਹਾਰੇ ਰਹਿੰਦੇ ਹਨ ਪਰ ਉਨ੍ਹਾਂ ਸਜ਼ਾ ‘ਚ ਛੋਟ ਨਹੀਂ ਮਿਲਣੀ ਚਾਹੀਦੀ ਹੈ