ਰਨਵੇ ਖਾਲੀ ਹੋਣ ਤੋਂ ਪਹਿਲਾਂ ਹੀ ਦੂਸਰੇ ਨੇ ਭਰੀ ਉਡਾਨ, ਵਾਲ-ਵਾਲ ਬਚੇ 319 ਮੁਸਾਫਰ

ਟਲ ਗਿਆ ਵੱਡਾ ਜਹਾਜ਼ ਹਾਦਸਾ,
ਇੰਡੀਗੋ ਤੇ ਸਪਾਈਸਜੇਟ ਦੇ ਸਨ ਜਹਾਜ਼
ਏਜੰਸੀ
ਨਵੀਂ ਦਿੱਲੀ/ ਅਹਿਮਦਾਬਾਦ
ਗੁਜਰਾਤ ਦੇ ਅਹਿਮਦਾਬਾਦ ਸਥਿੱਤ ਸਰਦਾਰ ਵੱਲਭ ਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ‘ਤੇ ਸ਼ੁੱਕਰਵਾਰ ਰਾਤ ਏਟੀਸੀ ਦੀ ਚੌਕਸੀ ਨਾਲ ਵੱਡਾ ਹਾਦਸਾ ਟਲ ਗਿਆ, ਜਿਸ ‘ਚ ਇੱਕ ਜਹਾਜ਼ ਨੇ ਰਨਵੇ ਖਾਲੀ ਕਰਨ ਤੋਂ ਪਹਿਲਾਂ ਹੀ ਦੂਜੇ ਜਹਾਜ਼ ਨੇ ਉਡਾਨ ਭਰਨ ਲਈ ਰਨਵੇ ‘ਤੇ ਦੌੜਨਾ ਸ਼ੁਰੂ ਕਰ ਦਿੱਤਾ ਸੀ ਦੋਵੇਂ ਜਹਾਜ਼ਾਂ ‘ਚ ਪਾਇਲਟ ਟੀਮ ਦੇ ਮੈਂਬਰਾਂ ਤੋਂ ਇਲਾਵਾ ਕੁੱਲ 319 ਯਾਤਰੀ ਸਵਾਰ ਸਨ ਇੱਕ ਜਹਾਜ਼ ਸਪਾਈਸ ਜੈਟ ਦਾ ਸੀ, ਜਿਸ ‘ਚ 146 ਯਾਤਰੀ ਸਵਾਰ ਸਨ ਜਦੋਂਕਿ ਦੂਜਾ ਜਹਾਜ਼ ਇੰਡੀਗੋ ਸੀ, ਜਿਸ ‘ਚ 173 ਯਾਤਰੀ ਸਵਾਰ ਸਨ ਏਅਰਲਾਈਨਜ਼ਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਰਾਤ ਲਗਭਗ 9 ਵਜੇ ਇੰਡੀਗੋ ਦੀ ਬੰਗਲੌਰ ਤੋਂ ਅਹਿਮਦਾਬਾਦ ਆ

ਰਹੀ ਉਡਾਨ ਨੰਬਰ 6ਈ-1156 ਨੇ ਹਵਾਈ ਅੱਡੇ ‘ਤੇ ਲੈਂਡ ਕੀਤਾ ਸੀ ਤੇ ਏਅਰ ਟਰੈਫਿਕ ਕੰਟਰੋਲ (ਏਟੀਸੀ) ਨੇ ਉਸ ਰਨਵੇ ਦੇ ਆਖਰ ‘ਚ ਸਥਿੱਤ ਟੈਕਸੀਵੇ ਏ ਤੋਂ ਹੋ ਕੇ ਜਾਂਦੇ ਹੋਏ ਰਨਵੇ ਖਾਲੀ ਕਰਨ ਦਾ ਨਿਰਦੇਸ਼ ਦਿੱਤਾ ਸੀ ਇਸ ਦਰਮਿਆਨ ਏਟੀਸੀ ਨੇ ਸਪਾਈਸਜੈਟ ਦੀ ਅਹਿਮਦਾਬਾਦ ਤੋਂ ਦਿੱਲੀ ਜਾ ਰਹੀ ਉੱਡਾਨ ਨੰਬਰ ਐਸਜੀ-912 ਨੂੰ ਰਨਵੇ ‘ਤੇ ਉੱਡਾਨ ਭਰਨ ਦੀ ਇਜ਼ਾਜਤ ਦੇ ਦਿੱਤੀ ਸੂਤਰਾਂ ਦਾ ਕਹਿਣਾ ਹੈ ਕਿ ਇੰਡੀਗੋ ਦੇ ਪਾਇਲਟ ਏਟੀਸੀ ਨੂੰ ਦੱਸਿਆ ਕਿ ਉਸ ਨੇ ਰਨਵੇ ਖਾਲੀ ਕਰ ਦਿੱਤਾ ਹੈ ਇਸ ਤੋਂ ਬਾਅਦ ਹੀ ਸਪਾਈਸਜੈਟ ਨੂੰ ਉੱਡਾਨ ਭਰਨ ਦੀ ਆਗਿਆ ਦਿੱਤੀ ਗਈ
ਇੰਡੀਗੋ ਦੇ ਬੁਲਾਰੇ ਨੇ ਦੱਸਿਆ ਕਿ ਹਾਲਾਂਕਿ, ਟੈਕਸੀਵੇ ‘ਤੇ ਕੁਝ ਖਰਗੋਸ਼ਾਂ ਦੇ ਆ ਜਾਣ ਨਾਲ ਜਹਾਜ਼ ਨੂੰ ਰਸਤੇ ‘ਚ ਹੀ ਰੁਕਣਾ ਪਿਆ ਤੇ ਉਸਦਾ ਅਗਲਾ ਹਿੱਸਾ ਟੈਕਸੀਵੇ ‘ਤੇ ਅਤੇ ਪਿਛਲਾ ਹਿੱਸਾ ਰਨਵੇ ‘ਤੇ ਰਹਿ ਗਿਆ ਇੱਧਰ ਸਪਾਈਸਜੇਟ ਦੇ ਜਹਾਜ਼ ਬੋਇੰਗ 737-700 ਨੇ ਰਨਵੇ ਦੇ ਦੂਜੇ ਪਾਸਿਓਂ ਉੱਡਾਨ ਭਰਨ ਦੇ ਲਈ ਰਨਵੇ ‘ਤੇ ਦੌੜਨਾ ਸ਼ੁਰੂ ਕਰ ਦਿੱਤਾ ਸੀ ਉਦੋਂ ਏਟੀਸੀ ਦੀ ਨਜ਼ਰ ਇੰਡੀਗੋ ਦੇ ਜਹਾਜ਼ ਦੇ ਰਨਵੇ ‘ਤੇ ਰਹਿ ਰਹੇ ਪਿਛਲੇ ਹਿੱਸੇ ‘ਤੇ ਪਈ ਤੇ ਉਸਨੇ ‘ਹੋਲਡ ਪੋਜੀਸ਼ਨ’ ਬੋਲ ਕੇ ਸਪਾਈਸ ਜੇਟ ਦੇ ਪਾਇਲਟਾਂ ਨੂੰ ਰੁਕਣ ਦਾ ਨਿਰਦੇਸ਼ ਦਿੱਤਾ ਸਪਾਈਸਜੇਟ ਦੇ ਪਾਇਲਟਾਂ ਨੇ ਐਮਰਜੈਂਸੀ ਬ੍ਰੇਕ ਲਾ ਕੇ ਜਹਾਜ਼ ਨੂੰ ਰੋਕ ਲਿਆ ਤੇ ‘ਬੇ’ ‘ਚ ਵਾਪਸ ਲੈ ਆਏ ਇਸ ਤਰ੍ਹਾਂ ਇੱਕ ਸੰਭਾਵਿਤ ਹਾਦਸਾ ਟਲ ਗਿਆ
ਸਪਾਈਸ ਜੇਟ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਾਇਲਟ ਹਮੇਸ਼ਾ ਏਟੀਸੀ ਦੇ ਨਿਰਦੇਸ਼ਾਂ ਦਾ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਸਨ ਤੇ ਇਸ ਤਰ੍ਹਾਂ ਏਟੀਸੀ ਤੇ ਉਨ੍ਹਾਂ ਦੇ ੍ਰਪਾਇਲਟਾਂ ਨੇ ਕੋਈ ਹਾਦਸਾ ਹੋਣੋਂ ਬਚਾ ਲਿਆ ਇੰਡੀਗੋ ਦੇ ਬੁਲਾਰੇ ਨੇ ਦੱਸਿਆ ਕਿ ਦੋਵੇਂ ਜਹਾਜ਼ਾਂ ਦਰਮਿਆਨ ਕਾਫ਼ੀ ਦੂਰੀ ਸੀ ਤੇ ਟਕਰਾਉਣ ਵਰਗੀ ਕੋਈ ਸਥਿਤੀ ਪੈਦਾ ਨਹੀਂ ਹੋਈ ਸੀ ਉਸਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਨਿਆਮਕ (ਨਾਗਰ ਜਹਾਜ਼ ਡਾਇਰੈਕਟੋਰੇਟ) ਨੂੰ ਦੇ ਦਿੱਤੀ ਗਈ ਹੈ