ਦੇਸ਼

ਮੁੰਬਈ ਹਮਲੇ ਵੇਲੇ ਪਾਕਿ ‘ਚ ਦਾਵਤ ਉਡਾ ਰਹੇ ਸਨ ਕੁਝ ਭਾਰਤੀ ਅਧਿਕਾਰੀ

ਨਵੀਂ ਦਿੱਲੀ। 26/11 ਮੁੰਬਈ ਹਮਲੇ ਦੀਆਂ ਕੌੜੀਆਂ ਯਾਦਾਂ ਅੱਜ ਵੀ ਦੇਸ਼ ਵਾਸੀਆਂ ਨੂੰ ਝੁਲਸਾ ਰਹੀਆਂ ਹਨ। ਹਮਲੇ ਦੇ ਲਗਭਗ ਸਾਢੇ ਸੱਤ ਵਰ੍ਹਿਆਂ ਬਾਅਦ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਮੁੰਬਈ ਹਮਲੇ ਦੌਰਾਨ ਭਾਰਤ ਦੇ ਗ੍ਰਹਿ ਮੰਤਰਾਲੇ ਦਾ ਵਫ਼ਦ ਪਾਕਿਸਤਾਨ ‘ਚ ਮੌਜ਼ੂਦ ਸੀ ਤੇ ਉਸ ਦੀ ਦਾਵਤ ਉਡਾ ਰਿਹਾ ਸੀ।
ਟਾਇਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਤੱਤਕਾਲੀ ਗ੍ਰਹਿ ਸਕੱਤਰ ਮਧੁਕਰ ਗੁਪਤਾ ਸਮੇਤ ਕੁਝ ਸੀਨੀਅਰ ਅਧਿਕਾਰੀ ਪਾਕਿਸਤਾਨ ਦੇ ਮੁਰੀ ਸਥਿੱਤ ਰਿਜ਼ਾਰਟ ‘ਚ ਹਮਲੇ ਤੋਂ ਇੱਕ ਦਿਨ ਬਾਅਦ ਤੱਕ ਮੌਜ ਮਸਤੀ ਕਰ ਰਹੇ ਸਨ।
ਭਾਰਤੀ ਅਧਿਕਾਰੀਆਂ ਦੀ ਇਸ ਹਰਕਤ ਦਾ ਰਹੱਸ ਸਾਹਮਣੇ ਆਉਣਾ ਬੇਹੱਦ ਹੈਰਾਨੀ ਭਰਿਆ ਹੈ, ਇਸ ਲਈ ਨਹੀਂ ਕਿ ਮਾਮਲਾ ਹਮਲੇ ਦੇ ਸਾਢੇ ਸੱਤ ਸਾਲ ਬਾਅਦ ਉਜਾਗਰ ਹੋਇਆ ਹੈ, ਸਗੋਂ ਇਸ ਲਈ ਕਿ ਹੁਣ ਅਧਿਕਾਰੀਆਂ ਨੂੰ ਇਸ ‘ਤੇ ਸਫ਼ਾਈ ਦਿੰਦੇ ਨਹੀਂ ਬਣ ਰਿਹਾ ਹੈ, ਦੱਸਣ ਲਈ ਉਨ੍ਹਾਂ ਕੋਲ ਕੋਈ ਵਜ੍ਹਾ ਨਹੀਂ ਹੈ।

ਪ੍ਰਸਿੱਧ ਖਬਰਾਂ

To Top