Breaking News

ਮੌਜੂਦਾ ਸੰਸਦ ਮੈਂਬਰ ਮੁਕਾਬਲੇ ਸਾਬਕਾ ਸੰਸਦ ਮੈਂਬਰਾਂ ਨੇ ਬਾਜ਼ੀ ਮਾਰੀ

-ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ, ਵਿਜੈਇੰਦਰ ਸਿੰਗਲਾ ਹੋਏ ਸਫਲ
-ਜੁਲਾਈ ਦੀਆਂ ਨਿਗਮ ਚੋਣਾਂ ‘ਚ ਹੋਵੇਗਾ ਸਿਆਸੀ ਪਾਰਟੀਆਂ ਦਾ ਮੁਕਾਬਲਾ
-ਹੋਰ ਚੋਣਾਂ ਦੇ ਬੋਝ ਤੋਂ ਬਚਿਆ ਪੰਜਾਬ
ਤਰੁਣ ਕੁਮਾਰ ਸ਼ਰਮਾ,
ਨਾਭਾ, 11 ਮਾਰਚ।
ਪਿਛਲੇ ਤਿੰਨ ਮਹੀਨਿਆਂ ਤਂੋ ਚੋਣ ਅਖਾੜੇ ਵਿੱਚ ਪਸੀਨਾ ਵਹਾ ਰਹੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋ ਗਿਆ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰਾਂ ਦੇ ਕਿਸਮਤ ਅਜਮਾਉਣ ਕਾਰਨ ਕਈ ਹਲਕੇ ਹਾਟਸੀਟਾਂ ਵਿੱਚ ਤਬਦੀਲ ਹੋ ਗਏ ਸਨ। ਇਨ੍ਹਾਂ ਵਿੱਚੋਂ ਜਿੱਥੇ ਕਈ ਮੌਜੂਦਾ ਸੰਸਦ ਮੈਂਬਰ ਅਸਫਲ ਹੋਏ ਹਨ ਉਥੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਅਤੇ ਵਿਜੈਇੰਦਰ ਸਿੰਗਲਾ ਨੇ ਬਾਜ਼ੀ ਮਾਰ ਲਈ ਹੈ। ਜਿਕਰਯੋਗ ਹੈ ਕਿ 16ਵੀਂ ਪੰਜਾਬ ਵਿਧਾਨ ਸਭਾ ਲਈ ਚੋਣ ਅਖਾੜੇ ਵਿੱਚ ਇਸ ਵਾਰ ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਅਤੇ ਸੰਗਰੂਰ ਤੋਂ ਭਗਵੰਤ ਮਾਨ ਆਦਿ ਮੌਜੂਦਾ ਸੰਸਦ ਮੈਂਬਰਾਂ ਸਮੇਤ ਵਿਜੈਇੰਦਰ ਸਿੰਗਲਾ (ਸੰਗਰੂਰ), ਨਵਜੋਤ ਸਿੰਘ ਸਿੱਧੂ (ਅੰਮ੍ਰਿਤਸਰ), ਸੁਖਬੀਰ ਸਿੰਘ ਬਾਦਲ (ਫਰੀਦਕੋਟ) ਆਦਿ ਸਾਬਕਾ ਸੰਸਦ ਮੈਬਰ ਚੋਣ ਉਮੀਦਵਾਰ ਬਣੇ ਸਨ ਜਦਕਿ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਅਤੇ ਲੰਬੀ ਅਤੇ ਦਿੱਲੀ ਦੇ ਕਰੋਲ ਬਾਗ ਤੋਂ ਆਪ ਦੇ ਵਿਧਾਇਕ ਜਰਨੈਲ ਸਿੰਘ ਲੰਬੀ ਸਮੇਤ ਦੋਨੋ ਹਲਕਿਆਂ ਤੋਂ ਚੋਣ ਲੜ ਰਹੇ ਸਨ। ਇਸ ਕਾਰਨ ਅਜਿਹੇ ਕਿਆਸ ਲਗਾਏ ਜਾ ਰਹੇ ਸਨ ਕਿ ਸੰਸਦ ਮੈਂਬਰਾਂ ਦੀ ਜਿੱਤ ਅਤੇ ਕੈਪਟਨ ਅਮਰਿੰਦਰ ਅਤੇ ਆਪ ਦੇ ਜਰਨੈਲ ਸਿੰਘ ਦੀ ਦੋਨੋ ਹਲਕਿਆਂ ਵਿੱਚ ਜਿੱਤ ਦੀ ਸੂਰਤ ਵਿੱਚ ਪੰਜਾਬ ਦਾ ਸਾਲ 2017 ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਹੀ ਰੁੱਝਿਆ ਰਹੇਗਾ ਅਤੇ ਚੋਣ ਜਾਬਤੇ ਕਾਰਨ ਵਿਕਾਸ ਦੀ ਰਫਤਾਰ ਨਹੀ ਫੜ ਸਕੇਗਾ ਪਰੰਤੂ ਪ੍ਰਾਪਤ ਚੋਣ ਨਤੀਜਿਆਂ ਵਿੱਚ ਜਿੱਥੇ ਜਲਾਲਾਬਾਦ ਤੋਂ ਮੌਜੂਦਾ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਭਗਵੰਤ ਮਾਨ ਸਮੇਤ ਲੰਬੀ ਤੋਂ ਕੈਪਟਨ ਅਮਰਿੰਦਰ ਸਿੰਘ ਅਤੇ ਆਪ ਦੇ ਜਰਨੈਲ ਸਿੰਘ ਵੀ ਚੋਣ ਹਾਰ ਗਏ ਹਨ ਉਥੇ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਅਤੇ ਵਿਜੈਇੰਦਰ ਸਿੰਗਲਾ ਨੇ ਬਾਜ਼ੀ ਮਾਰ ਲਈ ਹੈ ਜਿਸ ਤੋਂ ਸਾਫ ਹੈ ਕਿ ਪੰਜਾਬ ਹੋਰ ਚੋਣਾਂ ਦੇ ਬੋਝ ਤੋਂ ਬਚ ਗਿਆ ਹੈ ਅਤੇ ਹੁਣ ਸਿਆਸੀ ਪਾਰਟੀਆਂ ਦਾ ਮੁਕਾਬਲਾ ਜੁਲਾਈ ਵਿੱਚ ਹੋਣ ਵਾਲੀਆਂ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਨਗਰ ਨਿਗਮਾਂ ਦੀ ਚੋਣਾਂ ਦੇਖਣ ਨੂੰ ਮਿਲੇਗਾ।

ਪ੍ਰਸਿੱਧ ਖਬਰਾਂ

To Top