Breaking News

ਮੈਨੂੰ ਹਮੇਸ਼ਾ ਖੁਦ ‘ਤੇ ਵਿਸ਼ਵਾਸ ਸੀ : ਵਿਰਾਟ ਕੋਹਲੀ

ਬੰਗਲੌਰ, 
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਰਿਕਾਰਡ ਤੀਜੀ ਵਾਰ ਸਰਵੋਤਮ ਕੌਮਾਂਤਰੀ ਕ੍ਰਿਕਟ ਲਈ ਪਾਲੀ ਉਮਰੀਗਰ ਐਵਾਰਡ ਜਿੱਤਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਸਮਰੱਥਾ ‘ਤੇ ਹਮੇਸ਼ਾ ਸਵਾਲ ਚੁੱਕੇ ਗਏ ਪਰ ਉਨ੍ਹਾਂ ਨੂੰ ਖੁਦ ‘ਤੇ ਭਰੋਸਾ ਸੀ ਜਿਸ ਕਾਰਨ ਉਹ ਸਰਵੋਤਮ ਕ੍ਰਿਕਟਰ ਬਣ ਕੇ ਚਮਕੇ ਹਨ
ਤਿੰਨਾਂ ਫਾਰਮੈਟਾਂ ‘ਚ ਭਾਰਤ ਦੀ ਕਪਤਾਨੀ ਸੰਭਾਲ ਰਹੇ ਵਿਰਾਟ ਪਹਿਲੇ ਭਾਰਤੀ ਕ੍ਰਿਕਟਰ ਵੀ ਬਣ ਗਏ ਹਨ ਜਿਸ ਨੇ ਤਿੰਨ ਵਾਰ ਪਾਲੀ ਉਮਰੀਗਰ ਐਵਾਰਡ ਜਿੱਤਿਆ ਹੈ ਇੱਥੇ ਬੁੱਧਵਾਰ ਰਾਤ ਹੋਏ ਸਮਾਰੋਹ ‘ਚ ਵਿਰਾਟ ਨੂੰ ਬੀਸੀਸੀਆਈ ਦੇ ਕੌਮਾਂਤਰੀ ਕ੍ਰਿਕਟ ਆਫ ਦ ਈਅਰ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ  ਉਨ੍ਹਾਂ ਨੇ ਨਾਲ ਹੀ ਕਿਹਾ ਕਿ ਉਹ ਹਮੇਸ਼ਾ ਤੋਂ ਦੁਨੀਆ ਦੇ ਸਰਵੋਤਮ ਕ੍ਰਿਕਟਰ ਬਣਨਾ ਚਾਹੁੰਦੇ ਹਨ ਅਤੇ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਮਿਹਨਤ ਕਰ ਰਹੇ ਹਨ
ਵਿਰਾਟ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਦੁਨੀਆ ਦਾ ਬਿਹਤਰੀਨ ਕ੍ਰਿਕਟਰ ਬਣਨਾ ਚਾਹੁੰਦਾ ਸੀ ਇਸ ਲਈ ਮੈਨੂੰ ਪਤਾ ਹੈ ਕਿ ਤਿੰਨਾਂ ਫਾਰਮੈਟਾਂ ‘ਚ ਚੰਗਾ ਖੇਡਣ ਲਈ ਕੀ ਕੀਤੇ ਜਾਣ ਦੀ ਜ਼ਰੂਰਤ ਹੈ ਵਿਰਾਟ ਨੇ ਨਾਲ ਹੀ ਅਲੋਚਕਾਂ ਨੂੰ ਵੀ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਉਨ੍ਹਾਂ ਦੀਆਂ ਪ੍ਰਤਿਭਾਵਾਂ ‘ਤੇ ਲਗਾਤਾਰ ਸਵਾਲ ਚੁੱਕੇ ਗਏ ਪਰ ਉਨ੍ਹਾਂ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ ਤੇ ਖੇਡ ‘ਤੇ ਆਪਣਾ ਧਿਆਨ ਫੋਕਸ ਰੱਖਿਆ ਕਪਤਾਨ ਨੇ ਕਿਹਾ ਕਿ ਮੇਰੇ ਕੈਰੀਅਰ ‘ਚ ਬਹੁਤ ਸਾਰੇ ਲੋਕਾਂ ਨੇ ਸਵਾਲ ਕੀਤਾ ਅਤੇ ਮੇਰੀ ਖੇਡ ‘ਤੇ ਵੀ ਲਗਾਤਾਰ ਸਵਾਲ ਚੁੱਕੇ ਗਏ
ਅੱਜ ਵੀ ਬਹੁਤ ਸਾਰੇ ਲੋਕ ਮੈਨੂੰ ਪਸੰਦ ਨਹੀਂ ਕਰਦੇ ਹਨ ਪਰ ਮੈਂ ਇਸ ਦੇ ਬਾਵਜ਼ੂਦ ਖੁਦ ‘ਤੇ ਹਮੇਸ਼ਾ ਭਰੋਸਾ ਕਾਇਮ ਰੱਖਿਆ ਅਤੇ ਇਸ ਨੇ ਮੈਨੂੰ ਅੱਗੇ ਵਧਾਉਣ ‘ਚ ਮੇਰੀ ਮੱਦਦ ਕੀਤੀ 28 ਸਾਲਾ ਬੱਲੇਬਾਜ਼ ਨੇ ਕਿਹਾ ਕਿ ਮੇਰਾ ਮੰਨਨਾ ਹੈ ਕਿ ਜੇਕਰ ਤੁਸੀਂ ਰੋਜ਼ਾਨਾ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਲਈ ਪੂਰੀ ਮਿਹਨਤ ਕਰ ਰਹੇ ਹੋ ਤਾਂ ਫਿਰ ਤੁਹਾਨੂੰ ਕਿਸੇ ਨੂੰ ਵੀ ਜਵਾਬ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਹੈ ਵਿਰਾਟ ਟੈਸਟ ਤੋਂ ਬਾਅਦ ਹੁਣ ਬਾਕੀ ਦੋਵਾਂ ਫਾਰਮੈਟਾਂ ਦੀ ਕਪਤਾਨੀ ਵੀ ਸੰਭਾਲ ਰਹੇ ਹਨ ਅਤੇ ਉਨ੍ਹਾਂ ਦੀ ਅਗਵਾਈ ‘ਚ ਟੈਸਟ ਟੀਮ ਨਾ ਸਿਰਫ ਨੰਬਰ ਵਨ ਬਣੀ ਸਗੋਂ ਅਸਟਰੇਲੀਆ ਸੀਰੀਜ਼ ਤੋਂ ਪਹਿਲਾਂ ਉਹ ਲਗਾਤਾਰ 15 ਮੈਚਾਂ ‘ਚ ਜੇਤੂ ਰਹੀ ਮੈਦਾਨ ‘ਤੇ ਆਪਣੀ ਹਮਲਾਵਾਰਤਾ ਲਈ ਮਸ਼ਹੂਰ ਸਟਾਰ ਬੱਲੇਬਾਜ ਹੁਣ ਆਪਣੀ ਖੇਡ ਦੇ ਨਾਲ-ਨਾਲ ਬਿਹਤਰੀਨ ਕਪਤਾਨ ਵੀ ਸਾਬਤ ਹੋ ਰਹੇ ਹਨ ਅਤੇ ਇਸ ਲਈ ਉਨ੍ਹਾਂ ਨੇ ਟੀਮ ਦੇ ਖਿਡਾਰੀਆਂ ਤੋਂ ਮਿਲ ਰਹੇ ਸਹਿਯੋਗ ਨੂੰ ਵੀ ਕਾਫੀ ਸਰਾਹਿਆ ਵਿਰਾਟ ਨੇ ਕਿਹਾ ਕਿ ਪਿਛਲਾ ਲਗਭਗ ਇੱਕ ਸਾਲ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਮਹੱਤਵਪੂਰਨ ਸਮਾਂ ਰਿਹਾ ਹੈ ਉਨ੍ਹਾਂ ਕਿਹਾ ਕਿ ਮੇਰੇ ਲਈ ਪਿਛਲੇ 10 ਤੋਂ 12 ਮਹੀਨੇ ਦਾ ਸਫਰ ਕਾਫੀ ਅਲੱਗ ਰਿਹਾ ਹੈ ਅਤੇ ਅਜਿਹਾ ਸਮਾਂ ਸਾਰੇ ਖਿਡਾਰੀਆਂ ਦੇ ਜੀਵਨ ‘ਚ ਆਉਂਦਾ ਹੈ
ਕਪਤਾਨ ਨੇ ਕਿਹਾ ਕਿ ਮੇਰੇ ਲਈ 2015 ਦੇ ਆਖਰ ਤੋਂ ਲੈ ਕੇ 2016 ਦੇ ਅੰਤ ਤੱਕ ਦਾ ਸਮਾਂ ਸਭ ਤੋਂ ਕਮਾਲ ਦਾ ਰਿਹਾ ਅਤੇ ਮੇਰੇ ਕਰੀਅਰ ਦਾ ਇਹ ਬਿਹਤਰੀਨ ਸਮਾਂ ਸੀ ਮੈਂ ਜੋ ਵੀ ਮਿਹਨਤ, ਟ੍ਰੇਨਿੰਗ ਕੀਤੀ ਅਤੇ ਜੋ ਵੀ ਆਪਣੀ ਖੇਡ ਲਈ ਬਲੀਦਾਨ ਦਿੱਤਾ ਉਸ ਦਾ ਮੈਨੂੰ ਪੂਰਾ ਫਾਇਦਾ ਇਸ ਦੌਰਾਨ ਮਿਲਿਆ ਸਗੋਂ ਇਹ ਸਭ ਮੇਰੇ ਟੀਮ ਸਾਥੀਆਂ ਦੀ ਮੱਦਦ ਤੋਂ ਬਿਨਾ ਸੰਭਵ ਨਹੀਂ ਹੋ ਸਕਦਾ ਸੀ ਉਨ੍ਹਾਂ ਕਿਹਾਕਿ ਕਈ ਵਾਰ ਅਜਿਹੇ ਮੌਕੇ ਆਏ ਜਦੋਂ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਪਰ ਟੀਮ ‘ਚ ਚੈਂਪੀਅਨ ਖਿਡਾਰੀਆਂ ਦੀ ਕਮੀ ਨਹੀਂ ਹੈ ਅਤੇ ਉਨ੍ਹਾਂ ਸਾਰਿਆਂ ਨੇ ਅਜਿਹੇ ਸਮੇਂ ‘ਚ ਸਥਿਤੀ ਨੂੰ ਸੰਭਾਲਿਆ ਅਤੇ ਟੀਮ ਨੂੰ ਅੱਗੇ ਲੈ  ਕੇ ਗਏ ਵਿਰਾਟ ਨੇ ਕਿਹਾ ਕਿ ਅਸੀਂ ਇੱਕ ਟੀਮ ਦੀ ਤਰ੍ਹਾਂ ਖੇਡ ਰਹੇ ਹਾਂ ਅਤੇ ਇਸੇ ਵਜ੍ਹਾ ਨਾਲ ਅੱਜ ਦੁਨੀਆ ਦੀ ਨੰਬਰ ਇੱਕ ਟੀਮ ਬਣੇ ਹਾਂ ਇਹ ਖਿਡਾਰੀਆਂ ਦੀ ਵਜ੍ਹਾ ਨਾਲ ਹੈ, ਜੋ ਅਲੱਗ-ਅਲੱਗ ਹਾਲਾਤਾਂ ‘ਚ ਸਾਹਮਣੇ ਨਿੱਕਲ ਕੇ ਆਏ ਅਤੇ ਯੋਗਦਾਨ ਦਿੱਤਾ
ਮੈਂ ਇਸ ਸਮਰਥਨ ਲਈ ਆਪਣੀ ਟੀਮ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਵਿਰਾਟ ਨੇ ਨਾਲ ਹੀ ਕਿਹਾ ਕਿ ਖਿਡਾਰੀ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਹਨ ਕਿ ਬਾਹਰ ਦੀ ਦੁਨੀਆ ‘ਚ ਕੀ ਹੋ ਰਿਹਾ ਹੈ ਜਾਂ ਫਿਰ ਕੌਣ ਕੀ ਆਲੋਚਨਾ ਕਰ ਰਿਹਾ ਹੈ ਇਸ ਨੇ ਦਬਾਅ ਨੂੰ ਘੱਟ ਕਰਨ ‘ਚ ਮੱਦਦ ਕੀਤੀ ਹੈ ਕਪਤਾਨ ਨੇ ਨਾਲ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੂੰ ਵੀ ਟੀਮ ਦਾ ਕਪਤਾਨ ਚੁਣਨ ਅਤੇ ਸਮਰਥਨ ਦੇਣ ‘ਤੇ ਧੰਨਵਾਦ ਦਿੱਤਾ

ਪ੍ਰਸਿੱਧ ਖਬਰਾਂ

To Top