ਪੰਜਾਬ

ਮਾਨਵ ਰਹਿਤ ਫਾਟਕ ਨੇ ਲਈਆਂ 4 ਜਾਨਾਂ, 2 ਗੰਭੀਰ

ਮਾਨਸਾ, (ਪ੍ਰਿਤਪਾਲ)। ਇੱਥੋਂ ਨੇੜਲੇ ਪਿੰਡ ਚਕੇਰੀਆਂ ਕੋਲ ਘੋਨੇ ਫਾਟਕ ਕਾਰਨ ਗੱਡੀ ਦੀ ਲਪੇਟ ‘ਚ ਆਉਣ ਨਾਲ 4 ਵਿਅਕਤੀਆਂ ਮੌਤ ਦੇ ਮੂੰਹ ‘ਚ ਜਾ ਸਮਾਏ ਜਦੋਂ ਕਿ ਬੱਚ ਸਮੇਤ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ।
ਜ਼ਿਕਰਯੋਗ ਹੈ ਕਿ ਪਿੰਡ ਦੇ ਮਾਨਵ ਰਹਿਤ ਫਾਟਕ ਤੋਂ ਇੱਕ ਇੰਡੀਗੋ ਕਾਰ ਜਿਸ ‘ਚ ਬੱਚੇ ਸਮੇਤ 6 ਵਿਅਕਤੀ ਸਵਾਰ ਸਨ ਫਾਟਕ ਕਰਾਸ ਕਰ ਰਹੇ ਸਨ ਨੂੰ ਮਾਲ ਗੱਡੀ ਨੇ ਆਪਣੀ ਲਪੇਟ ‘ਚ ਲੈ ਲਿਆ। ਇਸ ਹਾਦਸੇ ‘ਚ ਡਰਾਇਵਰ ਦੀ ਮੌਕੇ ‘ਤੇ ਹੀ ਮੌਤ ਹੋਗਈ ਅਤੇ ਤਿੰਨ ਔਰਤਾਂ ਛਿੰਦਰ ਕੌਰ, ਹਰਦੀਪ ਕੌਰ ਅਤੇ ਛੋਟੀ ਕੌਰ ਦੀ ਸਿਵਲ ਹਸਪਤਾਲ, ਮਾਨਸਾ ‘ਚ ਇਲਾਜ ਦੌਰਾਨ ਮੌਤ ਹੋ ਗਈ। ਹਾਦਸੇ ‘ਚ ਗੰਭੀਰ ਜ਼ਖ਼ਮੀ ਹੋਏ ਬੱਚੇ ਕੁਲਦੀਪ ਸਿੰਘ ਤੇ ਸਰਬਜੀਤ ਕੌਰ ਨੂੰ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਹੈ।
ਮ੍ਰਿਤਕ ਸੰਗਰੂਰ ਜ਼ਿਲ੍ਹੇ ਦੇ ਪਿੰਡ ਸੰਗਤਪੁਰਾ ਦੇ ਨਿਵਾਸੀ ਸਨ। ਘਟਨਾ ਸਥਾਨ ‘ਤੇ ਪੁੱਜੀ ਰੇਲਵੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਸਿੱਧ ਖਬਰਾਂ

To Top