ਦੇਸ਼

ਰਾਮ ਮੰਦਿਰ: ਕਾਨੂੰਨੀ ਪ੍ਰਕਿਰਿਆ ਖਤਮ ਹੋਣ ਤੋਂ ਪਹਿਲਾਂ ਬਿੱਲ ਨਹੀਂ : ਮੋਦੀ

Ram Temple, Bill Before, End Legal, Process, Modi

ਕਿਹਾ ਕਿ ਕਾਂਗਰਸ ਦੇ ਵਕੀਲ ਸੁਪਰੀਮ ਕੋਰਟ ‘ਚ ਰੁਕਾਵਟਾਂ ਪੈਦਾ ਕਰ ਰਹੇ ਹਨ

ਏਜੰਸੀ, ਨਵੀਂ ਦਿੱਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਿਰ ਸਬੰਧੀ ਬੇਹੱਦ ਅਹਿਮ ਬਿਆਨ ਦਿੱਤਾ ਹੈ ਪੀਐਮ ਮੋਦੀ ਨੇ ਅੱਜ ਕਿਹਾ ਕਿ ਰਾਮ ਮੰਦਿਰ ਨਿਰਮਾਣ ਲਈ ਕੋਈ ਬਿੱਲ ਉਦੋਂ ਲਿਆਂਦਾ ਜਾ ਸਕਦਾ ਹੈ, ਜਦੋਂ ਇਸ ‘ਤੇ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਜਾਵੇ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ‘ਚ ਉਨ੍ਹਾਂ ਨੇ ਰਾਮ ਮੰਦਿਰ ਸਬੰਧੀ ਅਦਾਲਤੀ ਕਾਰਵਾਈ ‘ਚ ਦੇਰੀ ਸਬੰਧੀ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਆ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਕੀਲ ਸੁਪਰੀਮ ਕੋਰਟ ‘ਚ ਰੁਕਾਵਟਾਂ ਪੈਦਾ ਕਰ ਰਹੇ ਹਨ, ਇਸ ਕਾਰਨ ਰਾਮ ਮੰਦਿਰ ਮਸਲੇ ਦੀ ਸੁਣਵਾਈ ਦੀ ਰਫ਼ਤਾਰ ਹੌਲੀ ਹੋ ਗਈ ਹੈ ਰਾਮ ਮੰਦਿਰ ਦੇ ਹੁਣ ਵੀ ਭਾਜਪਾ ਲਈ ਭਾਵਨਾਤਮਕ ਮੁੱਦਾ ਹੋਣ ਦੇ ਸਵਾਲ ‘ਤੇ ਮੋਦੀ ਨੇ ਕਿਹਾ, ‘ਅਸੀਂ ਆਪਣੇ ਮੈਨੀਫੈਸਟੋ ‘ਚ ਕਿਹਾ ਸੀ ਕਿ ਇਸ ਮਸਲੇ ਦਾ ਹੱਲ ਸੰਵਿਧਾਨਕ ਤਰੀਕੇ ਨਾਲ ਕੀਤਾ ਜਾਵੇਗਾ ਭਾਜਪਾ ਨੇ ਲੋਕ ਸਭਾ ਚੋਣਾਂ ਦੇ ਆਪਣੇ ਐਲਾਨ ਪੱਤਰ ‘ਚ ਕਿਹਾ ਸੀ ਕਿ ਉਹ ਅਯੁੱਧਿਆ ‘ਚ ਵਿਸ਼ਾਲ ਰਾਮ ਮੰਦਿਰ ਨਿਰਮਾਣ ਚਾਹੁੰਦੀ ਹੈ

ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ‘ਚ ਪਾਰਟੀ ਦੇ ਅੰਦਰੋਂ ਹੀ ਅਤੇ ਆਰਐਸਐਸ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਰਾਮ ਮੰਦਿਰ ਨਿਰਮਾਣ ਲਈ ਜਲਦ ਰਸਤਾ ਸਾਫ ਹੋਣਾ ਚਾਹੀਦਾ ਹੈ ਆਰਐਸਐਸ ਨਾਲ ਜੁੜੇ ਸੰਗਠਨ ਬੀਤੇ ਕੁਝ ਦਿਨਾਂ ਤੋਂ ਤਿੰਨ ਤਲਾਕ ‘ਤੇ ਜਾਰੀ ਬਿੱਲ ਦੀ ਹੀ ਤਰਜ਼ ‘ਤੇ ਰਾਮ ਮੰਦਿਰ ਨਿਰਮਾਣ ਲਹੀ ਵੀ ਆਰਡੀਨੈਂਸ ਜਾਰੀ ਕਰਨ ਦੀ ਮੰਗ ਕਰ ਰਹੇ ਹਨ ਇੱਥੋਂ ਤੱਕ ਕਿ ਭਾਜਪਾ ਦੀ ਸਹਿਯੋਗੀ ਪਾਰਟੀ ਸਿਵਸੇਨਾ ਨੇ ਵੀ ਰਾਮ ਮੰਦਿਰ ਲਈ ਬਿੱਲ ਦੀ ਮੰਗ ਕੀਤੀ ਹੈ ਪੀਐਮ ਮੋਦੀ ਨੇ ਬਿੱਲ ਦੇ ਸਵਾਲ ‘ਤੇ ਸਿੱਧੇ ਤੌਰ ‘ਤੇ ਕਿਹਾ ਕਿ ਇਹ ਮਾਮਲਾ ਸੁਪਰੀਮ ਕੋਰਟ ‘ਚ ਹੈ ਅਤੇ ਸੰਭਾਵਿਤ ਆਖਰੀ ਗੇੜ ‘ਚ ਹੈ ਉਨ੍ਹਾਂ ਨੇ ਕਿਹਾ, ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਜਾਣ ਦਿਓ ਇਸ ਪ੍ਰਕਿਰਿਆ ਦੀ ਸਮਾਪਤੀ ਤੋਂ ਬਾਅਦ ਸਰਕਾਰ ਦੇ ਤੌਰ ‘ਤੇ ਜੋ ਵੀ ਜ਼ਿੰਮੇਵਾਰੀ ਹੋਵੇਗੀ, ਉਸ ਲਈ ਅਸੀਂ ਤਿਆਰ ਹਾਂ ਜ਼ਿਕਰਯੋਗ ਹੈ ਕਿ ਰਾਮ ਮੰਦਰ ਦੇ ਮਸਲੇ ‘ਤੇ 4 ਜਨਵਰੀ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਣੀ ਹੈ ਸੁਪਰੀਮ ਕੋਰਟ ‘ਚ ਰੋਜ਼ਾਨਾ ਸੁਣਵਾਈ ਦੀ ਮੰਗ ਲਈ ਪਟੀਸ਼ਨ ਦਾਖਲ ਕੀਤੀ ਗਈ ਹੈ

ਤਿੰਨ ਤਲਾਕ ‘ਤੇ ਬਿੱਲ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਲਿਆਏ ਸਾਂ: ਮੋਦੀ

ਤਿੰਨ ਤਲਾਕ ‘ਤੇ ਲਿਆਂਦੇ ਗਏ ਬਿੱਲ ਨਾਲ ਰਾਮ ਮੰਦਿਰ ਮਸਲੇ ਦੀ ਤੁਲਨਾ ਸਬੰਧੀ ਪੀਐਮ ਮੋਦੀ ਨੇ ਕਿਹਾ ਕਿ ਦੋਵਾਂ ‘ਚ ਫਰਕ ਹੈ ਉਨ੍ਹਾਂ ਨੇ ਕਿਹਾ ਕਿ ਤਿੰਨ ਤਲਾਕ ‘ਤੇ ਬਿੱਲ ਉਦੋਂ ਲਿਆਂਦਾ ਗਿਆ, ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਸੀ ਇਹ ਵੀ ਸੁਪਰੀਮ ਕੋਰਟ ਦੇ ਆਦੇਸ਼ ਮੁਤਾਬਕ ਹੀ ਲਿਆਂਦਾ ਗਿਆ ਪੀਐਮ ਮੋਦੀ ਨੇ ਸਾਬਕਾ ਸਰਕਾਰਾਂ ‘ਤੇ ਰਾਮ ਮੰਦਿਰ ਮਸਲੇ ਨੂੰ ਲਮਕਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬੀਤੇ 70 ਸਾਲਾਂ ਤੋਂ ਸ਼ਾਸਨ ਕਰ ਰਹੀਆਂ ਸਰਕਾਰਾਂ ਨੇ ਅਯੁੱਧਿਆ ਮਸਲੇ ਨੂੰ ਲਮਕਾਉਣ ਦਾ ਕੰਮ ਕੀਤਾ

ਪ੍ਰਧਾਨ ਮੰਤਰੀ ਦੀ ਰੈਲੀ ‘ਚ ‘ਕਾਲੀ’ ਵਸਤੂ ਲਿਜਾਣ ‘ਤੇ ਰੋਕ

ਮੋਦਿਨੀਨਗਰ ਝਾਰਖੰਡ ਦੇ ਮੋਦਿਨੀਨਗਰ ‘ਚ ਪੰਜ ਜਨਵਰੀ ਤੋਂ ਹੋਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ‘ਚ ਕੋਈ ਵੀ ਵਾਲੀ ਵਸਤੂ ਨਾਲ ਲੈ ਕੇ ਆਉਣ ‘ਤੇ ਰੋਕ ਲਾ ਦਿੱਤੀ ਗਈ ਹੈ ਪਲਾਮੂ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਇੰਦਰਜੀਤ ਮਹਥਾ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਤਹਿਤ ਪ੍ਰਧਾਨ ਮੰਤਰੀ ਦੀ ਰੈਲੀ ‘ਚ ਕਾਲੇ ਰੰਗ ਦੀਆਂ ਚੀਜ਼ਾਂ ਲਿਜਾਣ ‘ਤੇ ਰੋਕ ਲਾਈ ਗਈ ਹੈ ਉਨ੍ਹਾਂ ਨੇ ਕਿਹਾ ਕਿ ਇਸ ਦੀ ਸਖ਼ਤੀ ਨਾਲ ਪਾਲਣੀ ਕੀਤੀ ਜਾਵੇਗੀ ਮਹਥਾ ਨੇ ਦੱਸਿਆ ਕਿ ਕਾਲੇ ਕੱਪੜੇ, ਰਿਬਨ ਆਦਿ ਲੈ ਕੇ ਕਿਸੇ ਵੀ ਵਿਅਕਤੀ ਨੂੰ ਰੈਲੀ ‘ਚ ਨਹੀਂ ਆਉਣ ਦਿੱਤਾ ਜਾਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top