Breaking News

ਮੀਂਹ ਨੇ ਧੋਇਆ ਮੈਚ, ਹੈਦਰਾਬਾਦ ਅਤੇ ਬੰਗਲੌਰ ਨੂੰ ਇੱਕ-ਇੱਕ ਅੰਕਏਜੰਸੀ
ਬੰਗਲੌਰ,
ਪਿਛਲੀ ਚੈਂਪੀਅਨ ਸਨਰਾਈਜਰਜ਼ ਹੈਦਰਾਬਾਦ ਅਤੇ ਰਾਇਲ ਚੈਲੰਜਰਜ਼ ਬੰਗਲੌਰ ਦਰਮਿਆਨ ਆਈਪੀਐੱਲ-10 ਦਾ ਮੁਕਾਬਲਾ ਇੱਥੇ ਭਾਰੀ ਮੀਂਹ ਕਾਰਨ ਬਿਨਾਂ ਕੋਈ ਗੇਂਦ ਸੁੱਟੇ ਧੋਤਾ ਗਿਆ ਅਤੇ ਦੋਵੇਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ
ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੀਂਹ ਸ਼ੁਰੂ ਹੋ ਗਿਆ ਸੀ ਜਿਸ ਨਾਲ ਟਾਸ ‘ਚ ਦੇਰੀ ਹੋ ਗਈ ਅਤੇ ਰਾਤ 11 ਵਜੇ ਮੈਚ ਨੂੰ ਰੱਦ ਐਲਾਨ ਦਿੱਤਾ ਆਈਪੀਐੱਲ-10 ਦਾ ਇਹ ਪਹਿਲਾ ਮੈਚ ਹੈ ਜੋ ਮੀਂਹ ਕਾਰਨ ਬਿਨਾਂ ਕੋਈ ਗੇਂਦ ਸੁੱਟੇ ਰੱਦ ਹੋਇਆ ਹੈ ਦੋਵੇਂ ਟੀਮਾਂ ਨੂੰ ਇੱਕ-ਇੱੱਕ ਅੰਕ ਮਿਲਿਆ ਹੈਦਰਾਬਾਦ ਦੇ ਹੁਣ ਅੱਠ ਮੈਚਾਂ ‘ਚ ਨੌਂ ਅੰਕ ਹੋ ਗਏ ਹਨ ਅਤੇ ਉਹ ਤੀਜੇ ਨੰਬਰ ‘ਤੇ ਬਰਕਰਾਰ ਹੈ ਜਦੋਂ ਕਿ ਬੰਗਲੌਰ ਦੇ ਅੱਠ ਮੈਚਾਂ ‘ਚ ਪੰਜ ਅੰਕ ਹੋ ਗਏ ਹਨ ਅਤੇ ਉਹ ਆਖਰੀ ਸਥਾਨ ਤੋਂ ਉੱਠ ਕੇ ਹੁਣ ਛੇਵੇਂ ਨੰਬਰ ‘ਤੇ ਪਹੁੰਚ ਗਿਆ ਹੈ
ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਮੁਕਾਬਲਾ ਵੇਖਣ ਪਹੁੰਚੇ 20 ਹਜ਼ਾਰ ਤੋਂ ਜਿਆਦਾ ਦਰਸ਼ਕਾਂ ਨੂੰ ਮੈਚ ਦੇ ਰੱਦ ਹੋਣ ਨਾਲ ਭਾਰੀ ਨਿਰਾਸ਼ਾ ਹੱਥ ਲੱਗੀ ਬੰਗਲੌਰ ਲਈ ਇਹ ਮੈਚ ਖਾਸਾ ਮਹੱਤਵਪੂਰਨ ਸੀ ਪਰ ਮੀਂਹ ਨੇ ਉਸ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ

ਪ੍ਰਸਿੱਧ ਖਬਰਾਂ

To Top