Breaking News

ਯੂਪੀ ‘ਚ ਛਾਈ ਭਾਜਪਾ ਉੱਤਰਾਖੰਡ ‘ਚ ਵੀ ਭਾਜਪਾ ਦਾ ਲਹਿਰਾਇਆ ਝੰਡਾ

ਏਜੰਸੀ,  ਨਵੀਂ ਦਿੱਲੀ, ਪ੍ਰਚੰਡ ਮੋਦੀ ਲਹਿਰ ‘ਤੇ ਸਵਾਰ ਭਾਰਤੀ ਜਨਤਾ ਪਾਰਟੀ ਨੂੰ ਉੱਤਰ ਪ੍ਰਦੇਸ਼ ਤੇ ਉਤਰਾਖੰਡ ਦੇ ਨਤੀਜਿਆਂ ਨੇ ਕੇਸਰੀ ਹੋਲੀ ਖੇਡਣ ਦਾ ਮੌਕਾ ਦੇ ਦਿੱਤਾ ਭਾਜਪਾ ਨੇ ਦੋਵਾਂ ਸੂਬਿਆਂ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਪੰਜ ਸੂਬਿਆਂ ਦੀਆਂ ਚੋਣਾਂ ਦੀ  ਅੱਜ ਹੋਈ ਵੋਟਾਂ ਦੀ ਗਿਣਤੀ ਦੇ ਨਤੀਜਿਆਂ ਵਿੱਚ ਭਾਜਪਾ ਨੇ 403 ਸੀਟਾਂ ਵਾਲੇ ਉੱਤਰ ਪ੍ਰਦੇਸ਼ ਵਿੱਚ 325, ਜਦੋਂ ਕਿ 70 ਸੀਟਾਂ ਵਾਲੇ ਉਤਰਾਖੰਡ ਵਿੱਚ 57 ਸੀਟਾਂ ‘ਤੇ ਜਿੱਤ ਦਰਜ ਕੀਤੀ ਹਾਲਾਂਕਿ ਪੰਜਾਬ ਵਿੱਚ ਉਸ ਨੂੰ ਝਟਕਾ ਲੱਗਾ ਗੋਆ ਤੇ ਮਣੀਪੁਰ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਸਖਤ ਮੁਕਾਬਲਾ ਰਿਹਾ, ਪਰ ਕਿਸੇ ਵੀ ਪਾਰਟੀ ਨੂੰ ਸਪਸ਼ੱਟ ਬਹੁਮਤ ਨਹੀਂ ਮਿਲਿਆ  ਇਸ ਦਰਮਿਆਨ ਉੱਤਰਾਖੰਡ ਵਿੱਚ ਹਾਰ ਤੋਂ ਬਾਅਦ ਮੁੱਖ ਮੰਤਰੀ ਹਰੀਸ਼ ਰਾਵਤ ਨੇ ਸੀਐੱਮ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਰਾਜਪਾਲ ਕੇ. ਕੇ.ਪਾਲ ਨੇ ਅਸਤੀਫ਼ਾ ਸਵੀਕਾਰ ਕਰ ਲਿਆ

ਉੱਤਰ ਪ੍ਰਦੇਸ਼ ਦੀ ਜਨਤਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ  ਇਹ  ਵਿਕਾਸ ਤੇ ਸੁਚੱਜੇ ਸ਼ਾਸਨ ਲਈ ਭਾਜਪਾ ਦੀ ਇਤਿਹਾਸਕ ਜਿੱਤ ਹੈ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਮਾਜ ਦੇ ਸਾਰੇ ਵਰਗਾਂ ਨੇ ਪੂਰਾ ਸਮਰਥਨ ਦਿੱਤਾ ਨੌਜਵਾਨਾਂ ਦਾ ਜ਼ਬਰਦਸਤ  ਸਮਰਥਨ ਮਿਲਣਾ ਉਤਸ਼ਾਹ ਪੂਰਨ ਹੈ ਭਾਜਪਾ ਪ੍ਰਤੀ  ਵਿਸ਼ਵਾਸ ਪ੍ਰਗਟ ਕਰਨ, ਸਮਰਥਨ ਦੇਣ ਤੇ ਪਿਆਰ ਦਰਸਾਉਣ ਲਈ ਭਾਰਤ ਦੀ ਜਨਤਾ ਦਾ  ਧੰਨਵਾਦ ਪ੍ਰਗਟ ਕਰਦਾ ਹਾਂ ਅਮਿਤ ਸ਼ਾਹ, ਪਾਰਟੀ ਦੇ ਸੀਨੀਅਰ ਆਗੂਆਂ, ਸੂਬਾ ਇਕਾਈ ਨੂੰ ਪਾਰਟੀ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ  ਲਈ  ਵਧਾਈ
ਪ੍ਰਧਾਨ ਮੰਤਰੀ,
ਨਰਿੰਦਰ ਮੋਦੀ

ਪ੍ਰਸਿੱਧ ਖਬਰਾਂ

To Top