ਰਾਜ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ

0
Donate, Medical Research, Deceased's body

ਲਖਵੀਰ ਸਿੰਘ/ਮੋਗਾ ।

ਸਥਾਨਕ ਸ਼ਹਿਰ ਦੇ ਜੀਰਾ ਰੋਡ ‘ਤੇ ਸਥਿਤ ਸੋਢੀ ਨਗਰ ਨਿਵਾਸੀ ਮਾਤਾ ਰਾਜ ਰਾਣੀ ਇੰਸਾਂ ਦਾ ਲੰਘੀ ਰਾਤ ਅਚਾਨਕ ਦੇਹਾਂਤ ਹੋ ਗਿਆ। ਐਤਵਾਰ ਨੂੰ ਮਾਤਾ ਰਾਜ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਉਸ ਦੇ ਪਰਿਵਾਰ ਵੱਲੋਂ ਮੈਡੀਕਲ ਖੋਜ ਵਾਸਤੇ ਆਦੇਸ਼ ਮੈਡੀਕਲ ਕਾਲਜ ਬਠਿੰਡਾ ਨੂੰ ਦਾਨ ਕੀਤੀ ਗਈ।

ਜਾਣਕਾਰੀ ਅਨੁਸਾਰ, ਮਾਤਾ ਰਾਜ ਰਾਣੀ ਇੰਸਾਂ (60 ਸਾਲ) ਪਤਨੀ ਸੋਮ ਪ੍ਰਕਾਸ਼ ਵਾਸੀ ਗਲੀ ਨੰਬਰ 3 ਸੋਢੀ ਨਗਰ ਮੋਗਾ ਦਾ ਬੀਤੀ ਰਾਤ ਅਚਾਨਕ ਦੇਹਾਂਤ ਹੋ ਗਿਆ। ਰਾਜ ਰਾਣੀ ਇੰਸਾਂ ਦਾ ਸਮੂਹ ਪਰਿਵਾਰ ਪਿਛਲੇ ਕਰੀਬ 35 ਸਾਲਾਂ ਤੋਂ ਡੇਰਾ ਸੱਚਾ ਸੌਦਾ ਦੀ ਸਿੱਖਿਆ ‘ਤੇ ਚੱਲਦਿਆਂ ਮਾਨਵਤਾ ਭਲਾਈ ਦੇ ਸੇਵਾ ਕਾਰਜ ਅੱਗੇ ਹੋ ਕੇ ਕਰ ਰਿਹਾ ਹੈ। ਮਾਤਾ ਰਾਜ ਰਾਣੀ ਇੰਸਾਂ ਨੇ ਡੇਰਾ ਸੱਚਾ ਸੌਦਾ ਦੀ ਪ੍ਰੇਰਣਾ ਅਨੁਸਾਰ ਆਪਣਾ ਸਰੀਰਦਾਨ ਕਰਨ ਅਤੇ ਅੱਖਾਂ ਦਾਨ ਦੇ ਫਾਰਮ ਭਰੇ ਹੋਏ ਸਨ। ਬੀਤੀ ਰਾਤ ਉਨ੍ਹਾਂ ਦੇ ਅਚਾਨਕ ਦੇਹਾਂਤ ਤੋਂ ਬਾਅਦ ਮਾਤਾ ਦੇ ਸਮੂਹ ਪਰਿਵਾਰ ਪਤੀ ਸੋਮ ਪ੍ਰਕਾਸ਼, ਬੇਟੇ ਦੀਪਕ ਕੁਮਾਰ, ਵਿੱਕੀ ਕਪੂਰ (ਪੱਤਰਕਾਰ ਸੱਚ ਕਹੂੰ), ਬੇਟੀਆਂ ਨੀਲਮ ਰਾਣੀ, ਮੰਜੂ ਬਾਲਾ, ਮੋਨਿਕਾ, ਵੀਨਾ ਰਾਣੀ ਰੇਨੂੰ ਨੇ ਬਲਾਕ ਦੇ ਸੇਵਾਦਾਰਾਂ ਨਾਲ ਗੱਲਬਾਤ ਕਰਕੇ ਆਦੇਸ਼ ਮੈਡੀਕਲ ਕਾਲਜ ਨਾਲ ਰਾਬਤਾ ਕਾਇਮ ਕੀਤਾ। ਅੱਜ ਸਵੇਰੇ ਸਮੂਹ ਪਰਿਵਾਰ ਨੇ ਮਾਤਾ ਰਾਜ ਰਾਣੀ ਇੰਸਾਂ ਦੀ ਇੱਛਾ ਅਨੁਸਾਰ ਅੱਖਾਂ ਅਤੇ ਮ੍ਰਿਤਕ ਦੇਹ ਮੈਡੀਕਲ ਖੋਜ ਵਾਸਤੇ ਆਦੇਸ਼ ਮੈਡੀਕਲ ਕਾਲਜ ਬਠਿੰਡਾ ਨੂੰ ਦਾਨ ਕੀਤੀ।

ਪੂਜਨੀਕ ਗੁਰੂ ਜੀ ਵੱਲੋਂ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਰਜਾ ਦੇਣ ਲਈ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਮੁਹਿੰਮ ਤਹਿਤ ਮਾਤਾ ਰਾਜ ਰਾਣੀ ਇੰਸਾਂ ਦੀ ਅਰਥੀ ਨੂੰ ਮਾਤਾ ਦੀਆਂ ਬੇਟੀਆਂ ਨੇ ਵੀ ਮੋਢਾ ਦਿੱਤਾ। ਇਸ ਮੌਕੇ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਨੂੰ ਰਵਾਨਾ ਕਰਨ ਤੋਂ ਪਹਿਲਾਂ ਸਮੂਹ ਸਾਧ-ਸੰਗਤ ਅਤੇ ਵੱਡੀ ਤਦਾਦ ਵਿੱਚ ਮੌਜੂਦ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਬੇਨਤੀ ਦਾ ਸ਼ਬਦ ਬੋਲਿਆ ਅਤੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਨਾਅਰਾ ਲਾ ਕੇ ਵੈਨ ਨੂੰ ਮੈਡੀਕਲ ਕਾਲਜ ਬਠਿੰਡਾ ਲਈ ਰਵਾਨਾ ਕੀਤਾ। ਇਸ ਮੌਕੇ ਮਾਤਾ ਦਾ ਸਮੂਹ ਪਰਿਵਾਰ ਅਸ਼ੋਕ ਕੁਮਾਰ, ਮਹਿੰਦਰ, ਪਰਮਜੀਤ ਸਿੰਘ ਤੋਂ ਇਲਾਵਾ ਗੁਰਬਚਨ ਸਿੰਘ ਇੰਸਾਂ, ਜਗਜੀਤ ਸਿੰਘ ਇੰਸਾਂ, ਗੁਰਜੀਤ ਸਿੰਘ ਇੰਸਾਂ, ਸੰਨੀ ਇੰਸਾਂ, ਲਛਮਣ ਇੰਸਾਂ, ਵਿਪਨ ਇੰਸਾਂ, ਵੈਦ ਪ੍ਰੀਤਮ ਸਿੰਘ, ਮਨਜੀਤ ਸਿੰਘ, ਸੁਖਮੰਦਰ ਸਿੰਘ ਭੋਲਾ, ਰਾਮਜੀਤ ਇੰਸਾਂ, ਪ੍ਰੀਤਮ ਇੰਸਾਂ, ਭਗਵਾਨ ਦਾਸ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜਰ ਸੀ।

ਡੇਰਾ ਸੱਚਾ ਸੌਦਾ ਵੱਲੋਂ ਸਰੀਰਦਾਨ ਤੇ ਅੱਖਾਂ ਦਾਨ ਦੀ ਚਲਾਈ ਮੁਹਿੰਮ ਅਤਿ ਸ਼ਲਾਘਾਯੋਗ : ਡਾ. ਪ੍ਰਮੋਦ ਗੋਇਲ

ਮਾਤਾ ਰਾਜ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਲੈਣ ਵਾਸਤੇ ਐਂਬੂਲੈਂਸ ਵੈਨ ਨਾਲ ਆਦੇਸ਼ ਮੈਡੀਕਲ ਕਾਲਜ ਬਠਿੰਡਾ ਤੋਂ ਪੁੱਜੇ ਡਾਕਟਰ ਪ੍ਰਮੋਦ ਗੋਇਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਸਰੀਰਦਾਨ ਅਤੇ ਅੱਖਾਂ ਦਾਨ ਦੀ ਚਲਾਈ ਮੁਹਿੰਮ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਉਹ ਮਾਤਾ ਰਾਜ ਰਾਣੀ ਇੰਸਾਂ ਦੇ ਪਰਿਵਾਰ ਦਾ ਤਹਿ ਦਿਲੋਂ  ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਅਤੇ ਪ੍ਰੇਰਣਾ ‘ਤੇ ਚੱਲਦਿਆਂ ਇਹ ਮਹਾਨ ਕਾਰਜ ਕਰਕੇ ਮਿਸਾਲ ਕਾਇਮ ਕੀਤੀ ਹੈ।

ਮਾਨਵਤਾ ਭਲਾਈ ਕਾਰਜਾਂ ਦੇ ਕੰਮਾਂ ‘ਚ ਪਰਿਵਾਰ ਦਾ ਨਾਂਅ ਇਤਿਹਾਸਕ ਪੰਨਿਆਂ ‘ਤੇ ਦਰਜ਼: 45 ਮੈਂਬਰ

ਮਾਤਾ ਰਾਜ ਰਾਣੀ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਵਾਸਤੇ ਦਾਨ ਕਰਨ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਡੇਰਾ ਸੱਚਾ ਸੌਦਾ ਦੇ 45 ਮੈਂਬਰ ਗੁਰਜੀਤ ਸਿੰਘ ਇੰਸਾਂ, ਜਗਜੀਤ ਸਿੰਘ ਇੰਸਾਂ, ਗੁਰਬਚਨ ਸਿੰਘ ਇੰਸਾਂ ਨੇ ਕਿਹਾ ਕਿ ਮਾਤਾ ਰਾਜ ਰਾਣੀ ਇੰਸਾਂ ਦਾ ਪਰਿਵਾਰ ਡੇਰਾ ਸੱਚਾ ਸੌਦਾ ਦੀ ਪ੍ਰੇਰਣਾ ‘ਤੇ ਚੱਲਦਿਆਂ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ‘ਤੇ ਚੱਲਦਿਆਂ ਹੀ ਮਾਤਾ ਰਾਜ ਰਾਣੀ ਇੰਸਾਂ ਨੇ ਆਪਣੇ ਸਰੀਰਨਦਾਨ ਦੇ ਫਾਰਮ ਭਰੇ ਸਨ ਅਤੇ ਅੱਜ ਮਾਤਾ ਦੇ ਸਮੂਹ ਪਰਿਵਾਰ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਵਾਸਤੇ ਦਾਨ ਕਰਨਾ ਬਹੁਤ ਹੀ ਵੱਡਾ ਸ਼ਲਾਘਾਯੋਗ ਤੇ ਬਹੁਤ ਵੱਡੇ ਹੌਂਸਲੇ ਵਾਲੀ ਗੱਲ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।