Uncategorized

ਰੀਪਰ ‘ਚ ਆਉਣ ਨਾਲ ਧੜ ਤੋਂ ਵੱਖ ਹੋਇਆ ਸਿਰ

ਤੂੜੀ ਬਣਾਉਂਦੇ ਸਮੇਂ ਰਿਪਰ ਦੇ ਕ੍ਰਾਸ ‘ਚ ਫਸਿਆ ਮਜ਼ਦੂਰ ਦਾ ਪਰਨਾ
ਸੁਨੀਲ ਚਾਵਲਾ
ਸਮਾਣਾ,
ਇੱਕ ਦਿਲ ਦਹਿਲਾਉਣ ਵਾਲੇ ਹਾਦਸੇ ਵਿਚ ਤੂੜੀ ਬਨਾਉਂਦੇ ਸਮੇਂ ਇੱਕ ਖੇਤ ਮਜ਼ਦੂਰ ਦਾ ਸਿਰ ਧੜ ਨਾਲੋਂ ਅਲੱਗ ਹੋ ਗਿਆ। ਜਾਣਕਾਰੀ ਅਨੁਸਾਰ ਸਤਨਾਮ ਸਿੰਘ (30) ਪੁੱਤਰ ਜੀਤ ਸਿੰਘ ਜੋ ਕਿ ਤਰਸੇਮ ਚੰਦ ਭੋਲਾ ਸਰਪੰਚ ਗਾਜੀਪੁਰ ਦੇ ਖੇਤਾਂ ਵਿਚ ਖੇਤ ਮਜ਼ਦੂਰ ਵਜੋਂ ਕੰਮ ਕਰਦਾ ਸੀ ਅੱਜ ਪਿੰਡ ਕਾਹਨਗੜ ਵਿਖੇ ਤਰਸੇਮ ਚੰਦ ਦੇ ਖੇਤਾਂ ਵਿਚ ਰਿਪਰ ਨਾਲ ਤੂੜੀ ਬਣਾ ਰਿਹਾ ਸੀ।
ਉਸਦੇ ਨਾਲ ਕੰਮ ਕਰ ਰਹੇ ਉਸਦੇ ਚਚੇਰੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਅਚਾਨਕ ਜਦੋਂ ਸਤਨਾਮ ਸਿੰਘ ਨੇ ਤੂੜੀ ਬਨਾਉਂਦੇ ਸਮੇਂ ਪਿੱਛੇ ਮੂੰਹ ਕੀਤਾ ਤਾਂ ਉਸਦੇ ਗੱਲ ਵਿੱਚ ਪਿਆ ਪਰਨਾ ਰਿਪਰ ਦੇ ਕ੍ਰਾਸ ਵਿਚ ਜਾ ਫਸਿਆ ਜਿਸ ਨਾਲ ਇੱਕ ਝਟਕੇ ਵਿਚ ਹੀ ਉਸਦਾ ਸਿਰ ਧੜ ਨਾਲੋਂ ਵੱਖ ਹੋ ਗਿਆ। ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪ੍ਰਸਿੱਧ ਖਬਰਾਂ

To Top