Uncategorized

ਰੀਓ ਓਲੰਪਿਕ : ਮੈਰੀਕਾੱਮ ਵਾਈਲਡ ਕਾਰਡ ਰਾਹੀਂ ਕਰ ਸਕਦੀ ਐ ਐਂਟਰੀ

ਨਵੀਂ ਦਿੱਲੀ। ਓਲੰਪਿਕ ਦਾ ਟਿਕਟ ਕਟਵਾਉਣ ਤੋਂ ਖੁੰਝੀ ਸਟਾਰ ਮੁੱਕੇਬਾਜ ਐੱਮਸੀ ਮੈਰੀ ਕਾਮ ਦਾ ਰੀਓ ਓਲੰਪਿਕ ਖੇਡਣ ਦਾ ਸੁਪਨਾ ਹਾਲੇ ਟੁੱਟਿਆ ਨਹੀਂ ਤੇ ਭਾਰਤ ਉਸ ਲਈ ਵਾਈਲਡ ਕਾਰਡ ਦਾਖ਼ਲੇ ਦੀ ਮੰਗ ਕਰ ਸਕਦਾ ਹੈ। ਮੈਰੀਕਾਮ (51 ਕਿਲੋ) ਪਿਛਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ ਦੇ ਦੂਜੇ ਦੌਰ ਤੋਂ ਬਾਹਰ ਗਈ ਸੀ ਜੋ ਮਹਿਲਾ ਮੁੱਕੇਬਾਜ਼ਾਂ ਲਈ ਦੂਜਾ ਤੇ ਆਖ਼ਰੀ ਕਵਾਲੀਫਾਇੰਗ ਟੂਰਨਾਮੈਂਟ ਸੀ। ਮੈਰੀਕਾਮ ਨੂੰ ਅਗਸਤਾ ‘ਚ ਹੋਏ ਉਸ ਟੂਰਨਾਮੈਂਟ ਦੇ ਸੈਮੀਫਾਈਨਲ ਤੱਕ ਪਹੁੰਚਣਾ ਸੀ ਤਾਂਕਿ ਰੀਓ ਦਾ ਟਿਕਟ ਕਟਵਾ ਸਕੇ।

ਪ੍ਰਸਿੱਧ ਖਬਰਾਂ

To Top