ਯੂਪੀ ‘ਚ ਭਾਜਪਾ ਦਾ ਪ੍ਰਚਾਰ ਕਰਨਗੇ ਜੋਸ਼ੀ, ਵਰੁਣ ਤੇ ਕਟਿਆਰ

ਸਟਾਰ ਪ੍ਰਚਾਰਕਾਂ ਦੀ ਦੂਜੀ ਸੂਚੀ ਜਾਰੀ
ਏਜੰਸੀ ਨਵੀਂ ਦਿੱਲੀ,
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਚੋਣ ਕਮਿਸ਼ਨ ਨੂੰ ਸੌਂਪੇ ਗਏ ਸਟਾਰ ਪ੍ਰਚਾਰਕਾਂ ਦੀ ਦੂਜੀ ਸੂਚੀ ‘ਚ ਵਰੁਣ ਗਾਂਧੀ, ਮੁਰਲੀ ਮਨੋਹਰ ਜੋਸ਼ੀ ਤੇ ਵਿਨੈ ਕਟਿਆਰ ਵਰਗੇ ਆਗੂਆਂ ਦੇ ਨਾਂਅ ਨੂੰ ਸ਼ਾਮਲ ਕੀਤਾ ਗਿਆ ਹੈ
ਭਾਜਪਾ ਦੇ ਸਟਾਰ ਪ੍ਰਚਾਰਕ ਦੀ ਪਹਿਲੀ ਸੂਚੀ ‘ਚ ਇਨ੍ਹਾਂ ਦੇ ਨਾਂਅ ਸ਼ਾਮਲ ਨਹੀਂ ਕੀਤੇ ਗਏ ਸਨ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਦੂਜੀ ਸੂਚੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ 40 ਆਗੂਆਂ ਦੇ ਨਾਂਅ ਸ਼ਾਮਲ ਕੀਤੇ ਗਏ, ਜੋ 19 ਫਰਵਰੀ ਤੇ 23 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਨਾਲ ਸਬੰਧਿਤ ਹਨ ਜੇਕਰ ਇਸ ਤੋਂ ਬਾਅਦ ਕੋਈ ਨਵੀਂ ਸੂਚੀ ਨਹੀਂ ਸੌਂਪੀ ਜਾਵੇਗੀ, ਉਦੋਂ ਇਹ ਬਾਕੀ ਗੇੜ ਦੀਆਂ ਚੋਣਾਂ ਲਈ ਵੈਧ ਮੰਨੀ ਜਾਵੇਗੀ ਸਟਾਰ ਪ੍ਰਚਾਰਕਾਂ ਦੀ ਇਸ ਸੂਚੀ ‘ਚ ਕੇਂਦਰੀ ਮੰਤਰੀ ਮੇਨਕਾ ਗਾਂਧੀ ਦਾ ਨਾਂਅ ਸ਼ਾਮਲ ਨਹੀਂ ਹੈ, ਹਾਲਾਂਕਿ ਉਨ੍ਹਾਂ ਦਾ ਨਾਂਅ ਪਹਿਲੇ ਦੋ ਗੇੜਾਂ ਦੇ ਸਟਾਂਰ ਪ੍ਰਚਾਰਕਾਂ ਦੀ ਸੂਚੀ ‘ਚ ਸ਼ਾਮਲ ਸੀ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਦੂਜੀ ਸੂਚੀ ‘ਚ ਕੇਂਦਰੀ ਮੰਤਰੀ ਰਾਜਨਾਥ ਸਿੰਘ, ਕਲਰਾਜ ਮਿਸ਼ਰਾ, ਸਮ੍ਰਿਤੀ ਇਰਾਨੀ, ਉਮਾ ਭਾਰਤੀ ਤੇ ਅਰੁਣ ਜੇਤਲੀ ਸਮੇਤ ਸੂਬੇ ਦੇ ਆਗੂਆਂ ਦੇ ਨਾਂਅ ਸ਼ਾਮਲ ਹਨ ਇਸ ਸੂਚੀ ‘ਚ ਸਾਂਸਦ ਯੋਗੀ ਆਦੱਤਿਆਨਾਥ, ਹਾਸਰਸ ਕਲਾਕਾਰ ਰਾਜੂ ਸ੍ਰੀਵਾਸਤਵ ਤੇ ਸਾਂਸਦ ਹੇਮਾਮਾਲਿਨੀ ਦੇ ਨਾਂਅ ਸ਼ਾਮਲ ਹਨ