ਯੂਪੀ : ਛੇਵੇਂ ਗੇੜ ਦੀਆਂ 49 ਸੀਟਾਂ ‘ਤੇ ਚੋਣਾਂ ਅੱਜ

ਏਜੰਸੀ ਲਖਨਊ,
ਪੂਰਬੀ-ਉੱਤਰ ਪ੍ਰਦੇਸ਼ ਦੇ ਗੋਰਖਪੁਰ, ਆਜ਼ਮਗੜ੍ਹ ਸਮੇਤ ਸੱਤ ਜ਼ਿਲ੍ਹਿਆਂ ਦੀਆਂ 49 ਸੀਟਾਂ ‘ਤੇ ਸਖਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਸੂਬਾ ਵਿਧਾਨ ਸਭਾ ਦੇ ਛੇਵੇਂ ਗੇੜ ਲਈ ਵੋਟਾਂ ਸ਼ਨਿੱਚਰਵਾਰ ਸਵੇਰੇ ਸੱਤ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਪੈਣਗੀਆਂ
ਛੇਵੇਂ ਗੇੜ ‘ਚ ਸਪਾ ਮੁਖੀ ਮੁਲਾਇਮ ਸਿੰਘ ਯਾਦਵ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਤੇਜ਼ਤਰਾਰ ਸਾਂਸਦ ਯੋਗੀ ਅਦਿੱਤਿਆਨਾਥ ਦੀ ਹਰਮਨ-ਪਿਆਰਤਾ ਦਾਅ ‘ਤੇ ਲੱਗੀ ਹੈ ਸੱਤ ਜ਼ਿਲ੍ਹਿਆਂ ਦੀਆਂ 49 ਸੀਟਾਂ ਲਈ 635 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਇਸ ‘ਚ 20 ਫੀਸਦੀ ਉਮੀਦਵਾਰਾਂ ਖਿਲਾਫ਼ ਅਪਰਾਧਿਕ ਮਾਮਲੇ ਦਰਜ ਹਨ, ਜਦੋਂਕਿ 25 ਫੀਸਦੀ ਕਰੋੜ ਉਮੀਦਵਾਰ ਹਨ ਮੁੱਖ ਚੋਣ ਅਧਿਕਾਰੀ ਟੀ. ਵਿਅੰਕਟ ਨੇ ਦੱਸਿਆ ਕਿ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਮੁਕੰਮਲ ਕਰਾਉਣ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਸਾਰੇ ਪੋਲਿੰਗ ਬੂਥਾਂ ‘ਤੇ ਵੋਟਰ ਮੁਲਾਜ਼ਮ ਪਹੁੰਚਣੇ ਸ਼ੁਰੂ ਹੋ ਗਏ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹ