ਮਾਣਹਾਨੀ ਮਾਮਲਾ : ਕੇਜਰੀਵਾਲ ਮੁਲਜ਼ਮ ਵਜੋਂ ਤਲਬ

ਏਜੰਸੀ ਨਵੀਂ ਦਿੱਲੀ
ਦਿੱਲੀ ਦੀ ਇੱਕ ਅਦਾਲਤ ਨੇ ਰਾਜ ਸਭਾ ਮੈਂਬਰ ਸੁਭਾਸ਼ ਚੰਦਰਾ ਵੱਲੋਂ ਦਾਖਲ ਅਪਰਾਧਿਕ ਮਾਣਹਾਨੀ ਦੀ ਸ਼ਿਕਾਇਤ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੁਲਜ਼ਮ ਵਜੋਂ ਤਲਬ ਕੀਤਾ
ਮੈਟ੍ਰੋਪਾਲੀਟਨ ਮੈਜਿਸਟ੍ਰੇਟ ਸਿਨਗਧਾ ਸਰਵਰੀਆ ਨੇ ਕੇਜਰੀਵਾਲ ਨੂੰ 29 ਜੁਲਾਈ ਨੂੰ ਅਦਾਲਤ ‘ਚ ਪੇਸ਼ ਹੋਣ ਦਾ ਨਿਰਦੇਸ਼ ਦਿੰਦਿਆਂ ਕਿਹਾ ਕਿ ਭਾਰਤੀ ਦੰਡ ਸੰਹਿਤਾ ਦੀ ਧਾਰਾ 500 (ਮਾਣਹਾਨੀ) ਤਹਿਤ ਮੁਲਜ਼ਮ ਅਰਵਿੰਦ ਕੇਜਰੀਵਾਲ ਨੂੰ ਤਲਬ ਕਰਨ ਲਈ ਸਾਫ਼ ਤੌਰ ‘ਤੇ  ਵਧੇਰੇ ਸਮੱਗਰੀ ਸਾਹਮਣੇ ਹੈ ਚੰਦਰਾ ਨੇ ਨੋਟਬੰਦੀ ਤੋਂ ਬਾਅਦ ਉਨ੍ਹਾਂ ਖਿਲਾਫ਼ ਗਲਤ ਦੋਸ਼ ਲਾ ਕੇ ਕਥਿੱਤ ਮਾਣਹਾਨੀ ਕਰਨ ਲਈ ਪਿਛਲੇ ਸਾਲ 17 ਨਵੰਬਰ ਨੂੰ ਕੇਜਰੀਵਾਲ ਖਿਲਾਫ਼ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਸੀ ਐੱਸ ਸੈੱਲ ਸਮੂਹ ਦੇ ਮੁਖੀ ਚੰਦਰਾ ਨੇ ਆਪਣੀ ਪਟੀਸ਼ਨ ‘ਚ ਕਿਹਾ ਸੀ ਕਿ ਕੇਜਰੀਵਾਲ ਨੇ 11 ਨਵੰਬਰ ਨੂੰ ਇੱਕ ਪ੍ਰੈੱਸ ਕਾਨਫਰੰਸ ‘ਚ ਉਨ੍ਹਾਂ ਖਿਲਾਫ਼ ‘ਗਲਤ, ਮਨਘੜਤ ਤੇ ਮਾਣਹਾਨੀ ਕਰਨ ਵਾਲੇ ਦੋਸ਼ ਲਾਏ ਸਨ ਵਕੀਲ ਵਿਜੈ ਅਗਰਵਾਲ ਰਾਹੀਂ ਦਾਖਲ ਕੀਤੀ ਗਈ ਸ਼ਿਕਾਇਤ ‘ਚ ਦਾਅਵਾ ਕੀਤਾ ਗਿਆ ਕਿ ਕੇਜਰੀਵਾਲ ਨੇ ‘ਪੂਰੀ ਤਰ੍ਹਾਂ ਨਾਲ ਮਾਣਹਾਨੀਵਾਲਾ ਬਿਆਨ ਦੇ ਕੇ ਸ਼ਿਕਾਇਤਕਰਤਾ (ਚੰਦਰਾ) ਦੀ ਮਾਣਹਾਨੀ ਕੀਤੀ ਤੇ ਗਲਤ ਆਚਰਨ ਦੁਆਰਾ ਦੋਸ਼ ਲਾ ਕੇ ਇੱਕ ਗੈਰ ਕਾਨੂੰਨੀ ਗਤੀਵਿਧੀ ‘ਚ ਸ਼ਮੂਲੀਅਤ ਦਾ ਸੰਕੇਤ ਦੇ ਕੇ ਉਨ੍ਹਾਂ ਦੀ ਛਵੀ ਨੂੰ ਗੰਭੀਰ ਸੱਟ ਪਹੁੰਚਾਈ ਇਸ ‘ਚ ਕਿਹਾ ਗਿਆ ਕਿ 11 ਨਵੰਬਰ ਨੂੰ ਕੌਮੀ ਟੈਲੀਵਿਜ਼ਨ ‘ਤੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਸ਼ਿਕਾਇਤਕਰਤਾ ‘ਤੇ ਗਲਤ, ਮਨਘੜਤ ਤੇ ਮਾਣਹਾਨੀਕਾਰਕ ਅਰੋਪ ਲਾਏ ਸ਼ਿਕਾਇਤ ‘ਚ ਦਾਅਵਾ ਕੀਤਾ ਗਿਆ ਕਿ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਬਿਨਾ ਕਿਸੇ ਅਧਾਰ ਜਾਂ ਕਾਰਨ ਦੇ ਪੂਰੇ ਵਿਵਾਦ ‘ਚ ਸ਼ਿਕਾਇਤਕਰਤਾ ਦਾ ਨਾਂਅ ਘਸੀਟਿਆ, ਜਿਸ ਨਾਲ ਆਮ ਲੋਕਾਂ ਦਰਮਿਆਨ ਸ਼ਿਕਾਇਤਕਰਤਾ ਦਾ ਨਾਮ ਖਰਾਬ ਹੋਇਆ ਤੇ ਉਨ੍ਹਾਂ ਦੀ ਪ੍ਰਤਿਸ਼ਠਾ ਘੱਟ ਹੋਈ ਤੇ ਇਸ ਤਰ੍ਹਾਂ ਦੋਸ਼ੀ ਵਿਅਕਤੀ (ਕੇਜਰੀਵਾਲ) ਨੇ ਉਨ੍ਹਾਂ ਦੀ ਅਪਰਾਧਿਕ ਮਾਣਹਾਨੀ ਕੀਤੀ