ਮੁੰਬਈ ਬੀਐਮਸੀ : ਸ਼ਿਵ ਸੈਨਾ ਦੇ ਹੋਣਗੇ ਮੇਅਰ ਤੇ ਡਿਪਟੀ ਮੇਅਰ

ਏਜੰਸੀ ਮੁੰਬਈ, 
ਦੇਸ਼ ‘ਚ ਸਭ ਤੋਂ ਅਮੀਰ ਮਿਊਂਸੀਪਲ ਕਾਰਪੋਰੇਸ਼ਨ ਬੀਐਮਸੀ ਦੀ ਸੱਤਾ ‘ਤੇ ਕਾਬਜ਼ ਹੋਣ ਲਈ ਸ਼ਿਵਸੈਨਾ ਦਾ ਰਾਹ ਸਾਫ਼ ਹੋ ਗਿਆ ਹੈ ਭਾਜਪਾ ਮੇਅਰ ਤੇ ਡਿਪਟੀ ਮੇਅਰ ਅਹੁਦੇ ਲਈ ਆਪਣਾ ਉਮੀਦਵਾਰ ਨਹੀਂ ਖੜ੍ਹਾ ਕਰੇਗੀ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਨੇ ਸ਼ਨਿੱਚਰਵਾਰ ਨੂੰ ਇਸਦਾ ਐਲਾਨ ਕਰਦਿਆਂ ਕਿਹਾ ਕਿ ਪਾਰਟੀ ਦੇ ਕੌਂਸਲਰ ਵਿਰੋਧ ‘ਚ ਨਹੀਂ ਬੈਠਣਗੇ ਵਿਸ਼ਵਨਾਥ ਮਹਾਂਦੇਸ਼ਵਰ ਬੀਐਮਸੀ ‘ਚ ਮੇਅਰ ਤੇ ਹਰੇਸ਼ਵਰ ਵਰਲਿਕਰ  ਡਿਪਟੀ ਮੇਅਰ ਅਹੁਦੇ ਲਈ ਸ਼ਿਵਸੈਨਾ ਦੇ ਉਮੀਦਵਾਰ ਹੋਣਗੇ ਫਡਣਵੀਸ ਨੇ ਕਿਹਾ ਕਿ ਅਸੀਂ ਇਹ ਫੈਸਲਾ ਮੁੰਬਈ ਦੇ ਹਿੱਤ ‘ਚ ਲਿਆ ਹੈ ਭਾਜਪਾ ਮੇਅਰ ਅਹੁਦੇ ਦੀ ਚੋਣ ਨਹੀਂ ਲੜੇਗੀ, ਸ਼ਿਵ ਸੈਨਾ ਦੀ ਹਮਾਇਤ ਕੀਤੀ ਜਾਵੇਗੀ
ਪਾਰਟੀ ਪਾਰਦਰਸ਼ਿਤਾ ਦੇ ਮੁੱਦੇ ‘ਤੇ ਅਡਿੱਗ ਹੈ ਜਿੱਥੇ ਵੀ ਇਸਦੀ ਜ਼ਰੂਰਤ ਪਵੇਗੀ, ਅਸੀਂ ਅਵਾਜ਼ ਉਠਾਵਾਂਗੇ ਅਸੀਂ ਚੋਣਾਂ ਤੋਂ ਪਹਿਲਾਂ ਹੀ ਐਲਾਲ ਕੀਤਾ ਸੀ, ਨਗਰ ਨਿਗਮ ਦੇ ਕੰਮ ‘ਚ ਸਪੱਸ਼ਟਤਾ ਆਉਣੀ ਚਾਹੀਦੀ ਹੈ ਅਸੀਂ ਇੱਕ ਕਮੇਟੀ ਦਾ ਗਠਨ ਕਰ ਰਹੇ ਹਾਂ, ਜੋ ਤਿੰਨ ਮਹੀਨਿਆਂ ‘ਚ ਇਹ ਸਾਨੂੰ ਰਿਪੋਰਟ ਦੇਵੇਗੀ ਮੁੱਖ ਮੰਤਰੀ ਨੇ ਇਹ ਵੀ ਸਾਫ਼ ਕੀਤਾ ਕਿ ਸੂਬਾ ਸਰਕਾਰ ‘ਚ ਸ਼ਿਵਸੈਨਾ ਉਨ੍ਹਾਂ ਦੀ ਹਮਾਇਤ ਕਰਦੀ ਰਹੇਗੀ ਉਨ੍ਹਾਂ ਕੈਬਨਿਟ ਮੀਟਿੰਗ ਦਾ ਹਵਾਲਾ ਦਿੰਦਿਆਂ ਕਿਹਾ ਕਿ ਸ਼ਿਵਸੈਨਾ ਕੋਟੇ ਦੇ ਮੰਤਰੀ ਵੀ ਇਸ ‘ਚ ਸ਼ਾਮਲ ਹੋਏ ਸਨ ਤੇ ਸਰਬਸੰਮਤੀ ਨਾਲ ਸਾਰੇ ਫੈਸਲੇ ਲਏ ਗਏ ਉਨ੍ਹਾਂ ਸੂਬਾ ਸਰਕਾਰ ਨੂੰ ਸਥਿੱਰ ਦੱਸਿਆ