ਖੇਡ ਮੈਦਾਨ

ਰਾਹੁਲ ਨੇ ਜੜਿਆ ਸੈਂਕੜਾ, ਭਾਰਤੀ ਨੌਜਵਾਨਾਂ ਦੀ ਧਮਾਕੇਦਾਰ ਜਿੱਤ

ਹਰਾਰੇ (ਏਜੰਸੀ) ਜਸਪ੍ਰੀਤ ਬੁਮਰਾਹ (28 ਦੌੜਾਂ ‘ਤੇ ਚਾਰ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਆਪਣਾ ਪਹਿਲਾ ਇੱਕ ਰੋਜ਼ਾ ਖੇਡ ਰਹੇ ਓਪਨਰ ਲੋਕੇਸ਼ ਰਾਹੁਲ ਦੀ ਨਾਬਾਦ 100 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਦੇ ਦਮ ‘ਤੇ ਭਾਰਤ ਦੇ ਨੌਜਵਾਨਾਂ ਨੇ ਤਜ਼ਰਬੇਕਾਰ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ‘ਚ ਜ਼ਿੰਬਾਬਵੇ ਦੌਰੇ ਦੀ ਧਮਾਕੇਦਾਰ ਸ਼ੁਰੂਆਤ ਕਰਦਿਆਂ ਮੇਜ਼ਬਾਨ ਟੀਮ ਨੂੰ ਪਹਿਲੇ ਇੱਕ ਰੋਜ਼ਾ ‘ਚ ਸ਼ਨਿੱਚਰਵਾਰ ਨੂੰ 9 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ ਭਾਰਤੀ ਗੇਂਦਬਾਜਾਂ ਨੇ ਕਪਤਾਨ ਧੋਨੀ ਦੇ ਪਹਿਲਾਂ ਫਿਲਡਿੰਗ ਕਰਨ ਦੇ ਫੈਸਲੇ ਨੂੰ ਸਹੀ ਸਾਬਤ ਕਰਦਿਆਂ ਜ਼ਿੰਬਾਬਵੇ ਨੂੰ 49.5 ਓਵਰਾਂ ‘ਚ ਸਿਰਫ਼ 168 ਦੌੜਾਂ ‘ਤੇ ਢੇਰੀ ਕਰ ਦਿੱਤਾ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਹਾਲਾਂਕਿ ਹੌਲੀ ਸ਼ੁਰੂਆਤ ਕੀਤੀ ਅਤੇ ਸ਼ੁਰੂਆਤੀ ਮੈਚ ਖੇਡ ਰਹੇ ਕਰੁਣ ਨਾਇਰ ਦੀ ਵਿਕਟ 11 ਦੇ ਸਕੋਰ ‘ਤੇ ਗਵਾ ਦਿੱਤੀ ਪਰ ਇਸ ਤੋਂ ਬਾਅਦ ਰਾਹੁਲ (ਨਾਬਾਦ 100) ਅਤੇ ਅੰਬਾਤੀ ਰਾਇਡੂ (ਨਾਬਾਦ 62) ਨੇ ਭਾਰਤ ਨੂੰ ਜਿੱਤ ਦੀ ਮੰਜ਼ਿਲ ਤੱਕ ਪਹੁੰਚਾ ਦਿੱਤਾ ਭਾਰਤ ਨੇ 42.3 ਓਵਰਾਂ ‘ਚ ਇੱਕ ਵਿਕਟ ‘ਤੇ 173 ਦੌੜਾਂ ਬਣਾਈਆਂ ਰਾਹੁਲ ਨੇ ਜੇਤੂ ਛੱਕਾ ਜੜ ਕੇ ਨਾ ਸਿਰਫ਼ ਆਪਣਾ ਸੈਂਕੜਾ ਪੂਰਾ ਕੀਤਾ ਸਗੋਂ ਭਾਰਤ ਨੂੰ ਸ਼ਾਨਦਾਰ ਜਿੱਤ ਵੀ ਦਿਵਾ ਦਿੱਤੀ ਰਾਹੁਲ ਨੇ ਇਸ ਤਰ੍ਹਾਂ ਪਹਿਲੇ ਇੱਕ ਰੋਜ਼ਾ ‘ਚ ਭਾਰਤ ਵੱਲੋਂ ਸਭ ਤੋਂ ਵੱਡੀ ਪਾਰੀ ਖੇਡਣ ਅਤੇ ਸੈਂਕੜਾ ਬਣਾਉਣ ਦਾ ਰਿਕਾਰਡ ਕਾਇਮ ਕਰ ਦਿੱਤਾ ਉਸ ਨੇ ਜੇਤੂ ਛੱਕਾ ਜੜਨ ਤੋਂ ਬਾਅਦ ਜਿੱਤ ਦਾ ਸ਼ੰਖਨਾਦ ਕੀਤਾ ਉੱਥੇ ਹੀ ਇੱਕ ਰੋਜ਼ਾ ਸ਼ੁਰੂਆਤੀ ਸੈਂਕੜਾ ਜੜਨ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ

ਪ੍ਰਸਿੱਧ ਖਬਰਾਂ

To Top