ਰਾਈਜਿੰਗ ਸਟਾਰ: ਅਨਮੋਲ ਇੰਸਾਂ ਪਹੁੰਚਿਆ ਦੂਜੇ ਰਾਊਂਡ ‘ਚ

ਰਾਮ ਸਰੂਪ ਪੰਜੋਲਾ ਸਨੌਰ 
ਪਿਛਲੇ ਸਾਲ ਪੰਜਾਬੀ ਚੈਨਲ ਐਮ ਐਚ-1 ਦੇ ਪ੍ਰੋਗ੍ਰਾਮ ਨਿੱਕੀ ਅਵਾਜ ਪੰਜਾਬ ਦੀ ‘ਚ ਆਪਣੀਆਂ ਸੁਰਾਂ ਬਿਖੇਰ ਕੇ ਪਹਿਲੇ ਸਥਾਨ ‘ਤੇ ਪਹੁੰਚਣ ਤੋਂ ਬਾਅਦ 12 ਫਰਵਰੀ ਨੂੰ ਕਲਰ ਟੀਵੀ ਸ਼ੋਅ ਦੇ ਰਾਈਜਿੰਗ ਸਟਾਰ  ‘ਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਵੱਲੋਂ ਮਿਲੀ 94 ਪ੍ਰਤੀਸ਼ਤ ਵੋਟਿੰਗ ਨਾਲ ਕਲਰ ਟੀਵੀ ਦੇ ਰਾਈਜਿੰਗ ਸਟਾਰ ਸ਼ੋਅ ਦੇ ਦੂਜੇ ਰਾਊਂਡ ‘ਚ ਪਹੁੰਚਿਆ ਅਨਮੋਲ ਇੰਸਾਂ ਹੁਣ 5 ਮਾਰਚ ਨੂੰ ਰਾਤ 9 ਵਜੇ ਆਪਣੀਆਂ ਸੁਰਾਂ ਬਿਖੇਰੇਗਾ
ਇਸ ਸਬੰਧੀ ਅਨਮੋਲ ਇੰਸਾਂ ਨੇ ਦਰਸ਼ਕਾਂ ਨੂੰ ਵੱਧ ਤੋਂ ਵੱਧ ਵੋਟਿੰਗ ਕਰਨ ਦੀ ਅਪੀਲ ਕੀਤੀ ਹੈ ਅਨਮੋਲ ਇੰਸਾਂ ਸ਼ਰਮਾ ਪੁੱਤਰ ਬਲਵਿੰਦਰ ਪਾਲ ਇੰਸਾਂ ਵਾਸੀ ਬਹਾਦਰਗੜ੍ਹ ਜ਼ਿਲ੍ਹਾ ਪਟਿਆਲਾ ਦਾ ਕਹਿਣਾ ਹੈ ਕਿ ਅੱਜ ਉਹ ਜੋ ਕੁਝ ਵੀ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬਦੌਲਤ ਹੈ