Uncategorized

ਯੂਰਪੀਅਨ ਚੈਂਪੀਅਨਸ਼ਿਪ ਦਾ ਸਰਵੋਤਮ ਪਾਵਰਲਿਫ਼ਟਰ ਬਣਿਆ ਮੁਕੇਸ਼

  • ਉਪਲੱਬਧੀ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਬਣਿਆ
  • ਪ੍ਰਤੀਯੋਗਿਤਾ ‘ਚ ਕੁੱਲ ਭਾਰ ਚੁੱਕਣ ਅਤੇ ਡੈਡਲਿਫਟ ‘ਚ ਦੋ ਸੋਨ ਤਮਗੇ ਜਿੱਤੇ

ਸਵੇਟਜਿੰਗੋਨ (ਜਰਮਨੀ) ਦ੍ਰੋਣਾਚਾਰਿਆ ਐਵਾਰਡੀ ਭੁਪਿੰਦਰ ਧਵਨ ਦੇ ਚੇਲੇ ਮੁਕੇਸ਼ ਸਿੰਘ ਇੱਥੇ ਯੂਰਪੀਅਨ ਪਾਵਰਲਿਫਟਿੰਗ ਚੈਂਪੀਅਨਸ਼ਿਪ ‘ਚ ਸਰਵੋਤਮ ਪਾਵਰਲਿਫ਼ਟਰ ਬਣ ਗਿਆ ਹੈ ਵਰਲਡ ਪਾਵਰਲਿਫ਼ਟਿੰਗ ਯੂਨੀਅਨ ਨੇ ਮੁਕੇਸ਼ ਨੂੰ ਸਰਵੋਤਮ ਪਾਵਰਲਿਫ਼ਟਰ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਮੁਕੇਸ਼ ਇਹ ਉਪਲੱਬਧੀ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ ਮੁਕੇਸ਼ ਨੇ ਪ੍ਰਤੀਯੋਗਿਤਾ ‘ਚ ਕੁੱਲ ਭਾਰ ਚੁੱਕਣ ਅਤੇ ਡੈਡਲਿਫਟ ‘ਚ ਦੋ ਸੋਨ ਤਮਗੇ ਜਿੱਤੇ ਇਸ ਤਰ੍ਹਾਂ ਉਹ ਪ੍ਰਤੀਯੋਗਿਤਾ ‘ਚ ਦੋ ਸੋਨ ਜਿੱਤਣ ਅਤੇ ਸਰਵੋਤਮ ਪਾਵਰਲਿਫ਼ਟਰ ਬਣਨ ਵਾਲਾ ਪਹਿਲਾ ਭਾਰਤੀ ਬਣ ਗਿਆ ਮੁਕੇਸ਼ ਨੇ ਪ੍ਰਤੀਯੋਗਿਤਾ ‘ਚ ਰਾ ਕੈਟੇਗਰੀ ‘ਚ ਕੁੱਲ 750 ਕਿਲੋਗ੍ਰਾਮ ਭਾਰ ਚੁੱਕਿਆ ਜੋ ਚੈਂਪੀਅਨਸ਼ਿਪ ‘ਚ ਕਿਸੇ ਵੀ ਪਾਵਰਲਿਫ਼ਟਰ ਵੱਲੋਂ ਚੁੱਕਿਆ ਗਿਆ ਸਭ ਤੋਂ ਜਿਆਦਾ ਭਾਰ ਰਿਹਾ ਉਸ ਨੇ ਪਿਛਲੇ ਸਾਲ ਇੰਗਲੈਂਡ ‘ਚ ਇਸੇ ਚੈਂਪੀਅਨਸ਼ਿਪ ‘ਚ ਕੁੱਲ 720 ਕਿਗ੍ਰਾ ਭਾਰ ਚੁੱਕਿਆ ਸੀ ਅਤੇ ਇਸ ਵਾਰ ਉਸ ਨੇ ਉਸ ਤੋਂ 30 ਕਿਗ੍ਰਾ ਜਿਆਦਾ 750 ਕਿਗ੍ਰਾ ਭਾਰ
ਚੁੱਕ ਲਿਆ ਮੁਕੇਸ਼ ਨੇ ਸਕਵੇਟ ‘ਚ 280 ਕਿਗ੍ਰਾ, ਬੈਂਚ ਪ੍ਰੈੱਸ ‘ਚ 185 ਕਿਗ੍ਰਾ ਅਤੇ ਡੈਡਲਿਫਟ ‘ਚ 285 ਕਿਗ੍ਰਾ ਭਾਰ ਚੁੱਕਿਆ ਇਸ ਤਰ੍ਹਾਂ ਉਸ ਨੇ ਕੁੱਲ 750 ਕਿਗ੍ਰਾ ਭਾਰ ਚੁੱਕ ਕੇ ਰਾ ਪਾਵਰਲਿਫ਼ਟਿੰਗ ‘ਚ ਕਿਸੇ ਭਾਰਤੀ ਵੱਲੋਂ ਨਵਾਂ ਰਿਕਾਰਡ ਬਣਾ ਦਿੱਤਾ

ਪ੍ਰਸਿੱਧ ਖਬਰਾਂ

To Top