ਦੇਸ਼

ਮੋਬਾਇਲ ਦੇ ਵਜ਼ਨ ਜਿੰਨਾ ਸੀ ਬੱਚੀ ਦਾ ਵਜ਼ਨ, ਡਾਕਟਰਾਂ ਨੇ ਬਚਾਇਆ

[vc_row][vc_column][vc_column_text]

ਨਾਲਗੋਂਡਾ (ਤੇਲੰਗਾਨਾ)। ਰਿਸ਼ਿਤਾ ਦਾ ਜਨਮ ਸਹੀ ਸਮੇਂ ਤੋਂ ਤਿੰਨ ਮਹੀਨੇ ਪਹਿਲਾਂ ਹੋਣ ਕਾਰਨ ਉਸ ਦਾ ਵਜ਼ਨ ਇੱਕ ਮੋਬਾਇਲ ਫੋਨ ਦੇ ਵਜ਼ਨ ਦੇ ਬਰਾਬਰ ਸੀ। ਹੈਰਾਨ ਹੋ ਗਏ ਹੋਵੋਂਗੇ ਤੁਸੀਂ। ਪਰ ਘਾਬਰਣ ਦੀ ਲੋੜ ਨਹੀਂ ਹੁਣ ਇਸ ਬੱਚੀ ਦਾ ਵਜ਼ਨ 2.5 ਕਿਲੋ ਹੈ। ਇਸ ਬੱਚੀ ਦਾ ਇਲਾਜ਼ ਕਰਨ ਵਾਲੇ ਡਾਕਟਰ ਡਮੇਰਾ ਯਾਦੈਅੱਪਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਿਸ਼ਿਤਾ ‘ਤੇ ਮਾਣ ਹੈ ਤੇ ਸ਼ੁਰੂਆਤ ‘ਚ ਸਾਨੂੰ ਉਮੀਦ ਹੀ ਨਹੀਂ ਸੀ ਕਿ ਇਹ ਬੱਚੀ ਬਚ ਸਕੇਗੀ।
ਸਰਕਾਰੀ ਹਸਪਤਾਲਾਂ ਦੀਆਂ ਲਾਪ੍ਰਵਾਹੀਆਂ, ਮੁੱਢਲੇ ਢਾਂਚੇ ਤੇ ਸੰਵੇਦਨਸ਼ੀਲਤਾ ਬਾਰੇ ਅਕਸਰ ਪੜ੍ਹਨ ਨੂੰ ਮਿਲਦਾ ਰਹਿੰਦਾ ਹੈ ਪਰ ਤੇਲੰਗਾਨਾ ਦੇ ਇੱਕ ਪੱਛੜੇ ਜ਼ਿਲ੍ਹੇ ਨਾਲਗੋਂਡਾ ਸਾਬਤ ਹੋ ਗਿਆ ਕਿ ਘੱਟ ਵਜ਼ਨ ਦੇ ਬੱਚਿਆਂ  ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ। ਰਿਸ਼ਿਤਾ ਅਜਿਹਾ ਹੀ ਇੱਕ ਉਦਾਹਰਨ ਹੈ ਜਿਸ ‘ਚ ਨਾਲਗੋਂਡਾ ਸਰਕਾਰੀ ਹਸਪਤਾਲ ਦੀਆਂ ਨਰਸਾਂ ਤੇ ਡਾਕਟਰਾਂ ਨੇ ਇਸ ਬੱਚੀ ਨੂੰ ਬਚਾਇਆ ਜੋ ਕਿਸੇ ਚਮਤਕਾਰ ਤੋਂ ਘੱਟ ਨਹੀਂ।
ਕੰਗਾਰੂ ਕੇਅਰ ਨਾਲ ਵਜ਼ਨ ਵਧਿਆ
ਕੁਝ ਦਿਨਾਂ ਦੀ ਮਿਹਨਤ ਤੇ ਲਗਨ ਨੇ  ਰਿਸ਼ਿਤਾ ਨੂੰ ਮੰਨੋ ਦੂਜਾ ਜਨਮ ਦੇ ਦਿੱਤਾ। ਹਸਪਤਾਲ ‘ਚ 24 ਤੋਂ 26 ਨਵਜੰਮੇ ਬੱਚਿਆਂ ‘ਤੇ ਸਿਰਫ਼ 4 ਨਰਸਾਂ ਹਨ ਪਰ ਡਾਕਟਰਾਂ ਨੇ ਤੈਅ ਕੀਤਾ ਕਿ ਰਿਸ਼ਿਤਾ ਦੀ ਦੇਖਭਾਲ ਲਈ ਇੱਕ ਨਰਸ ਵੱਖਰੇ ਤੌਰ ‘ਤੇ ਰਹੇਗੀ। ਫਿਰ ਇੱਕ ਦਿਨ ਜਦੋਂ ਇਸ ਬੱਚੀ ਨੇ ਆਪਣੇ ਨੰਨ੍ਹੇ ਹੱਥਾਂ ਨਾਲ ਡਾਕਟਰ ਦੀ ਉਂਗਲ ਫੜੀ ਤਾਂ ਹਸਪਤਾਲ ‘ਚ ਉਮੀਦ ਦੀ ਕਿਰਨ ਨਜ਼ਰ ਆਈ। ਹਾਲਾਂਕਿ ਬੱਚੀ ਨੂੰ ਆਮ ਤੋਂ ਸਿਹਤਮੰਦ ਹੋਣ ਲਈਕਾਫ਼ੀ ਸਮਾਂ ਲੱਗਿਆ, ਪਰ ਹੁਣ ਉਹ ਸਾਰਿਆਂ ਨੂੰ ਵੇਖ ਕੇ ਇੱਕ ਖੂਬਸੂਰਤ ਮੁਸਕੁਰਾਹਟ ਦਿੰਦੀ ਹੈ।[/vc_column_text][/vc_column][/vc_row]

ਪ੍ਰਸਿੱਧ ਖਬਰਾਂ

To Top