ਰਵੀ ਸਿੱਧੂ ਦਾ ਕਸੌਲੀਵਾਲਾ ਬੰਗਲਾ ਜ਼ਬਤ

ਏਜੰਸੀ ਸੋਲਨ,
ਰੱਖਿਆ ਆਫਤਾ ਅੰਬਾਲਾ ਤੇ ਫੌਜੀ ਪ੍ਰਸ਼ਾਸਨ ਕਸੌਲੀ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਵਿੰਦਰਪਾਲ ਸਿੰਘ ਸਿੱਧੂ ਦੇ ਕਸੌਲੀ ਛਾਉਣੀ ਸਥਿੱਤ ਬੰਗਲੇ ਨੂੰ ਐਕਵਾਇਰ ਕਰ ਲਿਆ ਇਸ ਨੂੰ ਕਬਜ਼ੇ ‘ਚ ਲੈਣ ਦੀ ਪ੍ਰਕਿਰਿਆ ਤੋਂ ਬਾਅਦ ਸ਼ਨਿੱਚਰਵਾਰ ਦੇਰ ਸ਼ਾਤ ਜਬਤ ਕਰ ਲਿਆ ਗਿਆ ਰੱਖਿਆ ਸੰਪਦਾ ਅੰਬਾਲਾ ਤੇ ਫੌਜ ਪ੍ਰਸ਼ਾਸਨ ਨੇ ਮਾਲੀਆ ਵਿਭਾਗ ਸਮੇਤ ਹੋਰ ਵਿਭਾਗੀ ਅਧਿਕਾਰੀਆਂ
ਦੀ ਮੌਜ਼ੂਦਗੀ ‘ਚ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ ਗਿਆ 0.48 ਏਕੜ ਜ਼ਮੀਨ ‘ਤੇ ਆਲੀਸ਼ਾਨ ਬੰਗਲਾ ਤੇ ਕੁਝ ਹਿੱਸਾ ਖਾਲੀ ਵੀ ਸੀ  ਇਸਦੀ ਕੀਮਤ ਕਰੋੜਾਂ ‘ਚ ਦੱਸੀ ਜਾ ਰਹੀ ਹੈ ਇਹ ਬੰਗਲਾ ਲਗਭਗ ਦਸ ਸਾਲਾਂ ਤੋਂ ਬੰਦ ਪਿਆ ਸੀ ਮੈਸੋਨਿਕ ਲਾਜ ਨਾਂਅ ਦੇ ਇਸ ਬੰਗਲੇ ਨੂੰ ‘ਭੂਤ ਬੰਗਲੇ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ ਦੱਸਿਆ ਜਾਂਦਾ ਹੈ ਕਿ ਸਿੱਧੂ ਨੇ ਇਹ ਜ਼ਮੀਨ ਲੋਕਾਂ ਨੂੰ ਰੁਜ਼ਗਾਰ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਖਰੀਦੀ ਸੀ, ਪਰ ਦੱਸੇ ਗਏ ਮਕਸਦ ਦੇ ਉਲਟ ਇਸ ਨੂੰ ਨਿੱਜੀ ਹਿੱਤ ਲਈ ਵਰਤਦਿਆਂ ਆਲੀਸ਼ਾਨ ਬੰਗਲਾ ਵੀ ਤਿਆਰ ਕਰ ਦਿੱਤਾ ਲਗਭਗ ਦਸ ਸਾਲਾਂ ਤੋਂ ਇਹ ਬੰਗਲਾ ਬੰਦ ਪਿਆ ਹੋਇਆ ਹੈ ਹੁਣ ਫੌਜ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਇਸ ਬੰਗਲੇ ਸਮੇਤ ਆਲੇ-ਦੁਆਲੇ ਦੀਆਂ ਸਾਰੀਆਂ ਜ਼ਮੀਨਾਂ ਨੂੰ ਕਬਜ਼ੇ ‘ਚ ਲੈ ਲਿਆ ਇਸ ਕਾਰਵਾਈ ਦੌਰਾਨ ਭੂ-ਸੌਦਿਆਂ ਨਾਲ ਜੁੜੇ ਕਈ ਹੋਰ ਵਿਅਕਤੀਆਂ ‘ਚ ਵੀ ਹੜਕੰਪ ਦੀ ਸਥਿਤੀ ਰਹੀ ਐੱਸਐੱਸਓ ਲੈਂਡ ਸਟੇਸ਼ਨ ਹੈੱਡਕੁਆਰਟਰ ਕਸੋਲੀ, ਛਾਉਣੀ ਪਰਿਸ਼ਦ ਕਸੌਲੀ, ਐੱਮਈਐੱਸ ਕਸੌਲੀ, ਰੱਖਿਆ ਆਫ਼ਤਾ ਅੰਬਾਲਾ ਕਸੌਲੀ ਤਹਿਸੀਲ ਪ੍ਰਸ਼ਾਸਨ ਤੇ ਪੁਲਿਸ ਦੀ ਮੌਜ਼ੂਦਗੀ ‘ਚ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ ਗਿਆ ਹਾਲਾਂਕਿ ਸਵੇਰ ਤੋਂ ਕਿਸੇ ਨੂੰ ਵੀ ਇਸ ਕਾਰਵਾਈ ਦੀ ਸੂਚਨਾ ਤੱਕ ਨਹੀਂ ਸੀ ਦੁਪਹਿਰ ਤੋਂ ਪਹਿਲਾਂ ਜਿਵੇਂ ਹੀ ਅਧਿਕਾਰੀਆਂ ਦੀ ਟੀਮ ਬੰਗਲੇ ਵੱਲ ਵਧੀ ਤਾਂ ਲੋਕ ਸਮਝ ਗਏ ਡੀਈਓ ਅੰਬਾਲਾ ਤੋਂ ਅਧਿਕ੍ਰਤ ਅਧਿਕਾਰੀ ਤੇਜੇਂਦਰ ਦੱਤ ਫੁਲਾਰਾ ਨੇ ਕਿਹਾ ਕਿ ਕਸੌਲੀ ‘ਚ ਇਹ ਕਾਰਵਾਈ ਕੀਤੀ ਗਈ ਹੈ ਇਸਦੇ ਲਈ ਪੁਲਿਸ ਤੇ ਸੋਲਨ ਤੋਂ ਮਾਲਿਆ ਵਿਭਾਗ ਦੇ ਅਧਿਕਾਰੀਆਂ ਦੀ ਵੀ ਮੱਦਦ ਲਈ ਗਈ