Breaking News

ਮੋਬਾਇਲ ਖਪਤਕਾਰਾਂ ਦੀ ਹੋਵੇਗੀ ਅਧਾਰ ਪਛਾਣ ਜਾਂਚ!

ਏਜੰਸੀ ਨਵੀਂ ਦਿੱਲੀ, 
ਸਾਰੇ ਮੌਜ਼ੂਦਾ ਮੋਬਾਇਲ ਖਪਤਕਾਰਾਂ ਨੂੰ ਛੇਤੀ ਹੀ ਆਪਣਾ ਅਧਾਰ ਆਧਾਰਿਤ ਪ੍ਰਮਾਣਿਤ ਕਰਨਾ ਪੈ ਸਕਦਾ ਹੈ ਸਰਕਾਰ ਨੇ ਇਸ ਸਬੰਧੀ ਦੂਰ ਸੰਚਾਰ ਸੇਵਾਵਾਂ ਮੁਹੱਈਆ ਕਰਵਾ ਰਹੀਆਂ ਕੰਪਨੀਆਂ ਨੂੰ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ ਦੂਰ ਸੰਚਾਰ ਕੰਪਨੀਆਂ ਦੇ ਸੰਗਠਨ ਸੀਓਏਆਈ ਨੇ ਕਿਹਾ ਕਿ ਉਸਦੀ ਮੈਂਬਰ ਕੰਪਨੀਆਂ ਇਸ ਹਫ਼ਤੇ ਮੀਟਿੰਗ ਕਰਕੇ ਮੌਜ਼ੂਦਾ ਇੱਕ ਅਰਬ ਤੋਂ ਵੀ ਜ਼ਿਆਦਾ ਮੋਬਾਇਲ ਖਪਤਕਾਰਾਂ ਦੀ ਪ੍ਰਮਾਣਿਤ ਪ੍ਰਕਿਰਿਆ ਦੀ ਰੂਪਰੇਖਾ ‘ਤੇ ਚਰਚਾ ਕਰਨਗੀਆਂ ਦੂਰ ਸੰਚਾਰ ਵਿਭਾਗ ਦੇ ਇੱਕ ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਸਾਰੀਆਂ ਲਾਇਸੰਸ ਹੋਲਡਰਾਂ (ਕੰਪਨੀਆਂ) ਨੂੰ ਸਾਰੇ ਮੌਜ਼ੂਦਾ ਮੋਬਾਇਲ ਖਪਤਕਾਰਾਂ (ਪ੍ਰੀਪੇਡ ਤੇ ਪੋਸਟਪੇਡ) ਦਾ ਅਧਾਰ ਅਧਾਰਿਤ ਈ-ਕੇ ਵਾਈਸੀ (ਆਪਣੇ ਗਾਹਕ ਨੂੰ ਜਾਣੋ) ਰਾਹੀਂ ਪ੍ਰਮਾਣਿਕ ਕਰਨਾ ਚਾਹੀਦਾ ਹੈ
ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਸਾਰੀਆਂ ਕੰਪਨੀਆਂ ਨੂੰ ਆਪਣੇ ਮੌਜ਼ੂਦਾ ਗਾਹਕਾਂ ਨੂੰ ਪ੍ਰਿੰਟ, ਇਲੈਕਟ੍ਰਾਨਿਕ ਤੇ ਐੱਸਐੱਮਐੱਸ ਰਾਹੀਂ ਸੁਪਰੀਮ ਕੋਰਟ ਦੇ ਪ੍ਰਮਾਣਿਤ ਆਦੇਸ਼ ਦੀ ਸੂਚਨਾ ਦੇਣੀ ਪਵੇਗੀ

ਪ੍ਰਸਿੱਧ ਖਬਰਾਂ

To Top