ਰਾਜਸਥਾਨ ਸਬ ਜੂਨੀਅਰ ਫੁੱਟਬਾਲ ਟੀਮ ਲਈ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਖਿਡਾਰੀ ਚੁਣੇ

0
Shah Satnam Boys School, Player, Rajasthan , Sub Junior Football

ਕਰਨ ਬੈਨੀਵਾਲ ਕਰਨਗੇ ਟੀਮ ਦੀ ਅਗਵਾਈ ਮੱਧ ਪ੍ਰਦੇਸ਼ ‘ਚ ਖੇਡੀ ਜਾਵੇਗੀ ਚੈਂਪੀਅਨਸ਼ਿਪ

ਸੱਚ ਕਹੂੰ ਨਿਊਜ਼/ਘਮੰਡੀਆ
ਸਬ ਜੂਨੀਅਰ ਆਲ ਇੰਡੀਆ ਫੈਡਰੇਸ਼ਨ ਕੱਪ 2019 ਲਈ ਰਾਜਸਥਾਨ ਸਬ ਜੂਨੀਅਰ ਫੁੱਟਬਾਲ ਟੀਮ ‘ਚ ਸ੍ਰੀਗੰਗਾਨਗਰ ਤੋਂ ਆਯੁਸ਼, ਕਰਨ ਬੈਨੀਵਾਲ ਤੇ ਅਭਿਸ਼ੇਕ ਇੰਸਾਂ ਦੀ ਚੋਣ ਹੋਈ ਹੈ ਇਹ ਤਿੰਨੋਂ ਫੁੱਟਬਾਲ ਟੀਮ ਦੇ ਖਿਡਾਰੀ ਸ੍ਰੀ ਗੁਰੂਸਰ ਮੋਡੀਆ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਵਿਦਿਆਰਥੀ ਹਨ ਤਿੰਨੋਂ ਖਿਡਾਰੀਆਂ ਨੇ ਇਸ ਸਫਲਤਾ ਦਾ ਸਿਹਰਾ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਖਿਡਾਰੀਆਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੇ ਦੱਸੇ ਖੇਡ ਦੇ ਤਰੀਕੇ ਤੇ ਮਾਰਗਦਰਸ਼ਨ ਨਾਲ ਇਹ ਮੁਕਾਮ ਹਾਸਲ ਕਰ ਸਕੇ ਸ੍ਰੀਗੰਗਾਨਗਰ ਡੀਐੱਫਏ ਸਕੱਤਰ ਡਾ. ਹੇਮੰਤ ਸਿੰਘ ਪੜਿਹਾਰ ਨੇ ਦੱਸਿਆ ਕਿ ਸਬ ਜੂਨੀਅਰ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਕੱਪ 2019 ਚੈਂਪੀਅਨਸ਼ਿਪ 6 ਸਤੰਬਰ ਤੋਂ ਜਬਲਪੁਰ ਮੱਧ ਪ੍ਰਦੇਸ਼ ‘ਚ ਖੇਡੀ ਜਾਵੇਗੀ ਇਸ ਕੌਮੀ ਫੁੱਟਬਾਲ ਚੈਂਪੀਅਨਸ਼ਿਪ ‘ਚ ਰਾਜਸਥਾਨ ਦੀ ਸਬ ਜੂਨੀਅਰ ਫੁੱਟਬਾਲ ਟੀਮ ‘ਚ ਸ੍ਰੀਗੰਗਾਨਗਰ ਜ਼ਿਲ੍ਹੇ ਤੋਂ ਸ੍ਰੀਗੁਰੂਸਰ ਮੋਡੀਆ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਤਿੰਨ ਵਿਦਿਆਰਥੀ ਜਮਾਤ 8ਵੀਂ ਦੇ ਆਯੁਸ਼, ਜਮਾਤ 10ਵੀਂ ਦੇ ਕਰਨ ਬੈਨੀਵਾਲ ਅਤੇ ਅਭਿਸ਼ੇਕ ਇੰਸਾਂ ਨੂੰ ਜਗ੍ਹਾ ਮਿਲੀ ਹੈ ਬੀਤੀ 25 ਅਗਸਤ ਤੋਂ ਇਹ ਤਿੰਨੋਂ ਖਿਡਾਰੀ ਕੌਮੀ ਕੈਂਪ ਲਈ ਚੁਣੇ ਗਏ 30 ਖਿਡਾਰੀ ਸ਼ਾਮਲ ਕੀਤੇ ਗਏ ਸਨ ਜਿੱਥੋਂ ਇਨ੍ਹਾਂ ਤਿੰਨਾਂ ਵਿਦਿਆਰਥੀਆਂ ਨੇ ਸਖ਼ਤ ਮਿਹਨਤ ਤੋਂ ਬਾਅਦ ਰਾਜਸਥਾਨ ਫੁੱਟਬਾਲ ਟੀਮ ‘ਚ ਆਪਣੀ ਜਗ੍ਹਾ ਬਣਾਈ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ
ਦੇ ਵਿਦਿਆਰਥੀ ਕਰਨ ਬੈਨੀਵਾਲ ਰਾਜਸਥਾਨ ਸਬ ਜੂਨੀਅਰ ਫੁੱਟਬਾਲ ਟੀਮ ਦੀ ਅਗਵਾਈ ਕਰਨਗੇ ਸ੍ਰੀਗੰਗਾਨਗਰ ਡੀਐੱਫਏ ਪ੍ਰਧਾਨ ਸੁਰਿੰਦਰਪਾਲ ਸਿੰਘ ਬਰਾੜ ਨੇ ਖਿਡਾਰੀਆਂ ਨੂੰ ਚੋਣ ਲਈ ਖੁਸ਼ੀ ਜਾਹਿਰ ਕਰਦਿਆਂ ਬਿਹਤਰੀਨ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ

 

ਸੂਬਾ ਪੱਧਰੀ ਚੈਂਪੀਅਨਸ਼ਿਪ ‘ਚ ਹੋਈ 12 ਖਿਡਾਰੀਆਂ ਦੀ ਚੋਣ

Shah Satnam Boys School, Player, Rajasthan , Sub Junior Football
ਜ਼ਿਲ੍ਹਾ ਪੱਧਰੀ ਫੁੱਟਬਾਲ ਚੈਂਪੀਅਨਸ਼ਿਪ ‘ਚ ਸ੍ਰੀਗੁਰੂਸਰ ਮੋਡੀਆ ਦੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਅੰਡਰ-17 ਅਤੇ ਅੰਡਰ-19 ਫੁੱਟਬਾਲ ਟੀਮ ਦੇ ਬਿਹਤਰੀਨ ਪ੍ਰਦਰਸ਼ਨ ਨਾਲ 17 ਤੇ 19 ਸਾਲਾਂ ਵਿਦਿਆਰਥੀ ਵਰਗ ਦੀ ਸ੍ਰੀਗੰਗਾਨਗਰ ਫੁੱਟਬਾਲ ਟੀਮ ‘ਚ ਕੁੱਲ 12 ਖਿਡਾਰੀਆਂ ਦੀ ਚੋਣ ਸੂਬਾ ਪੱਧਰੀ ਫੁੱਟਬਾਲ ਚੈਂਪੀਅਨਸ਼ਿਪ ਲਈ ਹੋਈ ਹੈ ਅੰਡਰ-19 ‘ਚ 11ਵੀਂ ਦੇ ਵਿਦਿਆਰਥੀ ਨਵਕਰਨ ਸਿੰਘ ਤੇ 12ਵੀਂ ਦੇ ਵਿਦਿਆਰਥੀ ਕੁਲਦੀਪ, ਨਿਖਿਲ ਸ਼ਰਮਾ, ਸ਼ੰਕਰ, ਸਚਿਨ, ਗੌਰਵ ਸ਼ਰਮਾ, ਵਿੱਕੀ, ਅੰਮ੍ਰਿਤਪਾਲ ਸਿੰਘ ਅਤੇ ਅੰਡਰ-17 ‘ਚ 12ਵੀਂ ਜਮਾਤ ਦੇ ਮੋਨੂੰ ਅਤੇ ਅਮਨ ਰਾਣਾ, 10ਵੀਂ ਦੇ ਮੋਹਿਤ ਕੁਮਾਰ ਤੇ 9ਵੀਂ ਦੇ ਲਵਪ੍ਰੀਤ ਸਿੰਘ ਦਾ ਸੂਬਾ ਪੱਧਰ ਚੈਂਪੀਅਨਸ਼ਿਪ ਲਈ ਸ੍ਰੀਗੰਗਾਨਗਰ ਫੁੱਟਬਾਲ ਟੀਮ ਲਈ ਚੋਣ ਹੋਈ ਹੈ ਹਾਲ ਹੀ ‘ਚ ਖੇਡੀ ਗਈ ਜ਼ਿਲ੍ਹਾ ਪੱਧਰੀ ਫੁੱਟਬਾਲ ਚੈਂਪੀਅਨਸ਼ਿਪ ‘ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀਗੁਰੂਸਰ ਮੋਡੀਆ ਦੇ 19 ਸਾਲਾਂ ਵਿਦਿਆਰਥੀ ਵਰਗ ਦੀ ਟੀਮ ਨੇ ਪਹਿਲਾ ਸਥਾਨ ਤੇ 17 ਸਾਲਾਂ ਵਿਦਿਆਰਥੀ ਵਰਗ ਫੁੱਟਬਾਲ ਚੈਂਪੀਅਨਸ਼ਿਪ ‘ਚ ਦੂਜਾ ਸਥਾਨ ਹਾਸਲ ਕੀਤਾ ਹੈ ਬੁੱਧਵਾਰ ਨੂੰ ਦੋਵਾਂ ਟੀਮਾਂ ਦੇ ਖਿਡਾਰੀਆਂ ਤੇ ਕੋਚ ਮਦਨ ਲਾਲ ਬੈਨੀਵਾਲ ਦਾ ਸਕੂਲ ਪਹੁੰਚਣ ‘ਤੇ ਸਕੂਲ ਪ੍ਰਬੰਧਨ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਸੰਸਥਾ ਖੇਡ ਇੰਚਾਰਜ ਚਰਨਜੀਤ ਸਿੰਘ, ਪ੍ਰਿੰਸੀਪਲ ਨਰੋਤਮ ਦਾਸ ਅਤੇ ਸੇਵਾ ਮੁਕਤ ਪ੍ਰਧਾਨਅਧਿਆਪਕ ਰੂਪ ਸਿੰਘ ਨੇ ਖਿਡਾਰੀਆਂ ਦੇ ਬਿਹਤਰ ਪ੍ਰਦਰਸ਼ਨ ‘ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਇਸ ਸਾਲ ਵੀ ਸਰਵਸ੍ਰੇਸ਼ਠ ਪ੍ਰਦਰਸ਼ਨ ਦੁਹਰਾਉਣ ਲਈ ਪ੍ਰੇਰਿਤ ਕੀਤਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।