ਸੰਪਾਦਕੀ

ਰਾਖਵਾਂਕਰਨ ਬਾਰੇ ਨਵੀਂ ਸੋਚ ਜ਼ਰੂਰੀ

ਸਰਕਾਰ ਦੀ ਸਖ਼ਤੀ ਦੇ ਬਾਵਜ਼ੂਦ ਹਰਿਆਣਾ ‘ਚ ਜਾਟ ਅੰਦੋਲਨਕਾਰੀ ਆਪਣੀਆਂ ਮੰਗਾਂ ਦੇ ਹੱਕ ‘ਚ ਅੜੇ ਹੋਏ ਹਨ ਪ੍ਰਸ਼ਾਸਨ ਵੱਲੋਂ ਅੰਦੋਲਨ ਲਈ ਟੈਂਟ ਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਫ਼ਿਰ ਵੀ ਅੰਦੋਲਨਕਾਰੀ ਝੁਕਦੇ ਨਜ਼ਰ ਨਹੀਂ ਆ ਰਹੇ ਲੰਮੇ ਸਮੇਂ ਤੋਂ ਸ਼ਾਂਤਮਈ ਚਲਦੇ ਆ ਰਹੇ ਇਸ ਸੂਬੇ ‘ਚ ਰਾਖਵਾਂਕਰਨ ਦੇ ਨਾਂਅ ‘ਤੇ ਅਪਰੈਲ ਮਹੀਨੇ ‘ਚ ਹੋਈ ਹਿੰਸਾ ਸੂਬੇ ਦੀਆਂ ਮਹਾਨ ਪਰੰਪਰਾਵਾਂ ‘ਤੇ ਦਾਗ ਸਾਬਤ ਹੋਈ ਹੈ ਅਦਾਲਤ ਵੱਲੋਂ ਵਾਰ-ਵਾਰ ਜਾਟ ਰਾਖਵਾਂਕਰਨ ਦੀ ਮੰਗ ਨਕਾਰੇ ਜਾਣ ਤੋਂ ਸਪੱਸ਼ਟ ਹੈ ਕਿ ਇਸ ਭਾਈਚਾਰੇ ਨੂੰ ਸਮੇਂ ਦੀ ਨਬਜ਼ ਜ਼ਰੂਰ ਪਛਾਣਨੀ ਚਾਹੀਦੀ ਹੈ ਸਭ ਤੋਂ ਪਹਿਲਾਂ ਤਾਂ ਜਾਟ ਸਭਾਵਾਂ ਨੂੰ ਆਪਣੀ ਸਭ ਤੋਂ ਵੱਡੀ ਇਕਾਈ ਆਲ ਇੰਡੀਆ ਜਾਟ ਮਹਾਂ ਸਭਾ ਤੋਂ ਮਾਰਗਦਰਸ਼ਨ ਲੈਣਾ ਚਾਹੀਦਾ ਹੈ ਮਹਾਂਸਭਾ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਹੀ ਮੀਡੀਆ ‘ਚ ਵਾਰ-ਵਾਰ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਸਿਰਫ਼ ਗਰੀਬ ਜੱਟਾਂ/ਜਾਟਾਂ ਲਈ ਸਮੱਰਥਨ ਚਾਹੁੰਦੇ ਹਨ ਉਨ੍ਹਾਂ ਦਾ ਇਹ ਤਰਕ ਵੀ ਜਾਇਜ਼ ਹੈ ਕਿ ਇਕੱਲੇ ਪੰਜਾਬ ਵਿੱਚੋਂ ਹੀ ਦਸ ਹਜ਼ਾਰ ਜੱਟ ਪਰਿਵਾਰ ਅਜਿਹੇ ਹਨ ਜਿਨ੍ਹਾਂ ਕੋਲ ਇੱਕ ਏਕੜ ਵੀ ਜ਼ਮੀਨ ਨਹੀਂ ਅਮਰਿੰਦਰ ਸਿੰਘ ਕ੍ਰੀਮੀਲੇਅਰ ਨੂੰ ਰਾਖਵਾਂਕਰਨ ਨਾ ਦੇਣ ਦੀ ਵਕਾਲਤ ਕੀਤੀ ਹੈ ਪੂਰੇ ਦੇਸ਼ ਅੰਦਰ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਇਸ ਗੱਲ ‘ਤੇ ਸਹਿਮਤ ਹੁੰਦੀਆਂ ਨਜ਼ਰ ਆ ਰਹੀਆਂ ਹਨ ਕਿ ਉੱਚ ਵਰਗ ਦੇ ਗਰੀਬਾਂ ਨੂੰ ਰਾਖਵਾਂਕਰਨ ਦੀ ਜ਼ਰੂਰਤ ਹੈ ਗੁਜਰਾਤ ਸਰਕਾਰ ਵੱਲੋਂ ਉੱਚ ਵਰਗਾਂ ਦੇ ਪੱਛੜੇ ਲੋਕਾਂ ਲਈ 10 ਫੀਸਦੀ ਰਾਖਵਾਂਕਰਨ ਦਾ ਫੈਸਲਾ ਇਸ ਮਾਮਲੇ ‘ਚ ਇੱਕ ਵਧੀਆ ਮਿਸਾਲ ਹੈ ਗੁਜਰਾਤ ਦੇ ਪਾਟੀਦਾਰ ਅੰਦੋਲਨ ਦੇ ਆਗੂ ਵੀ ਸੂਬਾ ਸਰਕਾਰ ਦੇ ਫੈਸਲੇ ਨਾਲ ਸਹਿਮਤ ਹੁੰਦੇ ਜਾਪ ਰਹੇ ਹਨ ਜੇਕਰ ਵੀ.ਪੀ. ਸਿੰਘ ਸਰਕਾਰ ਵੇਲੇ ਰਾਖਵਾਂਕਰਨ ਖਿਲਾਫ ਕੀਤੇ ਗਏ ਅੰਦੋਲਨ ਦਾ ਸਮਾਂ ਚੇਤੇ ਕੀਤਾ ਜਾਵੇ ਤਾਂ ਜਾਟ ਭਾਈਚਾਰਾ ਜਾਤੀ ਆਧਾਰਤ ਰਾਖਵਾਂਕਰਨ ਕਰਨ ਦਾ ਵਿਰੋਧ ਕਰਨ ਵਾਲਿਆਂ ‘ਚ ਸ਼ਾਮਲ ਸੀ ਉਦੋਂ ਸਾਰਾ ਦੇਸ਼ ਜਾਤੀ ਆਧਾਰਤ ਰਾਖਵਾਂਕਰਨ ਦੇ ਵਿਰੋਧ ‘ਚ ਬਲ਼ ਉੱਠਿਆ ਸੀ ਉਸ ਤੋਂ ਬਾਦ ਹੀ ਇਹ ਵਿਚਾਰ ਪੂਰੇ ਦੇਸ਼ ਅੰਦਰ ਆਪਣੀਆਂ ਜੜ੍ਹਾਂ ਜਮਾਉਣ ਲੱਗਾ ਸੀ ਕਿ ਉੱਚ ਵਰਗਾਂ ਦੇ ਪੱਛੜਿਆਂ ਲਈ ਰਾਖਵਾਂਕਰਨ ਦਾ ਪ੍ਰਬੰਧ ਹੋਵੇ ਕਦੇ ਉੱਚ ਵਰਗਾਂ ਦੀ ਵਿਰੋਧੀ ਮੰਨੀ ਜਾਣ ਵਾਲੀ ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਹੁੰਦਿਆਂ ਉੱਚ ਜਾਤੀਆਂ ਦੇ ਗਰੀਬਾਂ ਲਈ ਰਾਖਵਾਂਕਰਨ ਦੀ ਹਮਾਇਤ ਕੀਤੀ ਹੈ ਇਸ ਲਈ ਜਾਤੀ ਆਧਾਰਤ ਰਾਖਵਾਂਕਰਨ ਦੇ ਵਿਰੋਧੀ ਰਹੇ ਜਾਟ ਭਾਈਚਾਰੇ ਨੂੰ ਹੁਣ ਸਿਰਫ਼ ਜਾਤੀ ਦੇ ਨਾਂਅ ‘ਤੇ ਰਾਖਵਾਂਕਰਨ ਦੀ ਮੰਗ ਕਰਕੇ ਆਪਣੇ ਪੁਰਾਣੇ ਸਟੈਂਡ ਨੂੰ ਰੱਦ ਨਹੀਂ ਕਰਨਾ ਚਾਹੀਦਾ ਅਜਿਹੀ ਮੰਗ ਆਂਧਰਾ ਪ੍ਰਦੇਸ਼ ‘ਚ ਖੇਤੀ ਕਰਨ ਵਾਲੇ ਅਤੇ ਜ਼ਿਆਦਾਤਰ ਖੁਸ਼ਹਾਲ ਕਾਪੂ ਭਾਈਚਾਰੇ ਨੇ ਕਰਨੀ ਸ਼ੁਰੂ ਕਰ ਦਿੱਤੀ ਸੀ ਰਾਜਸਥਾਨ ਅੰਦਰ ਵੀ ਰਾਜਨੀਤੀ ਦੇ ਉਦੇਸ਼ ਨਾਲ ਜਾਟਾਂ, ਗੁੱਜਰਾਂ ਨੂੰ ਰਾਖਵਾਂਕਰਨ ਦਿੱਤਾ ਗਿਆ ਇਸ ਗੱਲ ‘ਚ ਕੋਈ ਦੋ ਰਾਵਾਂ ਨਹੀਂ ਕਿ ਖੇਤੀ ਧੰਦਾ ਬਦਹਾਲੀ ‘ਚੋਂ ਗੁਜ਼ਰ ਰਿਹਾ ਹੈ ਜਾਟ ਭਾਈਚਾਰੇ ਦਾ ਜੱਦੀ ਪੁਸ਼ਤੀ ਧੰਦਾ ਖੇਤੀ ਰਿਹਾ ਹੈ ਨੌਕਰੀਆਂ ਦੀ ਬੱਝਵੀਂ ਤਨਖਾਹ ਨੇ ਖੇਤੀ ਕਰਦੇ ਪਰਿਵਾਰਾਂ ਦਾ ਸੰਕਟ ਕੁਝ ਹੱਦ ਤੱਕ ਜ਼ਰੂਰ ਘਟਾਇਆ ਹੈ ਇਸ ਲਈ ਨੌਕਰੀਆਂ ਦਾ ਆਕ੍ਰਸ਼ਨ ਵਧਿਆ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿੱਥੇ ਖੇਤੀਬਾੜੀ ਨੂੰ ਮੰਦਹਾਲੀ ‘ਚੋਂ ਕੱਢਣ ਲਈ ਠੋਸ ਪ੍ਰੋਗਰਾਮ ਉਲੀਕਣ ਦੀ ਲੋੜ ਹੈ ਉੱਥੇ ਆਰਥਿਕਤਾ ਦੇ ਤੌਰ ‘ਤੇ ਪੱਛੜੇ ਜਾਟਾਂ ਨੂੰ ਰਾਖਵਾਂਕਰਨ ਦੇਣ ਲਈ ਮੌਜ਼ੂਦਾ ਆਰਥਿਕ ਸਥਿਤੀਆਂ ਅਨੁਸਾਰ ਸਰਵ ਪ੍ਰਵਾਨਿਤ ਹੱਲ ਕੱਢਣ  ਹਿੰਸਾ ਕਿਸੇ  ਵੀ ਚੀਜ਼ ਦਾ ਹੱਲ ਨਹੀਂ ਸਰਕਾਰਾਂ ਤੇ ਜਾਟ ਸੰਗਠਨ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਗੰਭੀਰਤਾ ਨਾਲ ਲੈਣ ਤਾਂ ਕਿ ਸਮਾਜ ‘ਚ ਅਮਨ ਸ਼ਾਂਤੀ ਤੇ ਭਾਈਚਾਰਾ ਕਾਇਮ ਰਹੇ

ਪ੍ਰਸਿੱਧ ਖਬਰਾਂ

To Top