ਰਾਜਨਾਥ ਸਿੰਘ ਨੇ ਇਰਾਨੀ ਰੱਖਿਆ ਮੰਤਰੀ ਨਾਲ ਤੇਹਰਾਨ ‘ਚ ਕੀਤੀ ਬੈਠਕ

0
Meets Tehran

ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਪਾਵਾਂ ‘ਤੇ ਕੀਤੀ ਚਰਚਾ

ਨਵੀਂ ਦਿੱਲੀ। ਰੱਖਿਆ ਮੰਤਰੀ ਰਾਜਨਾਥ ਸਿੰਘ  ਨੇ ਰੂਸ ਦੀ ਯਾਤਰਾ ਤੋਂ ਦੇਸ਼ ਪਰਤਦੇ ਸਮੇਂ ਸ਼ਨਿੱਚਰਵਾਰ ਨੂੰ ਇਰਾਨ ਦੀ ਰਾਜਧਾਨੀ ਤੇਹਰਾਨ ‘ਚ ਆਪਣੇ ਇਰਾਨੀ ਹਮਰੁਤਬੇ ਬ੍ਰਿਗੇਡੀਅਰ ਜਨਰਲ ਅਮੀਰ ਹਾਤਮੀ ਨਾਲ ਦੁਵੱਲੀ ਗੱਲਬਾਤ ਕੀਤੀ।

ਸਿੰਘ ਰੂਸ ਦੀ ਰਾਜਧਾਨੀ ਮਾਸਕੋ ‘ਚ ਸੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਮੈਂਬਰ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਬੈਠਕ ‘ਚ ਹਿੱਸਾ ਲੈਣ ਤੋਂ ਬਾਅਦ ਸ਼ਨਿੱਚਰਵਾਰ ਨੂੰ ਦੇਸ਼ ਰਵਾਨਾ ਹੋਏ ਸਨ। ਇਰਾਨੀ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ ਨੂੰ ਤੇਹਰਾਨ ਰੁਕਣ ਤੇ ਗੱਲਬਾਤ ਦੀ ਅਪੀਲ ਕੀਤੀ ਸੀ। ਦੋਵੇਂ ਰੱਖਿਆ ਮੰਤਰੀਆਂ ਦਰਮਿਆਨ ਦੋਸਤਾਨਾ ਤੇ ਗਰਮਜ਼ੋਸ਼ੀ ਦੇ ਮਾਹੌਲ ‘ਚ ਗੱਲਬਾਤ ਹੋਈ। ਦੋਵੇਂ ਆਗੂਆਂ ਨੇ ਭਾਰਤ ਤੇ ਈਰਾਨ ਦਰਮਿਆਨ ਸਾਲਾਂ ਪੁਰਾਣੇ ਸੱਭਿਆਚਾਰਕ, ਭਾਸ਼ਾਈ ਤੇ ਸੱਭਿਅਤਾ ‘ਤੇ ਅਧਾਰਿਤ ਸਬੰਧਾਂ ਦੇ ਮਹੱਤਵ ਦਾ ਜ਼ਿਕਰ ਕੀਤਾ। ਉਨ੍ਹਾਂ ਅਫਗਾਨਿਸਤਾਨ ‘ਚ ਸ਼ਾਂਤੀ ਤੇ ਸੁਰੱਖਿਆ ਸਮੇਤ ਖੇਤਰੀ ਸੁਰੱਖਿਆ ਮੁੱਦਿਆਂ ‘ਤੇ ਗੱਲਬਾਤ ਦੇ ਨਾਲ-ਨਾਲ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਪਾਵਾਂ ‘ਤੇ ਚਰਚਾ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.