ਕੁੱਲ ਜਹਾਨ

ਯੂਰੋ ਕੱਪ ‘ਤੇ ਅੱਤਵਾਦੀ ਹਮਲੇ ਦੀ ਸ਼ੰਕਾ: ਅਮਰੀਕਾ

ਵਾਸ਼ਿੰਗਟਨ, (ਏਜੰਸੀ) ਅਮਰੀਕਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਫਰਾਂਸ ‘ਚ ਹੋਣ ਵਾਲੇ ਯੂਰੋ ਫੁੱਟਬਾਲ ਕੱਪ ‘ਤੇ ਅੱਤਵਾਦੀ ਹਮਲੇ ਹੋਣ ਦੀ ਸ਼ੰਕਾ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਗਰਮੀਆਂ ਦੇ ਮਹੀਨਿਆਂ ‘ਚ ਵੱਡੀ ਗਿਣਤੀ ‘ਚ ਸੈਲਾਨੀ ਯੂਰਪ ਜਾ ਰਹੇ ਹਨ ਅਜਿਹੇ ਸਮੇਂ ਟੂਰਨਾਮੈਂਟ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹੋ ਸਕਦਾ ਹੈ ਯੂਰੋ ਕੱਪ ਇਸ ਵਾਰ 10 ਜੂਨ ਤੋਂ 10 ਜੁਲਾਈ ਤੱਕ ਫਰਾਂਸ ਦੇ ਵੱਖ-ਵੱਖ ਸਥਾਨਾਂ ‘ਤੇ ਹੋਵੇਗਾ ਯੂਰੋ ਕੱਪ ਦੌਰਾਨ ਪੈਰਿਸ ‘ਚ 10 ਲੱਖ ਤੋਂ ਜ਼ਿਆਦਾ ਵਿਦੇਸ਼ੀ ਦਰਸ਼ਕਾਂ ਦੇ ਆਉਣ ਦੀ ਸੰਭਾਵਨਾ ਹੈ

ਪ੍ਰਸਿੱਧ ਖਬਰਾਂ

To Top