Uncategorized

ਮੁੱਰੇ ਨੇ ਰਿਕਾਰਡ ਪੰਜਵੀਂ ਵਾਰ ਜਿੱਤਿਆ ਕਵੀਂਸ ਖਿਤਾਬ

ਲੰਡਨ (ਏਜੰਸੀ) ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਅਤੇ ਪਿਛਲੇ ਚੈਂਪੀਅਨ ਬ੍ਰਿਟੇਨ ਦੇ ਐਂਡੀ ਮੁੱਰੇ ਨੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਕੈਨੇਡਾ ਦੇ ਮਿਲੋਸ ਰਾਓਨਿਕ ਨੂੰ ਸਖ਼ਤ ਮੁਕਾਬਲੇ ‘ਚ ਹਰਾ ਕੇ ਰਿਕਾਰਡ ਪੰਜਵੀਂ ਵਾਰ ਕਵੀਂਸ ਟੈਨਿਸ ਟੂਰਨਾਮੈਂਟ ਖਿਤਾਬ ਆਪਣੇ ਨਾਂਅ ਕਰ ਲਿਆ
29 ਸਾਲਾ ਮੁੱਰੇ ਨੇ ਦੋ ਘੰਟੇ 13 ਮਿੰਟਾਂ ਤੱਕ ਚੱਲੇ ਮੁਕਾਬਲੇ ‘ਚ ਦੂਜਾ ਦਰਜਾ ਪ੍ਰਾਪਤ ਰਾਓਨਿਕ ਨੂੰ 6-7, 6-4, 6-3 ਨਾਲ ਹਰਾਇਆ ਮੁੱਰੇ ਇਸ ਤੋਂ ਪਹਿਲਾਂ 2012 ਦੇ ਖਿਤਾਬੀ ਮੁਕਾਬਲੇ ‘ਚ ਮਾਰਿਨ ਸਿਲਿਚ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ ਇਸ ਜਿੱਤ ਨਾਲ ਹੀ ਮੁੱਰੇ 2005 ‘ਚ ਰੋਡਿਕ ਤੋਂ ਬਾਅਦ ਪਹਿਲਾ ਅਜਿਹਾ ਖਿਡਾਰੀ ਬਣ ਗਿਆ ਹੈ, ਜਿਸ ਨੇ ਆਪਣੇ ਖਿਤਾਬ ਦੀ ਸਫ਼ਲਤਾਪੂਰਵਕ ਰੱਖਿਆ ਕੀਤੀ ਹੈ ਮੁੱਰੇ ਨੇ ਇਸ ਜਿੱਤ ਤੋਂ ਬਾਅਦ ਇਸ ਟੂਰਨਾਮੈਂਟ ਨੂੰ ਚਾਰ ਚਾਰ ਵਾਰ ਜਿੱਤਣ ਵਾਲੇ ਅਮਰੀਕਾ ਦੇ ਜਾਨ ਮੈਕਨਰੋ, ਜਰਮਨੀ ਦੇ ਬੋਰਿਸ ਬੇਕਰ, ਅਮਰੀਕਾ ਦੇ ਐਂਡੀ ਰੋਡਿਕ ਅਤੇ ਅਸਟਰੇਲੀਆ ਲੇਟਨ ਹੇਵਿਟ ਨੂੰ ਪਛਾੜ ਦਿੱਤਾ ਹੈ ਮੁੱਰੇ ਨੂੰ ਇਸ ਖਿਤਾਬੀ ਜਿੱਤ ਤੋਂ ਚਾਰ ਲੱਖ 60 ਹਜ਼ਾਰ ਡਾਲਰ ਅਤੇ 500 ਏਟੀਪੀ ਰੈਂਕਿੰਗ ਅੰਕ ਮਿਲੇ ਹਨ ਮੁੱਰੇ ਪਹਿਲਾ ਸੈੱਟ ਟਾਈਬ੍ਰੇਕ ‘ਚ ਗਵਾਉਣ ਤੋਂ ਬਾਅਦ ਦੂਜੇ ਸੈੱਟ ‘ਚ 0-3 ਨਾਲ ਪਿਛੜ ਚੁੱਕਾ ਸੀ ਪਰ ਇਸ ਤੋਂ ਬਾਅਦ ਉਸ ਨੇ ਜਬਰਦਸਤ ਵਾਪਸੀ ਕਰਦਿਆਂ ਖਿਤਾਬੀ ਜਿੱਤ ਆਪਣੇ ਨਾਂਅ ਕਰ ਲਈ ਇਸ ਨਾਲ ਹੀ ਕਵੀਂਸ ਗ੍ਰਾਸ ‘ਤੇ ਹੁਣ ਉਸਦਾ ਰਿਕਾਰਡ 30-5 ਦਾ ਹੋ ਗਿਆ ਹੈ

ਪ੍ਰਸਿੱਧ ਖਬਰਾਂ

To Top