Breaking News

ਰਬਾਦਾ-ਸ਼ਮਸੀ ਹੱਥੋਂ ਸ਼੍ਰੀਲੰਕਾ ਨਿਪਟਿਆ,ਦੱ.ਅਫਰੀਕਾ ਜਿੱਤਿਆ

ਕੈਗਿਸੋ ਰਬਾਦਾ (41 ਦੌੜਾਂ ‘ਤੇ 4 ਵਿਕਟਾਂ) ਅਤੇ ਚਾਈਨਾਮੈਨ ਗੇਂਦਬਾਜ਼ ਤਬਰੇਜ਼ ਸ਼ਮਸੀ (33 ਦੌੜਾਂ ‘ਤੇ 4 ਵਿਕਟਾਂ)

ਦਾਂਬੁਲਾ, 29 ਜੁਲਾਈ

 

ਤੇਜ਼ ਗੇਂਦਬਾਜ਼ ਕੈਗਿਸੋ ਰਬਾਦਾ (41 ਦੌੜਾਂ ‘ਤੇ 4 ਵਿਕਟਾਂ) ਅਤੇ ਚਾਈਨਾਮੈਨ ਗੇਂਦਬਾਜ਼ ਤਬਰੇਜ਼ ਸ਼ਮਸੀ (33 ਦੌੜਾਂ ‘ਤੇ 4 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਦੱਖਣੀ ਅਫ਼ਰੀਕਾ ਨੇ ਸ਼੍ਰੀਲੰਕਾ ਨੂੰ ਪਹਿਲੇ ਇੱਕ ਰੋਜ਼ਾ ‘ਚ ਪੰਜ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ
ਦੱਖਣੀ ਅਫ਼ਰੀਕਾ ਨੇ ਟੈਸਟ ਲੜੀ ‘ਚ 0-2 ਨਾਲ ਮਿਲੀ ਹਾਰ ਨੂੰ ਪਿੱਛੇ ਛੱਡਦੇ ਹੋਏ ਇੱਕ ਰੋਜ਼ਾ ਲੜੀ ‘ਚ ਚੰਗੀ ਸ਼ੁਰੂਆਤ ਕੀਤੀ ਰਬਾਦਾ ਅਤੇ ਸ਼ਮਸੀ ਦੇ ਦਮ ‘ਤੇ ਦੱਖਣੀ ਅਫ਼ਰੀਕਾ ਨੇ ਸ਼੍ਰੀਲੰਕਾ ਨੂੰ 34.3 ਓਵਰਾਂ ‘ਚ ਸਿਰਫ਼ 193 ਦੌੜਾਂ ‘ਤੇ ਨਿਪਟਾ ਦਿਤਾ ਦੱਖਣੀ ਅਫ਼ਰੀਕਾ ਨੇ 31 ਓਵਰਾਂ ‘ਚ ਪੰਜ ਵਿਕਟਾਂ ‘ਤੇ 196 ਦੌੜਾਂ ਬਣਾ ਕੇ ਸੌਖੀ ਜਿੱਤ ਹਾਸਲ ਕਰ ਲਈ ਸ਼ਮਸੀ ਨੂੰ ਉਸਦੀ ਸ਼ਾਨਦਾਰ ਗੇਂਦਬਾਜ਼ੀ ਲਈ ਮੈਨ ਆਫ਼ ਦ ਮੈਚ ਅਵਾਰਡ ਦਿੱਤਾ ਗਿਆ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top